ETV Bharat / state

ਜੇਕਰ ਵੈਕਸੀਨ ਲਗਵਾਉਣ ਦੇ ਬਾਅਦ 5 ਦਿਨ ਤੋਂ ਜ਼ਿਆਦਾ ਰਹਿੰਦਾ ਹੈ ਬੁਖ਼ਾਰ, ਜਾਣੋ ਕੀ ਕਰੀਏ

ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਆ ਰਹੀਆਂ ਵਿਭਿੰਨ ਪਰੇਸ਼ਾਨੀਆਂ ਉੱਤੇ ਈਟੀਵੀ ਭਾਰਤ ਦੀ ਟੀਮ ਨੇ ਡਾਕਟਰ ਨਾਲ ਮੁਲਾਕਾਤ ਕੀਤੀ।ਮੁਲਾਕਾਤ ਦੌਰਾਨ ਡਾਕਟਰ ਨੇ ਦੱਸਿਆ ਹੈ ਕਿ ਜੇਕਰ ਵੈਕਸੀਨ ਲਗਵਾਉਣ ਦੇ ਬਾਅਦ 5 ਦਿਨਾਂ ਤੱਕ ਬੁਖ਼ਾਰ ਰਹਿੰਦਾ ਹੈ ਤਾਂ ਲੋਕਾਂ ਨੂੰ ਆਪਣਾ ਕੋਰੋਨਾ ਟੈੱਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਜੇਕਰ ਕੋਰੋਨਾ ਵੈਕਸੀਨ ਲਗਵਾਉਣ ਦੇ 5 ਦਿਨ ਤੋਂ ਜ਼ਿਆਦਾ ਰਹਿੰਦਾ ਹੈ ਬੁਖ਼ਾਰ,  ਜਾਣੋ ਕੀ ਕਰੀਏ

author img

By

Published : Apr 26, 2021, 1:06 PM IST

ਚੰਡੀਗੜ੍ਹ: ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ਵਿਚ ਹੁਣ ਤੱਕ ਸਥਿਤੀ ਸਾਫ਼ ਨਹੀਂ ਹੋ ਰਹੀ ਹੈ।ਵੈਕਸੀਨ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੇ ਭਰਮ ਹਨ।ਇਸ ਬਾਰੇ ਡਾਕਟਰ ਹਰਦੀਪ ਖਰਬੰਦਾ ਨਾਲ ਗੱਲਬਾਤ ਕੀਤੀ। ਜਿਸ ਵਿਚ ਉਨ੍ਹਾਂ ਨੇ ਵੈਕਸੀਨ ਨੂੰ ਲੈ ਕੇ ਫੈਲ ਰਹੀਆਂ ਗ਼ਲਤ ਜਾਣਕਾਰੀਆਂ ਦੇ ਬਾਰੇ ਦੱਸਿਆ ਹੈ ਅਤੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਵੈਕਸੀਨ ਲਾਉਣ ਤੋਂ ਬਾਅਦ ਲੋਕਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸਨ।ਡਾ. ਹਰਦੀਪ ਖਰਬੰਦਾ ਨੇ ਕਿਹਾ ਹੈ ਕਿ ਸ਼ੁਰੂਆਤ ਵਿਚ ਲੋਕ ਵੈਕਸੀਨ ਲਗਵਾਉਣ ਤੋਂ ਬਾਅਦ ਹੋਣ ਵਾਲੇ ਬੁਖ਼ਾਰ ਨੂੰ ਲੈ ਕੇ ਵੀ ਡਰੇ ਹੋਏ ਹਨ ਪਰ ਹੁਣ ਲੋਕਾਂ ਨੂੰ ਇਹ ਸਮਝ ਆ ਗਿਆ ਹੈ ਕਿ ਵਿਅਕਤੀ ਨੂੰ ਵੈਕਸੀਨ ਲਗਾਉਣ ਦੇ ਬਾਅਦ ਕੁੱਝ ਦਿਨਾਂ ਤੱਕ ਹਲਕਾ ਬੁਖ਼ਾਰ ਰਹਿੰਦਾ ਹੈ।

ਜੇਕਰ ਕੋਰੋਨਾ ਵੈਕਸੀਨ ਲਗਵਾਉਣ ਦੇ 5 ਦਿਨ ਤੋਂ ਜ਼ਿਆਦਾ ਰਹਿੰਦਾ ਹੈ ਬੁਖ਼ਾਰ, ਜਾਣੋ ਕੀ ਕਰੀਏ

ਵੈਕਸੀਨ ਲਗਵਾਉਣ ਦੇ ਪੰਜ ਦਿਨਾਂ ਤੱਕ ਹੋਵੇ ਬੁਖ਼ਾਰ, ਤਾਂ ਹੋ ਸਕਦਾ ਹੈ ਕੋਰੋਨਾ

ਉਨ੍ਹਾਂ ਨੇ ਦੱਸਿਆ ਹੈ ਕਿ ਕਈ ਮਾਮਲਿਆਂ ਸਾਹਮਣੇ ਆਏ ਹਨ ਜਦੋਂ ਲੋਕਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਬੁਖ਼ਾਰ ਹੋਇਆ ਅਤੇ ਉਹ ਬੁਖ਼ਾਰ 5 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਰਿਹਾ ਪਰ ਲੋਕਾਂ ਨੂੰ ਲੱਗਿਆ ਕਿ ਵੈਕਸੀਨ ਦੇ ਬਾਅਦ ਹੋਣ ਵਾਲਾ ਬੁਖ਼ਾਰ ਹੈ ਜਦਕਿ ਉਹ ਲੋਕ ਕੋਰੋਨਾ ਦੀ ਚਪੇਟ ਵਿਚ ਸਨ।ਜ਼ਿਆਦਾਤਰ ਲੋਕ ਵੈਕਸੀਨ ਲਗਵਾਉਣ ਤੋਂ ਬਾਅਦ ਹੋਣ ਵਾਲੇ ਬੁਖ਼ਾਰ ਨੂੰ ਹੁਣ ਗੰਭੀਰਤਾ ਨਾਲ ਨਹੀਂ ਲੈਂਦੇ ਸਨ ਅਤੇ ਨਾ ਹੀ ਆਪਣਾ ਕੋਰੋਨਾ ਟੈਸਟ ਕਰਵਾਉਂਦੇ ਹਨ।

ਵੈਕਸੀਨ ਲਗਵਾਉਣ ਤੋਂ ਬਾਅਦ 5 ਦਿਨ ਤੱਕ ਬੁਖ਼ਾਰ, ਤਾਂ ਸਮਝੋ ਹੋ ਗਿਆ ਹੈ ਕੋਰੋਨਾ

ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਹੈ ਅਤੇ ਉਸ ਦੇ ਬਾਅਦ ਉਸ ਨੂੰ ਬੁਖ਼ਾਰ ਹੋਇਆ।ਜੇਕਰ ਉਹ ਬੁਖ਼ਾਰ 5 ਦਿਨਾਂ ਤੋਂ ਜ਼ਿਆਦਾ ਚੱਲਦਾ ਹੈ ਤਾਂ ਉਹ ਵਿਅਕਤੀ ਖ਼ੁਦ ਨੂੰ ਤੁਰੰਤ ਆਈਸੋਲੇਟ ਕਰੋ ਅਤੇ ਜਲਦੀ ਤੋਂ ਜਲਦੀ ਕੋਰੋਨਾ ਦਾ ਟੈੱਸਟ ਕਰਵਾਏ। ਇਸ ਦੌਰਾਨ ਕਿਸੇ ਦੇ ਸੰਪਰਕ ਵਿਚ ਨਾ ਆਓ।ਬੁਖ਼ਾਰ ਕੋਰੋਨਾ ਦੇ ਕਾਰਨ ਲੰਬਾ ਵੀ ਜਾ ਸਕਦਾ ਹੈ।

ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਕੋਈ ਲੋਕ ਅਜਿਹੇ ਹਨ।ਜਿੰਨਾ ਪਹਿਲੀ ਵੈਕਸੀਨ ਲਗਵਾਉਣ ਦੇ ਬਾਅਦ ਕੋਰੋਨਾ ਹੋ ਗਿਆ।ਉਦੋਂ ਉਨ੍ਹਾਂ ਨੂੰ ਸਮਝ ਨਹੀਂ ਆਇਆ ਹੋਵੇਗਾ ਕਿ ਹੁਣ ਉਹ ਦੂਜੀ ਵੈਕਸੀਨ ਕਦੋਂ ਲਗਵਾਉਣ। ਇਸ ਦੇ ਬਾਰੇ ਵਿਚ ਡਾ.ਖਰਬੰਦਾ ਨੇ ਕਿਹਾ ਜੇਕਰ ਕਿਸੇ ਵਿਅਕਤੀ ਨੂੰ ਪਹਿਲੀ ਵੈਕਸੀਨ ਲਗਵਾਉਣ ਤੋਂ ਬਾਅਦ ਕੋਰੋਨਾ ਹੋ ਜਾਂਦਾ ਹੈ ਤਾਂ ਉਹ ਆਪਣੀ ਰਿਪੋਰਟ ਨੈਗੇਟਿਵ ਆਉਣ ਦਾ ਇੰਤਜ਼ਾਰ ਕਰਨ।

ਕੋਰੋਨਾ ਨੈਗੇਟਿਵ ਹੋਣ ਤੋਂ 20 ਦਿਨ ਬਾਅਦ ਲਗਾਓ ਵੈਕਸੀਨ ਦੀ ਦੂਜੀ ਡੋਜ਼

ਜਦੋਂ ਉਸ ਦੀ ਰਿਪੋਰਟ ਨੈਗੇਟਿਵ ਆ ਜਾਵੇ। ਉਸ ਦੇ 20 ਦਿਨ ਦੇ ਬਾਅਦ ਉਹ ਵਿਅਕਤੀ ਦੂਜੀ ਵੈਕਸੀਨ ਲਗਵਾ ਸਕਦਾ ਹੈ ਕਿਉਂਕਿ ਕੋਰੋਨਾ ਹੋਣ ਦੇ ਬਾਅਦ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ਘੱਟ ਹੋ ਸਕਦੀ ਹੈ।ਕੋਰੋਨਾ ਟੈੱਸਟ ਨੈਗੇਟਿਵ ਆਉਣ ਤੋਂ ਬਾਅਦ ਸਰੀਰ ਵਿਚ ਪ੍ਰਤੀਰੋਧੀ ਸਮੱਰਥਾ ਨੂੰ ਨਾਰਮਲ ਹੋਣ ਲਈ ਘੱਟ ਤੋਂ ਘੱਟ 20 ਦਿਨ ਲੱਗ ਜਾਂਦੇ ਹਨ । ਇਸ ਲਈ ਦੂਜੀ ਡੋਜ਼ ਘੱਟ ਤੋਂ ਘੱਟ 20 ਦਿਨ ਦੇ ਬਾਅਦ ਹੀ ਲਗਵਾਉਣੀ ਚਾਹੀਦੀ ਹੈ।

ਇਹ ਵੀ ਪੜੋ:ਸੂਬੇ 'ਚ ਸਿਹਤ ਸਹੂਲਤਾਂ ਨੂੰ ਲੈ ਕੇ ਕੈਪਟਨ ਅੱਜ ਕਰਨਗੇ ਮੰਤਰੀ ਮੰਡਲ ਨਾਲ ਬੈਠਕ

ETV Bharat Logo

Copyright © 2024 Ushodaya Enterprises Pvt. Ltd., All Rights Reserved.