ਬਠਿੰਡਾ/ਰੋਪੜ: ਇਸ ਸਮੇਂ ਜੈਪੂਰ ਸਮੇਤ ਪੂਰੇ ਭਾਰਤ ਵਿੱਚ ਆਪਣੀ ਦਹਿਸ਼ਤ ਅਤੇ ਕਰਵਾਏ ਜਾ ਰਹੇ ਕਤਲਾਂ ਕਾਰਣ ਸੁਰਖੀਆਂ 'ਚ ਬਣੇ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਪਤ ਨਹਿਰਾ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਹੁਣ ਪ੍ਰੋਡਕਸ਼ਨ ਵਾਰੰਟ ਉੱਤੇ ਐਂਟੀ ਗੈਂਗਸਟਰ ਟਾਸਕ ਫੋਰਸ (Anti Gangster Task Force) ਵੱਲੋਂ ਰੋਪੜ ਦੀ ਜੇਲ੍ਹ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਹੈ। ਜਾਣਕਾਰੀ ਮੁਤਾਬਿਕ ਰੋਪੜ ਜੇਲ੍ਹ ਵਿੱਚ ਗੈਂਗਸਟਰ ਸੰਪਤ ਨਹਿਰਾ ਨੂੰ ਲਿਆਉਣ ਦਾ ਮਕਸਦ ਰਾਜਸਥਾਨ ਦੇ ਜੈਪੁਰ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਰਾਜਪੂਤ ਕਰਣੀ ਸੈਨਾ ਦੇ ਸੁਖਦੇਵ ਸਿੰਘ ਗੋਗਾ ਮੈੜੀ ਕਤਲ ਕਾਂਡ ਦੇ ਮਾਮਲੇ ਸਬੰਧੀ ਜਾਣਕਾਰੀ ਹਾਸਿਲ ਕਰਨਾ ਹੈ। ਇਸ ਮਾਮਲੇ 'ਚ ਪੁਲਿਸ ਵਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਸ ਦਾ 15 ਦਸੰਬਰ ਤੱਕ ਅੱਠ ਦਿਨ ਦਾ ਰਿਮਾਂਡ ਅਦਾਲਤ ਵਲੋਂ ਦਿੱਤਾ ਗਿਆ ਹੈ।
ਗੈਂਗਸਟਰ ਸੰਪਤ ਨਹਿਰਾ ਦਾ ਕਤਲਕਾਂਡ ਵਿੱਚ ਨਾਮ: ਦੱਸ ਦਈਏ ਰਾਜਸਥਾਨ ਵਿੱਚ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈਡੀ ਨੂੰ ਫਿਲਮੀ ਅੰਦਾਜ਼ ਵਿੱਚ ਸ਼ੂਟਰਾਂ ਨੇ ਸ਼ਰੇਆਮ ਗੋਲੀਆਂ ਮਾਰੀਆਂ ਅਤੇ ਕਤਲ ਕਰ ਦਿੱਤਾ। ਇਸ ਕਤਲ ਨੇ ਪੂਰੇ ਰਾਜਸਥਾਨ ਦੇ ਲੋਕਾਂ ਨੂੰ ਸੜਕਾਂ ਉੱਤੇ ਉਤਰਨ ਲਈ ਮਜਬੂਰ ਕਰ ਦਿੱਤਾ। ਇਸ ਕਤਲ ਵਿੱਚ ਮੁੱਖ ਤੌਰ ਉੱਤੇ ਦੋ ਗੈਂਗਸਟਰਾਂ ਦਾ ਨਾਮ ਸਾਹਮਣੇ ਆਇਆ ਹੈ ਜਿਸ ਵਿੱਚ ਜੇਲ੍ਹ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਸੰਪਤ ਨਹਿਰਾ ਦਾ ਨਾਮ ਸ਼ਾਮਿਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੈਂਗਸਟਰ ਸੰਪਤ ਨਹਿਰਾ ਦਾ ਨਾਮ ਮੂਸੇਵਾਲਾ ਕਤਲ ਕਾਂਡ (Moosewala murder case) ਵਿੱਚ ਵੀ ਆਇਆ ਸੀ ਅਤੇ ਸੰਪਤ ਉੱਤੇ ਕਲਤਕਾਂਡ ਸਮੇਂ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਸਨ।
ਦੱਸ ਦਈਏ ਗੋਗਾਮੇਡੀ ਕਤਲ ਕਾਂਡ ਵਿੱਚ ਪੁਲਿਸ ਨੇ 72 ਘੰਟਿਆਂ ਵਿੱਚ ਗੋਲੀ ਚਲਾਉਣ ਵਾਲਿਆਂ ਨੂੰ ਫੜਨ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਕਤਲੇਆਮ ਦੇ ਇਲਾਕੇ ਸ਼ਿਆਮ ਨਗਰ ਦੇ ਐਚ.ਐਚ.ਓ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਐਸਆਈਟੀ ਵਿੱਚ ਆਨੰਦਪਾਲ ਐਨਕਾਊਂਟਰ ਟੀਮ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਫਰਾਰ ਅਪਰਾਧੀਆਂ ਦੀ ਭਾਲ 'ਚ ਪੁਲਿਸ ਦੀ ਵਿਸ਼ੇਸ਼ ਟੀਮ ਜੈਪੁਰ, ਨਾਗੌਰ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
- ਗੋਗਾਮੇਡੀ ਕਤਲ ਮਾਮਲੇ 'ਚ ਪਤਨੀ ਨੇ ਦਰਜ ਕਰਵਾਇਆ ਮਾਮਲਾ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਡੀਜੀਪੀ ਦੇ ਨਾਮ FIR 'ਚ ਦਰਜ, ਇਨ੍ਹਾਂ ਮੰਗਾਂ 'ਤੇ ਸਹਿਮਤੀ ਬਣੀ
- 11 ਸਾਲ ਦੀ ਬੱਚੀ ਨੂੰ ਸੋਸ਼ਲ ਮੀਡੀਆ 'ਤੇ ਝਾਂਸੇ 'ਚ ਫਸਾਇਆ, ਫਿਰ ਕੀਤਾ ਜਬਰ ਜਨਾਹ, ਇੰਝ ਹੋਇਆ ਖੁਲਾਸਾ
- Women Trafficking In Gulf Countries: ਖਾੜੀ ਦੇਸ਼ਾਂ ਵਿੱਚ ਔਰਤਾਂ ਨੂੰ ਵੇਚਣ ਦਾ ਮੁੱਦਾ ਰਾਜ ਸਭਾ ਵਿੱਚ ਗੂੰਜਿਆ, ਸੰਤ ਸੀਚੇਵਾਲ ਨੇ ਦੱਸਿਆ ਕਿਵੇਂ ਹੋ ਰਹੀ ਤਸਕਰੀ
ਪੁਲਿਸ ਸੁਰੱਖਿਆ ਦੀ ਕੀਤੀ ਸੀ ਮੰਗ: ਗੋਗਾਮੇਡੀ ਕਤਲ ਕਾਂਡ ਨੂੰ ਲੈ ਕੇ ਦੋ ਗੁੱਟਾਂ ਦੀ ਦੁਸ਼ਮਣੀ ਦਾ ਕਾਰਨ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਿਹਾ ਹੈ। ਇਸ ਮਾਮਲੇ ਵਿੱਚ ਇੱਕ ਨਾਮੀ ਰਾਜਨੇਤਾ ਦੇ ਪੁੱਤਰ ਦਾ ਨਾਮ ਵੀ ਚਰਚਾ ਵਿੱਚ ਆਇਆ ਹੈ, ਪਰ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਗਾਮੇਡੀ, ਗੋਦਾਰਾ ਅਤੇ ਨਹਿਰਾ ਗੈਂਗਸਟਰਾਂ ਵਿਚਾਲੇ ਨਹਿਰੀ ਖੇਤਰ ਦੇ ਕਿਸੇ ਵਿਵਾਦ ਦੇ ਨਿਪਟਾਰੇ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਇਸ ਤੋਂ ਬਾਅਦ ਗੋਗਾਮੇਡੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ। ਅਪ੍ਰੈਲ ਵਿੱਚ ਇੱਕ ਜਨਤਕ ਪ੍ਰੋਗਰਾਮ ਦੌਰਾਨ ਗੋਗਾਮੇਡੀ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਅਤੇ ਪੁਲਿਸ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਇਸ ਸਬੰਧੀ ਪਤਨੀ ਵੱਲੋਂ ਦਰਜ ਕਰਵਾਈ ਐਫਆਈਆਰ ਵਿੱਚ ਮੁੱਖ ਮੰਤਰੀ ਅਤੇ ਡੀਜੀਪੀ ਖ਼ਿਲਾਫ਼ ਵੀ ਦੋਸ਼ ਲਾਏ ਗਏ ਹਨ।