ETV Bharat / state

ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਪੰਥਕ ਆਗੂਆਂ ਵੱਲੋਂ ਇੱਕਜੁੱਟ ਹੋ ਕੇ ਪ੍ਰੋਗਰਾਮ ਉਲੀਕਣ ਦਾ ਐਲਾਨ

author img

By

Published : Jan 10, 2023, 10:50 PM IST

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਫ਼ਤਰ (Shiromani Akali Dal Sanyukt office in Chandigarh) ਵਿਖੇ ਅੱਜ ਮੰਗਲਵਾਰ ਨੂੰ ਪੰਥ ਦਰਦੀਆਂ ਦੀ ਇੱਕ ਅਹਿਮ ਬੈਠਕ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਜਿਸ ਮੀਟਿੰਗ ਵਿੱਚ ਵੱਖ-ਵੱਖ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ।

Shiromani Akali Dal Sanyukt office in Chandigarh

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਫ਼ਤਰ ਚੰਡੀਗੜ੍ਹ (Shiromani Akali Dal Sanyukt office in Chandigarh) ਵਿਖੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਪੰਥ ਦਰਦੀਆਂ ਦੀ ਇੱਕ ਅਹਿਮ ਬੈਠਕ ਹੋਈ। ਜਿਸ ਵਿੱਚ ਉਚੇਚੇ ਤੌਰ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਅਕਾਲੀ ਆਗੂ ਰਤਨ ਸਿੰਘ ਅਜਨਾਲਾ, ਜਗਮੀਤ ਸਿੰਘ ਬਰਾੜ, ਬੂਟਾ ਸਿੰਘ ਰਣਸ਼ੀਹ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ। ਮੀਟਿੰਗ ਵਿੱਚ ਵੱਖ-ਵੱਖ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਸਮੂਹ ਆਗੂਆਂ ਨੇ ਇਕਜੁੱਟ ਹੋ ਕੇ ਸਿੱਖ ਸੰਸਥਾਵਾਂ ਦਾ ਵਕਾਰ ਬਹਾਲ ਕਰਨ ਲਈ ਪੰਥਕ ਵਿਚਾਰਧਾਰਾਂ ਨੂੰ ਉਭਾਰਨ ਤੇ ਜੋਰ ਦਿੱਤਾ।

ਇਸ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਤੋਂ ਪੰਥ ਤੇ ਪੰਜਾਬ ਦਾ ਖਹਿੜਾ ਛੁਡਵਾਉਣ ਲਈ ਇੱਕਜੁੱਟ ਹੋਣ ਦੀ ਬੇਹੱਦ ਲੋੜ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤੇ ਆਪਣੀ ਅਜ਼ਾਰੇਦਾਰੀ ਕਾਇਮ ਕਰਕੇ ਬੈਠੇ ਬਾਦਲ ਪਰਿਵਾਰ ਨੂੰ ਸਿੱਖ ਦੇ ਸਿਰਮੋਰ ਸੰਸਥਾਵਾਂ ਤੋਂ ਲਾਂਭੇ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਧਰਮ ਵਿੱਚ ਸਿਆਸਤ ਦੀ ਕੋਈ ਜਗ੍ਹਾਂ ਨਹੀਂ ਹੈ ਬਲਕਿ ਧਰਮ ਦਾ ਕੁੰਡਾ ਹਮੇਸ਼ਾ ਰਾਜਨੀਤੀ ਦੇ ਉਪਰ ਹੁੰਦਾ ਹੈ।

ਪੰਥ ਹਿਤੈਸ਼ੀ ਲੋਕਾਂ ਨੂੰ ਆਪਸ ਵਿੱਚ ਇੱਕਠਾ ਹੋਣਾ ਚਾਹੀਦਾ:- ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਦਲ ਦਲ ਵੱਲੋਂ ਪੰਥਕ ਏਜੰਡੇ ਨੂੰ ਪੂਰੀ ਤਰ੍ਹਾਂ ਨਾਲ ਤਿਲਾਂਜਲੀ ਦਿੱਤੇ ਜਾਣ ਕਾਰਨ ਹੀ ਸਦੀ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੱਜ ਹਾਸ਼ੀਏ ਉੱਤੇ ਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਪੰਥ ਮਜ਼ਬੂਤ ਹੋਵੇਗਾ ਤਾਂ ਅਕਾਲੀ ਦਲ ਆਪਣੇ ਆਪ ਮਜ਼ਬੂਤ ਹੋ ਜਾਵੇਗਾ ਅਤੇ ਇਸ ਲਈ ਪੰਥ ਹਿਤੈਸ਼ੀ ਲੋਕਾਂ ਨੂੰ ਆਪਸ ਵਿੱਚ ਇੱਕਠਾ ਹੋਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੇ ਪੰਥਕ ਸਰੂਪ ਵਿੱਚ ਉਜਾਗਰ ਕਰਨ ਲਈ ਠੋਸ ਪ੍ਰੋਗਰਾਮ ਉਲੀਕੇ ਜਾਣਗੇ:- ਇਸ ਦੌਰਾਨ ਹੀ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਤਾਂ ਤੇ ਪਹਿਰਾ ਦਿੰਦੇ ਹੋਏ ਪੰਥ ਅਤੇ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਜਲਦ ਹੀ ਸਮੁੱਚੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੇ ਪੰਥਕ ਸਰੂਪ ਵਿੱਚ ਉਜਾਗਰ ਕਰਨ ਲਈ ਠੋਸ ਪ੍ਰੋਗਰਾਮ ਉਲੀਕੇ ਜਾਣਗੇ।

ਮੀਟਿੰਗ ਵਿੱਚ ਸ਼ਾਮਲ ਆਗੂ:- ਅੱਜ ਹੋਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਤਲਵੰਡੀ, ਬੀਬੀ ਪਰਮਜੀਤ ਕੌਰ ਗੁਲਸ਼ਨ,ਜਸਟਿਸ ਨਿਰਮਲ ਸਿੰਘ ,ਜਗਦੀਸ਼ ਸਿੰਘ ਗਰਚਾ , ਸਰਵਣ ਸਿੰਘ ਫਿਲੌਰ, ਮਨਜੀਤ ਸਿੰਘ ਦਸੂਹਾ, ਛਿੰਦਰਪਾਲ ਸਿੰਘ ਬਰਾੜ,ਸ.ਤੇਜਿੰਦਰ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਦਵਿੰਦਰ ਸਿੰਘ ਸੋਢੀ, ਗੁਰਬਚਨ ਸਿੰਘ ਬਚੀ, ਮਲਕੀਤ ਸਿੰਘ ਚੰਗਾਲ, ਗੁਰਮੀਤ ਸਿੰਘ ਜੌਹਲ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਮਹਿਕਪ੍ਰੀਤ ਕੌਰ ,ਬਾਬਾ ਸੁਖਵਿੰਦਰ ਸਿੰਘ ਟਿੱਬਾ, ਹਰਪ੍ਰੀਤ ਸਿੰਘ ਬੰਨੀ ਜੌਲੀ,ਸ.ਹਰਮਨਜੀਤ ਸਿੰਘ, ਸੁਖਵਿੰਦਰ ਸਿੰਘ ਔਲਖ ਆਦਿ।

ਇਸ ਤੋਂ ਇਲਾਵਾ ਹਰਵੇਲ ਸਿੰਘ ਮਾਧੋਪੁਰ, ਹਰਬੰਸ ਸਿੰਘ ਮੰਝਪੁਰ, ਸੁਖਵੰਤ ਸਿੰਘ ਸਰਾਓ, ਅਰਜਨ ਸਿੰਘ ਸ਼ੇਰਗਿੱਲ, ਹਰਿੰਦਰਪਾਲ ਸਿੰਘ, ਰਾਮਪਾਲ ਸਿੰਘ ਬਹਿਣੀਵਾਲ, ਦਮਨਵੀਰ ਸਿੰਘ ਫਿਲੌਰ, ਸਰੂਪ ਸਿੰਘ ਢੇਸੀ, ਉੱਜਲ ਸਿੰਘ ਲੌਂਗੀਆਂ, ਮਾਸਟਰ ਜੌਹਰ ਸਿੰਘ, ਤੁਫੈਲ ਮੁਹੰਮਦ, ਕਰਨੈਲ ਸਿੰਘ ਮਾਧੋਪੁਰ, ਅਮਰਿੰਦਰ ਸਿੰਘ , ਪ੍ਰਕਾਸ਼ ਮੁਲਾਨਾ, ਭੀਮ ਸੈਨ ਗਰਗ,ਸੁਖਮਨਦੀਪ ਸਿੰਘ ਸਿੱਧੂ ਡਿੰਪੀ, ਮਹੀਪਾਲ ਭੁੱਲਣ, ਹਰਪ੍ਰੀਤ ਸਿੰਘ ਗੁਰਮ, ਮਾਨ ਸਿੰਘ ਗਰਚਾ, ਗੁਲਵੰਤ ਸਿੰਘ ਉੱਪਲ, ਗੁਰਿੰਦਰ ਸਿੰਘ ਬਾਜਵਾ, ਗੁਰਚਰਨ ਸਿੰਘ ਚੰਨੀ, ਡਾ. ਮੇਜਰ ਸਿੰਘ, ਲਖਵੀਰ ਸਿੰਘ ਥਾਬਲਾਂ, ਹਰਦੀਪ ਸਿੰਘ ਘੁੰਨਸ, ਮਨਜੀਤ ਸਿੰਘ ਬੱਪੀਆਣਾ, ਰਜਿੰਦਰ ਸਿੰਘ ਰਾਜਾ,ਰਣਜੀਤ ਸਿੰਘ ਔਲਖ, ਗੁਰਜੀਵਨ ਸਿੰਘ ਸਰੌਂਦ, ਸੁਖਦੇਵ ਸਿੰਘ ਚੱਕ ਅਤੇ ਮਨਿੰਦਰਪਾਲ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਮੌਜੂਦ ਸਨ।

ਇਹ ਵੀ ਪੜੋ:- ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਆਰ ਪਾਰ ਦੀ ਲੜਾਈ ਦਾ ਕੀਤਾ ਐਲਾਨ, ਸੂਬਾ ਸਰਕਾਰ ਦੀ ਬੇਰੁਖੀ ਤੋਂ ਪਰੇਸ਼ਾਨ ਮੁਲਾਜ਼ਮ

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.