ਚੰਡੀਗੜ੍ਹ: ਪੰਜਾਬ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ਵਿਚ ਜੋ ਹਾਲਾਤ ਚੱਲ ਰਹੇ ਹਨ ਉਹਨਾਂ ਨੂੰ ਲੈ ਕੇ ਆਈਜੀ ਗਿੱਲ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਫਲੈਗ ਮਾਰਚ ਕੀਤੇ ਜਾ ਰਹੇ ਹਨ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਅਮਨ ਕਾਨੂੰਨ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਨਾਲ ਹੀ ਮੀਡੀਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਤੱਥ ਚੈਕ ਕਰਕੇ ਖ਼ਬਰਾਂ ਲਗਾਈਆਂ ਜਾਣ। ਆਈਜੀ ਗਿੱਲ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ। ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਖਿਲਾਫ ਹੁਣ ਤੱਕ 6 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 114 ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਹੈ।
ਇਹ ਵੀ ਪੜੋ: Know what the NSA Act: ਅਮ੍ਰਿਤਪਾਲ 'ਤੇ ਲੱਗ ਸਕਦੈ NSA ਐਕਟ, ਜਾਣੋ ਕੀ ਹੈ ਇਹ ਐਕਟ ?
ਪੰਜਾਬ ਵਿਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ: ਆਈਜੀ ਗਿੱਲ ਨੇ ਪੰਜਾਬ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸਾਰੇ ਸ਼ਹਿਰਾਂ ਵਿਚ ਫਲੈਗ ਮਾਰਚ ਕੱਢੇ ਜਾ ਰਹੇ। ਪੁਲਿਸ ਵੱਲੋਂ ਸ਼ਾਂਤੀ ਬਹਾਲੀ ਲਈ ਮੀਟਿੰਗਸ ਵੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਕਿਸੇ ਵੀ ਹਾਲਤ ਵਿਚ ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਭੰਗ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਕਾਇਮ ਹੈ ਕੁਝ ਵੀ ਗੜਬੜ ਨਹੀਂ।
ਵਾਰਿਸ ਪੰਜਾਬ ਦੇ ਖ਼ਿਲਾਫ਼ 6 ਕੇਸ ਦਰਜ: ਆਈ ਜੀ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਖ਼ਿਲਾਫ਼ ਹੁਣ ਤੱਕ 6 ਕੇਸ ਦਰਜ ਕੀਤੇ ਗਏ ਹਨ ਅਤੇ 114 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।ਇਹਨਾਂ ਉੱਤੇ ਇਰਾਦਾ ਏ ਕਤਲ, ਪੁਲਿਸ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਕੇਸ , ਸਰਕਾਰੀ ਕੰਮ ਵਿਚ ਦਖ਼ਲਅੰਦਾਜ਼ੀ ਕਰਨ ਦੇ ਕੇਸ ਦਰਜ ਕੀਤੇ ਗਏ ਹਨ। ਸਭ ਤੋਂ ਪਹਿਲਾਂ ਐਫਆਈਆਰ ਨੰਬਰ 29 ਦਰਜ ਕੀਤੀ ਗਈ। 16 ਫਰਵਰੀ ਨੂੰ ਦਰਜ ਇਸ ਐਫ ਆਈ ਆਰ ਵਿਚ ਕਈ ਸੰਘੀਨ ਧਾਰਾਵਾਂ ਲਗਾਈਆਂ ਗਈਆਂ। 24 ਫਰਵਰੀ 2023 ਨੂੰ ਐਫਆਈ ਆਰ ਨੰਬਰ 39 ਦਰਜ ਕੀਤੀ ਗਈ। ਜੋ ਕਿ ਅਜਨਾਲਾ ਪੁਲਿਸ ਸਟੇਸ਼ਨ ਵਿਚ ਦਰਜ ਕੀਤੀ ਗਈ।
ਇਹ ਵੀ ਪੜੋ: Flag March In Mansa: ਮਾਨਸਾ ਪੁਲਿਸ ਨੇ ਕੇਂਦਰੀ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਕੱਢਿਆ ਫਲੈਗ ਮਾਰਚ
ਆਈ ਜੀ ਦੇ ਕਈ ਅਹਿਮ ਖੁਲਾਸੇ: ਆਈਜੀ ਗਿੱਲ ਨੇ ਦਾਅਵਾ ਕੀਤਾ ਹੈ ਕਿ ਵਾਰਿਸ ਪੰਜਾਬ ਦਾ ਮੁਖੀ ਅੰਮ੍ਰਿਤਪਾਲ ਫਰਾਰ ਦੱਸਿਆ ਜਾ ਰਿਹਾ ਹੈ। ਜੋ ਖਾਲਸਾ ਵਹੀਰ ਲਈ ਫੰਡਿੰਗ ਹੋਈ ਹੈ ਉਹ ਵਿਦੇਸ਼ਾਂ ਵਿਚੋਂ ਹੋਈ ਹੈ। ਪੰਜਾਬ ਪੁਲਿਸ ਵੱਲੋਂ ਉਹ ਭਗੌੜਾ ਹੈ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਲਈ ਲਗਤਾਰ ਭਾਲ ਕਰ ਰਹੀ ਹੈ।ਉਹ ਏਕੇਐਫ ਨਾਂ 'ਤੇ ਆਪਣੀ ਫੌਜ ਵੀ ਖੜ੍ਹੀ ਕਰ ਰਿਹਾ ਸੀ। ਆਈਜੀ ਨੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਦਾ ਆਈਐਸਆਈ ਨਾਲ ਸਬੰਧ ਹੈ। ਅੰਮ੍ਰਿਤਪਾਲ ਦੇ 4 ਸਾਥੀ ਜੋ ਗ੍ਰਿਫ਼ਤਾਰ ਕੀਤੇ ਗਏ ਉਹਨਾਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਚਾਰਜਿਸ ਲਗਾਏ ਗਏ ਹਨ।
ਹੁਣ ਤੱਕ 10 ਹਥਿਆਰ ਬਰਾਮਦ: ਆਈ ਜੀ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਹੁਣ ਤੱਕ 10 ਹਥਿਆਰ ਬਰਾਮਦ ਕੀਤੇ ਹਨ ਜਿਹਨਾਂ ਵਿਚੋਂ 9 ਰਾਈਫਲਾਂ ਹਨ ਅਤੇ 1 ਰਿਵਾਲਰ ਹੈ। ਇਹਨਾਂ ਵਿਚੋਂ 7 12 ਬੋਰ ਦੀਆਂ ਰਾਈਫਲਾਂ ਹਨ, 2 ਰਾਈਫ਼ਲਾਂ 315 ਬੋਰ ਦੀਆਂ ਹਨ ਅਤੇ 1 ਰਿਵਾਲਵਰ 32 ਬੋਰ ਦਾ ਹੈ। ਇਸ ਤੋਂ ਇਲਾਵਾ 430 ਜਿੰਦਾ ਕਾਰਤੂਸ ਪੁਲਿਸ ਨੂੰ ਬਰਾਮਦ ਹੋਏ ਹਨ ਅੰਮ੍ਰਿਤਪਾਲ ਦੀਆਂ 4 ਗੱਡੀਆਂ ਵੀ ਪੁਲਿਸ ਨੇ ਬਰਾਮਦ ਕੀਤੀਆਂ ਹਨ।
ਐਨਐਸਏ ਉੱਤੇ ਬੋਲੇ ਆਈਜੀ: ਉਹਨਾਂ ਦੱਸਿਆ ਕਿ ਐਨਐਸਏ ਉਦੋਂ ਲਗਾਇਆ ਜਾਂਦਾ ਹੈ ਕੋਈ ਵਿਅਕਤੀ ਜਦੋਂ ਕਿਸੇ ਵਿਅਕਤੀ ਕੋਲ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਖਰਾਬ ਕਰਨ ਦਾ ਅਧਿਕਾਰ ਹੋਵੇ। ਇਸ ਕੇਸ ਵਿਚ ਵੀ ਐਨਐਸਏ ਲਗਾਇਆ ਜਾਵੇਗਾ। ਜਦਕਿ ਉਥੇ ਬਾਕੀ ਫੜ੍ਹੇ ਗਏ ਸਾਥੀਆਂ 'ਤੇ ਐਨਐਸਏ ਲਗਾਇਆ ਗਿਆ।