ਚੰਡੀਗੜ੍ਹ ਡੈਸਕ : ਭਾਰਤ ਵਿੱਚ ਹੋਣ ਜਾ ਰਹੇ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੀ ਆ ਰਹੇ ਹਨ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਇੱਕ (Pannu Letter To Joe Biden) ਚਿੱਠੀ ਲਿਖੀ ਹੈ। ਪੰਨੂ ਨੇ ਅਮਰੀਕੀ ਰਾਸ਼ਟਰਪਤੀ ਨੂੰ ਪਾਕਿਸਤਾਨ ਦੇ ਹੱਕ ਵਿੱਚ ਭੁਗਤਣ ਲਈ ਕਿਹਾ ਹੈ।
ਕੀ ਲਿਖਿਆ ਚਿੱਠੀ ਵਿੱਚ : ਜਾਣਕਾਰੀ ਮੁਤਾਬਿਕ ਪੰਨੂ ਨੇ ਅਮਰੀਕੀ ਰਾਸ਼ਟਰਪਤੀ ਨੂੰ ਜੋ ਚਿੱਠੀ ਲਿਖੀ ਹੈ ਉਸ ਮੁਤਾਬਿਕ ਪੰਨੂ ਨੇ ਲਿਖਿਆ ਹੈ ਕਿ ਅਮਰੀਕਾ ਸਥਿਤ ਸਿੱਖ ਸੰਗਠਨ ਸਮੂਹ ਸਿੱਖ ਫਾਰ ਜਸਟਿਸ ਵੱਲੋਂ (Sikhs for Justice) ਇਹ ਲਿਖਿ ਜਾ ਰਿਹਾ ਹੈ। ਪੰਨੂ ਨੇ ਲਿਖਿਆ ਹੈ ਕਿ ਪੰਜਾਬ ਨੂੰ ਇੱਕ ਆਜ਼ਾਦ ਦੇਸ਼ ਬਣਾਉਣਾ ਚਾਹੁੰਦਾ ਹੈ। ਇਸ ਦੇ ਨਾਲ ਹੀ, ਉਸ ਨੇ ਲਿਖਿਆ ਹੈ ਕਿ ਅਮਰੀਕੀ ਸਿੱਖਾਂ ਦੇ ਮਜ਼ਬੂਤ (US President Joe Biden) ਸਮਰਥਨ ਵਾਲੀ ਇੱਕ ਅਮਰੀਕੀ ਸੰਸਥਾ ਹੋਣ ਦੇ ਨਾਤੇ, ਇਸ ਪਾਸੇ ਧਿਆਨ ਦੱਖਣੀ ਏਸ਼ੀਆ, ਪਾਕਿਸਤਾਨ ਅਤੇ ਖਾਲਿਸਤਾਨ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਕੁਦਰਤੀ ਅਤੇ ਭਰੋਸੇਮੰਦ ਸਹਿਯੋਗੀਆਂ ਵੱਲ ਖਿੱਚਣ ਲਈ ਇਹ ਚਿੱਠੀ ਲਿਖੀ ਜਾ ਰਹੀ ਹੈ।
ਪੰਨੂ ਨੇ ਲਿਖਿਆ ਹੈ ਕਿ ਪਿਛਲੇ 50 ਸਾਲਾਂ ਦਰਮਿਆਨ ਜੋ ਵੀ ਘਟਨਾਵਾਂ ਹੋਈਆਂ ਹਨ। ਉਸ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਨੇ ਹਮੇਸ਼ਾ ਅਮਰੀਕਾ ਦਾ ਸਾਥ ਦਿੱਤਾ ਹੈ। ਅਫਗਾਨਿਸਤਾਨ ਵਿੱਚ ਸੋਵੀਅਤ ਸੰਘ ਦੇ ਖਿਲਾਫ ਲੜਾਈ ਵਿੱਚ ਪਾਕਿਸਤਾਨ ਨੇ ਅਮਰੀਕਾ ਦੇ ਸਮਰਥਨ ਵਿੱਚ 80,000 ਤੋਂ ਵੱਧ ਜਾਨਾਂ ਵਾਰੀਆਂ। ਪੱਤਰ 'ਚ ਪੰਨੂ ਨੇ ਭਾਰਤ ਨੂੰ ਅਮਰੀਕਾ ਦਾ ਦੁਸ਼ਮਣ ਕਿਹਾ ਹੈ। ਪੰਨੂ ਨੇ ਲਿਖਿਆ ਕਿ ਭਾਰਤ ਨੇ ਅਮਰੀਕਾ ਅਤੇ ਉਸ ਦੇ ਲੋਕਾਂ ਦੇ ਹਿੱਤਾਂ ਨਾਲ ਧੋਖਾ ਕੀਤਾ ਹੈ।
- Demonstration against G-20 summit: ਪੰਜਾਬ ਦੇ ਕਿਸਾਨਾਂ ਵੱਲੋਂ ਜੀ-20 ਸੰਮੇਲਨ ਦਾ ਵਿਰੋਧ, ਕਿਹਾ- ਕਾਰਪੋਰੇਟਾਂ ਦੇ ਹੱਥ ਕਿਸਾਨੀ ਦੇਣ 'ਤੇ ਤੁਲੀ ਕੇਂਦਰ ਸਰਕਾਰ
- G20 Summit in India: ਦਿੱਲੀ 'ਚ ਜੀ-20 ਸਮੇਲਨ ਦੀਆਂ ਤਿਆਰੀਆਂ ਮੁਕੰਮਲ, ਪੀਐੱਮ ਮੋਦੀ ਕਰਨਗੇ 15 ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ
- Appointment letters to Patwaris: ਪੰਜਾਬ ਨੂੰ ਮਿਲੇ 710 ਨਵੇਂ ਪਟਵਾਰੀ, ਸੀਐੱਮ ਮਾਨ ਨੇ ਕਿਹਾ- ਹੁਣ ਰਿਸ਼ਤਵਖੋਰੀ ਬਰਦਾਸ਼ਤ ਨਹੀਂ
ਦਰਅਸਲ, ਪੰਨੂ ਇਸ ਚਿੱਠੀ ਰਾਹੀਂ ਪਾਕਿਸਤਾਨ ਦਾ ਸਮਰਥਨ ਕਰ (Khalistan supporter Gurpatwant Singh Pannu) ਰਿਹਾ ਹੈ। ਉਸਨੇ ਕਿਹਾ ਹੈ ਕਿ ਖਾਲਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਦੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਭਾਰਤ ਦੇ ਪ੍ਰਭਾਵ ਨੂੰ ਘਟਾਉਣ ਨਾਲ ਦੱਖਣੀ ਏਸ਼ੀਆ ਵਿੱਚ ਅਮਰੀਕਾ ਦੇ ਰਣਨੀਤਕ ਹਿੱਤ ਸੁਰੱਖਿਅਤ ਹੋਣਗੇ। ਉਸਨੇ ਕਿਹਾ ਕਿ ਭਾਰਤ ਨਾਲੋਂ ਪੰਜਾਬ ਨੂੰ ਵੱਖਰਾ ਕਰਨ ਲਈ ਸਮਰਥਨ ਕੀਤਾ ਜਾਵੇ।
ਭਾਜਪਾ ਦਾ ਆਇਆ ਚਿੱਠੀ 'ਤੇ ਪ੍ਰਤੀਕਰਮ : ਖਾਲਿਸਤਾਨੀ ਸਮਰਥਕ ਗੁਰਪਤਵੰਤ ਪਨੂੰ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਲਿਖੇ ਗਈ ਪੱਤਰ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜੀ-20 ਸੰਮੇਲਨ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਭਾਰਤ ਦੇ ਹੁਣ ਸਾਰੇ ਹੀ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਹਨ।
ਪੰਨੂ ਦੇਸ਼ ਦਾ ਦੁਸ਼ਮਣ : ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਪਨੂੰ ਦੇਸ਼ ਦਾ ਦੁਸ਼ਮਣ ਹੈ ਅਤੇ ਮੰਦਬੁੱਧੀ ਵੀ ਹੈ। ਉਹ ਨਹੀਂ ਜਾਣਦਾ ਕਿ ਅੱਜ ਭਾਰਤ ਦੁਨੀਆ ਦਾ ਸਭ ਤੋਂ ਮਜ਼ਬੂਤ ਦੇਸ਼ ਬਣ ਗਿਆ ਹੈ। ਇਸ ਦੇ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਮਜ਼ਬੂਤ ਸਬੰਧ ਹਨ। ਅਮਰੀਕਾ ਉਸ ਦੀਆਂ ਗੱਲਾਂ ਨੂੰ ਕਿਵੇਂ ਮੰਨੇਗਾ? ਇਹ ਅੰਤਰਰਾਸ਼ਟਰੀ ਸਬੰਧਾਂ ਦਾ ਮਾਮਲਾ ਹੈ। ਉਸ ਕੋਲ ਇੰਨੀ ਅਕਲ ਨਹੀਂ ਹੈ ਅਤੇ ਰੱਬ ਉਸ ਨੂੰ ਬੁੱਧੀ ਦੇਵੇ।