ETV Bharat / state

Double Murder Update:ਜਲੰਧਰ 'ਚ ਡਬਲ ਮਰਡਰ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਜੱਸਾ ਗ੍ਰਿਫ਼ਤਾਰ, ਮਾਂ-ਧੀ ਨੂੰ ਕੀਤਾ ਸੀ ਕਤਲ, ਮ੍ਰਿਤਕ ਪ੍ਰੀਤੀ ਦੇ ਪਤੀ ਨੇ ਦਿੱਤੀ ਸੀ ਫਿਰੌਤੀ - Ransom for killing wife Preeti

ਜਲੰਧਰ ਵਿੱਚ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਭੋਜੋਵਾਲ ਵਿੱਚ ਘਰ ਅੰਦਰ ਦਾਖਿਲ ਹੋਕੇ ਬੀਤੇ ਮਹੀਨੇ ਅਣਪਛਾਤੇ ਹਮਲਾਵਰਾਂ ਵੱਲੋਂ ਮਾਂ-ਧੀ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। (Double murder in Jalandhar)

Jalandhar police has arrested the main accused who killed the mother and daughter
Double Murder Update:ਜਲੰਧਰ 'ਚ ਡਬਲ ਮਰਡਰ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਮਾਂ-ਧੀ ਨੂੰ ਕੀਤਾ ਸੀ ਕਤਲ,ਮ੍ਰਿਤਕਾ ਪ੍ਰੀਤੀ ਦੇ ਪਤੀ ਨੇ ਦਿੱਤੀ ਸੀ ਫਿਰੌਤੀ
author img

By ETV Bharat Punjabi Team

Published : Nov 30, 2023, 1:59 PM IST

ਚੰਡੀਗੜ੍ਹ: ਬੀਤੇ ਮਹੀਨੇ ਦੀ 17 ਤਰੀਕ ਨੂੰ ਜਲੰਧਰ ਦੇ ਪਿੰਡ ਭੋਜੋਵਾਲ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜੋਂ ਘਰ ਵਿੱਚ ਦਾਖਿਲ ਹੋਕੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਂ-ਧੀ ਨੂੰ ਕਤਲ ਕਰਦਿਆਂ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਕਤਲ ਲਈ ਵਿਦੇਸ਼ ਰਹਿੰਦੇ ਮ੍ਰਿਤਕ ਧੀ ਪ੍ਰੀਤੀ ਦੇ ਪਤੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਮਾਮਲੇ ਵਿੱਚ ਪੁਲਿਸ ਨੇ ਹੁਣ ਇੱਕ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਗ੍ਰਿਫ਼ਤਾਰ (Jassa Hapowal arrested) ਕੀਤਾ ਹੈ ਜੋ ਗੈਂਗਸਟਰ ਸੋਨੂੰ ਖੱਤਰੀ ਦਾ ਸਾਥੀ ਦੱਸਿਆ ਜਾ ਰਿਹਾ ਹੈ।

  • Jassa was wanted in 6 cases of murder, including the sensational double-murder of a mother & daughter, in village Bhojowal, Jalandhar Rural and other heinous crimes.@PunjabPoliceInd is fully committed to make Punjab safe & secure as per directions of CM @BhagwantMann

    — DGP Punjab Police (@DGPPunjabPolice) November 30, 2023 " class="align-text-top noRightClick twitterSection" data=" ">

ਪਤੀ ਨੇ ਦਿੱਤੀ ਸੀ ਕਤਲ ਦੀ ਫਿਰੌਤੀ: ਡੀਜੀਪੀ ਪੰਜਾਬ (DGP Punjab) ਨੇ ਮਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਜਲੰਧਰ ਪੁਲਿਸ ਨੇ ਮੁਲਜ਼ਮ ਜੱਸਾ ਕੋਲੋਂ ਦੋ ਪਿਸਤੌਲ ਅਤੇ 8 ਕਾਰਤੂਸ ਬਰਾਮਦ ਕੀਤੇ ਹਨ। ਜਲੰਧਰ ਦੇ ਅਮਰ ਨਗਰ 'ਚ ਮਾਂ ਰਣਜੀਤ ਕੌਰ ਅਤੇ ਧੀ ਪ੍ਰੀਤੀ ਨੂੰ ਗੈਂਗਸਟਰ ਜੱਸਾ ਅਤੇ ਉਸ ਦੇ ਸਾਥੀ ਨੇ ਗੋਲੀ ਮਾਰ ਦਿੱਤੀ ਸੀ। ਇੰਨਾ ਹੀ ਨਹੀਂ ਸਬੂਤ ਨਸ਼ਟ ਕਰਨ ਲਈ ਲਾਸ਼ਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ। ਇਸ ਵਾਰਦਾਤ ਨੂੰ ਅਮਰੀਕਾ ਰਹਿੰਦੇ ਉਸ ਦੇ ਜਵਾਈ ਜੱਸਾ ਨੇ ਅੰਜਾਮ ਦਿੱਤਾ ਸੀ ਅਤੇ ਇਸ ਦੇ ਲਈ ਕਾਊਂਟਰ ਇੰਟੈਲੀਜੈਂਸ ਵਲੋਂ ਫੜੇ ਗਏ ਗੈਂਗਸਟਰ ਜੱਸਾ ਨੂੰ ਹਾਇਰ ਕੀਤਾ ਗਿਆ ਸੀ। ਦਰਅਸਲ ਜਵਾਈ ਜੱਸਾ ਪਤਨੀ ਪ੍ਰੀਤੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸ ਲਈ ਉਸ ਨੇ ਪ੍ਰੀਤੀ ਨੂੰ ਮਾਰਨ ਦੀ ਫਿਰੌਤੀ ਗੈਂਗਸਟਰ ਜੱਸਾ (Ransom for killing wife Preeti) ਨੂੰ ਦਿੱਤੀ ਸੀ।

ਇਹ ਵੀ ਦੱਸ ਦਈਏ ਮਾਂ-ਧੀ ਦਾ ਕਤਲ ਕਰਨ ਵਾਲਾ ਗੈਂਗਸਟਰ ਜੱਸਾ ਆਪਣੇ ਸਾਥੀ ਸਮੇਤ ਸੀਸੀਟੀਵੀ ਕੈਮਰੇ ਵਿੱਚ ਵਾਰਦਾਤ ਦੌਰਾਨ ਕੈਦ ਹੋ ਗਿਆ ਸੀ ਜਿਸ 'ਚ ਦੋਵੇਂ ਸਪਲੈਂਡਰ ਬਾਈਕ 'ਤੇ ਜਾਂਦੇ ਨਜ਼ਰ ਆ ਰਹੇ ਸਨ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜੱਸਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਤਲ ਵਾਲੇ ਦਿਨ ਮ੍ਰਿਤਕਾ ਰਣਜੀਤ ਕੌਰ ਦੇ ਪਤੀ ਜਗਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਇਸੇ ਦੌਰਾਨ ਪਿੱਛੋਂ ਉਨ੍ਹਾਂ ਦੇ ਘਰ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਤੇ ਧੀ ਪ੍ਰੀਤੀ (33 ਸਾਲ) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਅਮਰੀਕਾ ਰਹਿੰਦੇ ਆਪਣੇ ਜਵਾਈ 'ਤੇ ਹਮਲਾ ਕਰਵਾਉਣ ਦਾ ਇਲਜ਼ਾਮ ਲਾਇਆ ਸੀ ਜੋ ਹੁਣ ਸੱਚ ਸਾਬਿਤ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.