ਚੰਡੀਗੜ੍ਹ: ਕੇਂਦਰੀ ਬਜਟ (Budget 2023) ਪੇਸ਼ ਹੋਣ ਤੋਂ ਬਾਅਦ ਰਲੀਆਂ ਮਿਲੀਆਂ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ। ਉਦਯੋਗਪਤੀ ਤਾਂ ਇਸ ਬਜਟ ਤੋਂ ਬਾਅਦ ਫੁਲੇ ਨਹੀਂ ਸਮਾਂ ਰਹੇ, ਇਸ ਤਰ੍ਹਾ ਹੀ ਹਰਟੈਕ ਇੰਟਰਪਰਾਅੀਸਸ ਦੇ ਡਾਇਰੈਕਟਰ ਹਰਪਾਲ ਸਿੰਘ ਕੇਂਦਰੀ ਬਜਟ 2023 ਤੋਂ ਸੰਤੁਸ਼ਟ ਨਜ਼ਰ ਆਏ। ਈਟੀਵੀ ਭਾਰਤ ਵੱਲੋਂ ਬਜਟ (Budget 2023) ਦੀਆਂ ਕੁੱਝ ਖਾਸ ਗੱਲਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੇਂਦਰੀ ਬਜਟ ਸਭ ਲਈ ਫਾਇਦੇਮੰਦ ਹੈ। ਉਹ ਇਸ ਬਜਟ ਨੂੰ 10 ਵਿਚੋਂ 8 ਨੰਬਰ ਦੇਣਗੇ। ਉਹਨਾਂ ਆਖਿਆ ਕਿ ਖੇਤੀਬਾੜੀ ਸੈਕਟਰ ਵਿਚ ਦਿੱਤੀਆਂ ਰਾਹਤਾਂ ਦਾ ਪੰਜਾਬ ਨੂੰ ਵਧੀਆ ਲਾਭ ਹੋਵੇਗਾ।
ਉਦਯੋਗਾਂ ਲਈ ਫਾਇਦੇਮੰਦ ਬਜਟ:- ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਰਟੈਕ ਇੰਟਰਪਰਾਈਸਿਸ ਦੇ ਡਾਇਰੈਕਟਰ ਹਰਪਾਲ ਸਿੰਘ ਕਹਿੰਦੇ ਹਨ ਕਿ ਸਿਰਫ਼ ਇੰਡਸਟਰੀ ਹੀ ਨਹੀਂ ਇਸ ਬਜਟ (Budget 2023) ਵਿਚ ਸਾਰੇ ਖੇਤਰਾਂ ਦਾ ਹੀ ਸੰਤੁਲਨ ਕਾਇਮ ਕੀਤਾ ਗਿਆ ਹੈ। ਇਸ ਬਜਟ ਦੇ ਨਤੀਜੇ ਵਧੀਆ ਆਉਣਗੇ ਅਤੇ ਰੁਜ਼ਗਾਰ ਦੇ ਹੋਰ ਜ਼ਿਆਦਾ ਮੌਕੇ ਪੈਦਾ ਹੋਣਗੇ।
ਬਜਟ ਵਿਚ ਕੁਦਰਤੀ ਖੇਤੀ ਨੂੰ ਵਧਾਵਾ:- ਉਹਨਾਂ ਆਖਿਆ ਕਿ ਨਿਰਮਲਾ ਸੀਤਾਰਮਨ ਨੇ ਮਿਲਟ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਚੰਗਾ ਉਪਰਾਲਾ ਕੀਤਾ ਹੈ। ਪੁਰਾਣੇ ਸਮਿਆਂ ਦੀ ਉਦਾਹਰਣ ਦਿੰਦਿਆਂ ਉਹਨਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰੋਂ ਕੋਦਰੇ ਦੀ ਰੋਟੀ ਖਾਧੀ ਸੀ ਅਤੇ ਕੋਦਰਾ ਜਾਨੀਕਿ ਮਿਲਟ। ਇਸ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਕਿਸਾਨਾਂ ਨੂੰ ਖਾਸ ਰਾਹਤ ਦਿੱਤੀ ਹੈ। ਕੋਦਰੇ ਵਿਚ ਕੈਲਸ਼ੀਅਮ ਭਰਪੂਰ ਹੁੰਦਾ ਹੈ। ਇਸਦੇ ਨਾਲ ਹੀ ਬਾਜਰਾ, ਜਵਾਰ, ਰਾਗੀ ਦੀ ਖੇਤੀ ਦੀ ਵੀ ਐਲਾਨ ਕੀਤੇ ਗਏ। ਖੇਤੀ ਸੈਕਟਰ ਨੂੰ ਇਸਦਾ ਵਧੀਆ ਲਾਭ ਮਿਲੇਗਾ ਅਤੇ ਲੋਕਾਂ ਦੀ ਸਿਹਤ ਵੀ ਤੰਦਰੁਸਤ ਰਹੇਗੀ।
ਔਰਤਾਂ ਲਈ ਵਿਸ਼ੇਸ਼ ਰਾਹਤ:- ਉਹਨਾਂ ਦੱਸਿਆ ਕਿ ਜਿਸ ਤਰੀਕੇ ਨਾਲ ਇਨਕਮ ਟੈਕਸ ਦੀ ਲਿਮਟ ਵਿਚ ਵਾਧਾ ਹੋਇਆ। ਉਸਦੇ ਨਾਲ ਵੀ ਔਰਤਾਂ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ। ਔਰਤਾਂ ਹੁਣ ਲਿਮਟ ਤੋਂ ਜ਼ਿਆਦਾ ਪੈਸਾ ਸਾਂਭ ਕੇ ਰੱਖ ਸਕਦੀਆਂ ਹਨ ਅਤੇ ਆਪਣੇ ਬਜਟ ਵਿਚ ਤਾਲਮੇਲ ਬਿਠਾ ਕੇ ਰੱਖ ਸਕਦੀਆਂ ਹਨ। ਹੁਣ ਖਰਚਿਆਂ ਲਈ ਵੀ ਉਹਨਾਂ ਦਾ ਹੱਥ ਖੁੱਲ੍ਹਾ ਹੋ ਜਾਣਾ ਚਾਹੀਦਾ ਹੈ। ਹੁਣ ਘਰ ਗ੍ਰਹਿਸਥੀ ਚਲਾਉਣ ਲਈ ਉਹਨਾਂ ਕੋਲ ਜ਼ਿਆਦਾ ਪੈਸੇ ਮੌਜੂਦ ਹੋਣਗੇ।
ਪੰਜਾਬ ਨੂੰ ਕੇਂਦਰੀ ਬਜਟ ਦਾ ਕੀ ਫਾਇਦਾ ? ਇਸ ਸਵਾਲ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਖੇਤੀਬਾੜੀ ਦਾ ਬਜਟ ਵਧਾ ਕੇ 20 ਲੱਖ ਕਰੋੜ ਰੁਪਏ ਦਾ ਕੀਤਾ ਗਿਆ ਉਸ ਦਾ ਫਾਇਦਾ ਪੰਜਾਬ ਨੂੰ ਵੀ ਹੋਵੇਗਾ।ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੀ ਪੇਂਡੂ ਅਬਾਦੀ ਜ਼ਿਆਦਾਤਰ ਖੇਤੀ ਉੱਤੇ ਨਿਰਭਰ ਕਰਦੀ ਹੈ।ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ।
ਕੇਂਦਰੀ ਬਜਟ ਨੂੰ 10 ਵਿਚੋਂ 8 ਨੰਬਰ:- ਹਰਪਾਲ ਸਿੰਘ ਕਹਿੰਦੇ ਹਨ ਕਿ ਕੁੱਲ ਮਿਲਾ ਕੇ ਇਹ ਬਜਟ ਸਾਰੇ ਖੇਤਰਾਂ ਵਿਚ ਤਾਲਮੇਲ ਪੈਦਾ ਕਰਨ ਵਾਲਾ ਹੈ। ਉਹ ਇਸ ਬਜਟ ਨੂੰ 10 ਵਿਚੋਂ 8 ਨੰਬਰ ਦੇਣਗੇ।
ਇਹ ਵੀ ਪੜੋ:- Budget 2023 : ਬਜਟ ਪੇਸ਼ ਹੋਣ 'ਤੇ ਸ਼ਹਿਰ ਵਾਸੀਆਂ ਨੇ ਦਿੱਤੀ ਪ੍ਰਤੀਕਿਰਿਆ, ਕੋਈ ਖੁਸ਼ ਕੋਈ ਨਿਰਾਸ਼ !