ETV Bharat / state

ਪਟਿਆਲਾ 'ਚ ਰਾਹਤ ਕਾਰਜ ਜਾਰੀ, ਸਥਿਤੀ ਵਿੱਚ ਹੋ ਰਿਹਾ ਸੁਧਾਰ, ਫਲੱਡ ਗੇਟ ਖੋਲ੍ਹਣ ਦੀ ਤਿਆਰੀ 'ਚ ਬੀਬੀਐਮਬੀ - ਐਨਡੀਆਰਐਫ ਅਤੇ ਆਰਮੀ ਤਾਇਨਾਤ

ਪੰਜਾਬ ਵਿੱਚ ਬਰਸਾਤ ਰੁਕਣ ਤੋਂ ਬਾਅਦ ਭਾਵੇਂ ਦਰਿਆਵਾਂ ਵਿੱਚੋਂ ਪਾਣੀ ਦਾ ਪੱਧਰ ਹੇਠਾਂ ਆਇਆ ਪਰ ਹੁਣ ਭਲਕੇ ਮੁੱੜ ਤੋਂ ਭਾਖੜਾ ਬਿਆਸ ਨੰਗਲ ਡੈਮ ਵਿੱਚੋਂ ਪ੍ਰਸ਼ਾਸਨ ਵੱਲੋਂ ਪਾਣੀ ਛੱਡਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਪਾਣੀ ਦੀ ਮਾਰ ਦਾ ਸੰਤਾਪ ਹੰਢਾ ਰਹੇ ਕਈ ਜ਼ਿਲ੍ਹੇ ਹੁਣ ਮੁੜ ਤੋਂ ਡਰ ਦੇ ਸਾਏ ਹੇਠ ਨੇ।

In Punjab, BBMB is preparing to open a flood gate to extract excess water
ਪਟਿਆਲਾ 'ਚ ਰਾਹਤ ਕਾਰਜ ਜਾਰੀ, ਸਥਿਤੀ ਵਿੱਚ ਹੋ ਰਿਹਾ ਸੁਧਾਰ, ਫਲੱਡ ਗੇਟ ਖੋਲ੍ਹਣ ਦੀ ਤਿਆਰੀ 'ਚ ਬੀਬੀਐਮਬੀ
author img

By

Published : Jul 12, 2023, 3:59 PM IST

ਸ਼ਾਹੀ ਸ਼ਹਿਰ ਵਿੱਚ ਹੜ੍ਹ ਦੀ ਮਾਰ

ਚੰਡੀਗੜ੍ਹ: ਪਿਛਲੇ 4 ਦਿਨਾਂ ਤੋਂ ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੇ 13 ਜ਼ਿਲ੍ਹੇ ਪਾਣੀ-ਪਾਣੀ ਹੋ ਗਏ ਹਨ। ਸਤਲੁਜ ਅਤੇ ਘੱਗਰ ਦੀ ਮਾਰ ਹੇਠ ਆਏ ਸੈਂਕੜੇ ਪਿੰਡ ਤਬਾਹ ਹੋ ਗਏ ਲੋਕਾਂ ਦੇ ਘਰਾਂ ਤੱਕ ਪਾਣੀ ਭਰ ਗਿਆ ਹੈ। ਕਈ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ। ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੀ ਘੱਗਰ ਅਤੇ ਐਸਵਾਈਐਲ ਆਪਣਾ ਪ੍ਰਕੋਪ ਵਿਖਾ ਰਹੀ। ਪਟਿਆਲਾ ਦੀ ਵੱਡੀ ਨਦੀ ਨਾਲ ਲੱਗਦੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਹੀਰਾ ਬਾਗ, ਗੋਪਾਲ ਨਗਰ, ਚੌਰਾ, ਪਟਿਆਲਾ ਦਾ ਪੋਸ਼ ਏਰੀਆ ਅਰਬਨ ਅਸਟੇਟ ਪੂਰੀ ਤਰ੍ਹਾਂ ਪਾਣੀ ਵਿੱਚ ਹਨ। ਹਾਲਾਤ ਤਾਂ ਇਹ ਹਨ ਕਿ ਕਈ ਇਲਾਕੇ ਪਿਛਲੇ 4 ਦਿਨਾਂ ਤੋਂ ਪਾਣੀ ਅਤੇ ਹਨੇਰੇ ਵਿੱਚ ਡੁੱਬੇ ਹਨ। ਪਿਛਲੇ 4 ਦਿਨਾਂ ਤੋਂ ਅਰਬਨ ਅਸਟੇਟ ਫੇਸ-1, ਫੇਸ 2, ਫਰੈਂਡਜ਼ ਕਲੋਨੀ ਅਤੇ ਹੋਰ ਖੇਤਰਾਂ ਵਿੱਚ ਬਿਜਲੀ ਨਹੀਂ ਆਈ। ਪਟਿਆਲਾ ਦਾ ਨਵਾਂ ਬਣਿਆ ਬੱਸ ਅੱਡਾ ਵੀ ਪਾਣੀ ਅੰਦਰ ਡੁੱਬ ਗਿਆ। ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਦਰਜਨਾਂ ਪਿੰਡ ਹੜ੍ਹ ਦੀ ਮਾਰ ਹੇਠ ਹਨ। ਹੌਲੀ-ਹੌਲੀ ਪਾਣੀ ਉਤਰ ਰਿਹਾ ਹੈ ਅਤੇ ਸਥਿਤੀ ਵਿੱਚ ਕੁੱਝ ਸੁਧਾਰ ਆ ਰਿਹਾ ਹੈ।

ਐਨਡੀਆਰਐਫ ਅਤੇ ਆਰਮੀ ਤਾਇਨਾਤ: ਪਟਿਆਲਾ ਵਿੱਚ ਹਲਾਤ ਇੰਨੇ ਮਾੜੇ ਹਨ ਕਿ 4 ਦਿਨਾਂ ਬਾਅਦ ਵੀ ਲੋਕਾਂ ਦੇ ਘਰਾਂ ਵਿੱਚ ਵੜੇ ਪਾਣੀ ਦਾ ਪੱਧਰ ਘੱਟ ਨਹੀਂ ਹੋ ਰਿਹਾ। ਐਨਡੀਆਰਐਫ ਦੀਆਂ ਟੀਮਾਂ ਵੱਲੋਂ ਸੁਰੱਖਿਆ ਅਭਿਆਨ ਚਲਾਇਆ ਜਾ ਰਿਹਾ ਹੈ। ਭਾਰਤੀ ਫੌਜ ਦੀ ਸਿੱਖ ਰੈਜਮੈਂਟ ਵੱਲੋਂ ਵੀ ਲੋਕਾਂ ਲਈ ਬਚਾਅ ਕਾਰਜ ਆਰੰਭ ਕੀਤੇ ਗਏ ਹਨ। ਖਾਲਸਾ ਏਡ ਸੰਸਥਾ ਵੱਲੋਂ ਲੋਕਾਂ ਦੀ ਮਦਦ ਲਈ ਲੰਗਰ ਲਗਾਏ ਗਏ ਹਨ ਅਤੇ ਜ਼ਰੂਰਤ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਫਸੇ ਹੋਏ ਲੋਕਾਂ ਨੂੰ ਕੱਢਕੇ ਸੁਰੱਖਿਤ ਥਾਵਾਂ 'ਤੇ ਲਗਾਇਆ ਜਾ ਰਿਹਾ ਹੈ। ਸ਼ਹਿਰ ਵਿਚ ਮੈਰਿਜ ਪੈਲੇਸਾਂ ਅਤੇ ਗੁਰਦੁਆਰਿਆਂ ਵਿੱਚ ਪੀੜਤਾਂ ਨੂੰ ਠਹਿਰਾਇਆ ਜਾ ਰਿਹਾ ਹੈ।

ਸਥਾਨਕ ਲੋਕ ਕਰ ਰਹੇ ਹਨ ਮਦਦ: ਪਟਿਆਲਾ ਦੇ ਪ੍ਰਭਾਵਿਤ ਖੇਤਰਾਂ ਵਿਚ ਆਲੇ- ਦੁਆਲੇ ਦੇ ਲੋਕ ਮਦਦ ਕਰਨ ਲਈ ਪਹੁੰਚ ਰਹੇ ਹਨ। ਪਿੰਡਾਂ ਦੇ ਕਿਸਾਨ ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਲੈ ਕੇ ਪਹੁੰਚ ਰਹੇ ਹਨ। ਪ੍ਰਭਾਵਿਤ ਥਾਵਾਂ 'ਤੇ ਟਰਾਲੀ ਅਤੇ ਟਰੈਕਟਰ ਲੈ ਕੇ ਪਹੁੰਚਿਆ ਜਾ ਰਿਹਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿਨ ਰਾਤ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪਟਿਆਲਾ ਦਿਹਾਤੀ ਤੋਂ ਵਿਧਾਇਕ ਅਤੇ ਸਿਹਤ ਮੰਤਰੀ ਡਾ, ਬਲਬੀਰ ਵੱਲੋਂ ਵੀ ਮੌਕੇ 'ਤੇ ਪਹੁੰਚ ਕੇ ਲੋਕਾਂ ਦੀ ਸੁਰੱਖਿਆ ਲਈ ਚਲਾਏ ਜਾ ਰਹੇ ਅਭਿਆਨ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਪਟਿਆਲਾ ਵਿੱਚ ਸਭ ਤੋਂ ਅਹਿਮ ਭੂਮਿਕਾ ਡਿਪਟੀ ਕਸ਼ਿਨਰ ਸਾਕਸ਼ੀ ਸਾਹਨੀ ਦੀ ਮੰਨੀ ਜਾ ਰਹੀ ਹੈ, ਜਿਸ ਵੱਲੋਂ ਪਟਿਆਲਾ ਪ੍ਰਸ਼ਾਸਨ ਨੂੰ ਸਖ਼ਤ ਹਦਾਇਦਾਂ ਦਿੱਤੀਆਂ ਗਈਆਂ ਹਨ। ਸਾਕਸ਼ੀ ਖੁਦ 24 ਘੰਟੇ ਪ੍ਰਭਾਵਿਤ ਖੇਤਰਾਂ ਵਿੱਚ ਤੈਨਾਤ ਰਹਿੰਦੇ ਹਨ। ਪਟਿਆਲਾ ਵਿੱਚ ਸਥਿਤੀ ਹੌਲੀ-ਹੌਲੀ ਕਾਬੂ ਆ ਰਹੀ ਹੈ ਅਤੇ ਹਲਾਤ ਪਹਿਲਾਂ ਨਾਲੋਂ ਬਿਹਤਰ ਹੋ ਰਹੇ ਹਨ।

ਭਾਖੜਾ ਦੇ ਗੇਟ ਖੋਲ੍ਹੇ ਜਾਣਗੇ: ਉੱਧਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭਾਖੜਾ ਦੇ ਫਲੱਡ ਗੇਟ ਖੋਲਣ ਦੀ ਤਿਆਰੀ 'ਚ ਹੈ। ਬੀਬੀਐਮਬੀ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਕੱਲ੍ਹ 13 ਜੁਲਾਈ ਨੂੰ ਬੀਬੀਐਮਬੀ ਵੱਲੋਂ ਨੰਗਲ ਡੈਮ 'ਚ ਪਾਣੀ ਛੱਡਿਆ ਜਾਵੇਗਾ। 13 ਜੁਲਾਈ ਨੂੰ ਭਾਖੜਾ ਤੋਂ ਟਰਬਾਈਨ ਰਾਹੀਂ 10 ਘੰਟਿਆਂ ਵਿੱਚ ਕੁੱਲ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਕਾਰਨ ਸਤਲੁਜ ਦਰਿਆ ਵਿੱਚ ਨੰਗਲ ਡੈਮ ਤੋਂ ਹੇਠਾਂ ਵੱਲ ਪਾਣੀ ਛੱਡਿਆ ਜਾਵੇ ਅਤੇ ਇਸ ਵਿੱਚ 640 ਕਿਊਸਿਕ ਦੇ ਕਰੀਬ 20 ਹਜ਼ਾਰ ਕਿਊਸਿਕ (ਐਨ.ਜੀ.ਟੀ.) ਸਮੇਤ ਪੜਾਅਵਾਰ ਵਾਧਾ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.