ਚੰਡੀਗੜ੍ਹ: ਗੂਗਲ ਬੁਆਏ ਦੇ ਨਾਂਅ ਤੋਂ ਜਾਣੇ ਜਾਂਦੇ ਕੌਟਿਲਿਆ ਪੰਡਿਤ ਬੁੱਧਵਾਰ ਨੂੰ ਜ਼ੀਰਕਪੁਰ ਦੇ ਇੱਕ ਸਕੂਲ ਵਿੱਚ ਸਾਲਾਨਾ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸ ਮੌਕੇ ਈਟੀਵੀ ਭਾਰਤ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਪੰਜ ਸਾਲਾਂ ਦੀ ਉਮਰ ਦੇ ਵਿੱਚ ਸੀ ਜਦੋਂ ਉਨ੍ਹਾਂ ਨੂੰ ਗੂਗਲ ਬੁਆਏ ਦੇ ਨਾਂਅ ਦਾ ਟਾਈਟਲ ਮਿਲ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਇੰਨਾ ਕਰਦੇ ਗਏ ਕਿ ਜੋ ਕੁੱਝ ਵੀ ਉਹ ਪੜ੍ਹਦੇ ਹਨ ਉਹ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਸਮਝਦੇ ਹਨ ਤੇ ਉਸ ਚੀਜ਼ ਨੂੰ ਪੜ੍ਹਨ ਦੀ ਥਾਂ ਆਪਣੇ ਉੱਪਰ ਲਾਗੂ ਕਰਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਪੜ੍ਹਨ ਦੇ ਨਾਲ ਨਾਲ ਜੋ ਅਸੀਂ ਪੜ੍ਹਿਆ ਉਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਹੋਰ ਗੱਲਬਾਤ ਕਰਦਿਆਂ ਗੂਗਲ ਬੁਆਏ ਨੇ ਦੱਸਿਆ ਕਿ ਕਿਸੇ ਵੀ ਚੀਜ਼ ਨੂੰ ਸਮਝਣ ਲਈ ਸੱਭ ਤੋਂ ਪਹਿਲਾਂ ਸਾਨੂੰ ਆਪਣੀ ਇਕਾਗਰਤਾ ਨੂੰ ਵਧਾਉਣੀ ਚਾਹੀਦੀ ਹੈ। ਜਦੋਂ ਉਹ ਚੀਜ਼ ਤੁਹਾਨੂੰ ਸਮਝ ਆ ਗਈ ਤਾਂ ਉਹ ਚੀਜ਼ ਤੁਹਾਡੇ ਹਰ ਟਾਈਮ ਦਿਮਾਗ ਵਿੱਚ ਰਹੇਗੀ।
ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਉੱਤਰ-ਪੂਰਬੀ ਦਿੱਲੀ ਵਿੱਚ ਧਾਰਾ 144 ਲਾਗੂ
ਉਨ੍ਹਾਂ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਜੋ ਵੀ ਪੜ੍ਹਦੇ ਹਨ ਉਸ ਨੂੰ ਰੱਟਾ ਮਾਰਨ ਦੀ ਥਾਂ ਉਸ ਨੂੰ ਸਮਝ ਕੇ ਪੜ੍ਹਨ ਤਾਂ ਜੋ ਉਹ ਚੀਜ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇ।