ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਤਨੀ ਦੇ ਚੋਣ ਲੜਣ ਦੀਆਂ ਕਿਆਸਰਾਈਆਂ ਉਤੇ ਵਿਰਾਮ ਲਾਉਂਦੇ ਹੋਏ ਇੱਕ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਉਹਨਾਂ ਨੇ ਆਪਣੀ ਪਤਨੀ ਲਈ ਲਿਖਿਆ ਹੈ ਕਿ 'ਅੱਜ ਯਮੁਨਾਨਗਰ ਵਿਖੇ ਡਾਕਟਰ ਰੁਪਿੰਦਰ ਨਾਲ ਮੁਲਾਕਾਤ ਕੀਤੀ...ਪਤਨੀ ਦਾ ਅਜੇ ਵੀ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਜੋ ਕਿ ਕੁਝ ਮਹੀਨਿਆਂ ਤੱਕ ਜਾਰੀ ਰਹੇਗਾ...ਇਨ੍ਹਾਂ ਹਾਲਾਤਾਂ 'ਚ ਸਿਰਫ ਉਸ ਦੀ ਸਿਹਤ ਅਤੇ ਤੰਦਰੁਸਤੀ 'ਤੇ ਧਿਆਨ ਦਿੱਤਾ ਜਾਵੇਗਾ...ਉਸ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ 'ਤੇ ਰੋਕ ਲਗਾਈ ਜਾਵੇ!!!'
ਦਰਅਸਲ ਪਿਛਲੇ ਕੁਝ ਸਮੇਂ ਤੋਂ ਕਿਸਰਾਈਆਂ ਲੈਣ ਜਾ ਰਹੀਆਂ ਸਨ ਕਿ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਪੰਜਾਬ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲੜ ਸਕਦੇ ਹਨ। ਚਰਚਾ ਸੀ ਕਿ ਨਵਜੋਤ ਕੌਰ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਹੋ ਸਕਦੇ ਹਨ, ਕਿਉਂਕਿ ਉਥੋਂ ਦੀ ਕਾਂਗਰਸ ਨੇ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ।
-
Met Dr Rupinder at Yamunanagar today … wife still undergoing treatment of Cancer which will continue for a few months … under these Circumstances the only focus will be on her health and recuperation … any speculation about her should be put to rest !!!
— Navjot Singh Sidhu (@sherryontopp) January 18, 2024 " class="align-text-top noRightClick twitterSection" data="
">Met Dr Rupinder at Yamunanagar today … wife still undergoing treatment of Cancer which will continue for a few months … under these Circumstances the only focus will be on her health and recuperation … any speculation about her should be put to rest !!!
— Navjot Singh Sidhu (@sherryontopp) January 18, 2024Met Dr Rupinder at Yamunanagar today … wife still undergoing treatment of Cancer which will continue for a few months … under these Circumstances the only focus will be on her health and recuperation … any speculation about her should be put to rest !!!
— Navjot Singh Sidhu (@sherryontopp) January 18, 2024
ਇਸ ਕਾਰਨ ਹੋਈ ਚੋਣ ਲੜਣ ਦੀ ਮੁੜ੍ਹ ਚਰਚਾ: ਦਰਅਸਲ ਨਵਜੋਤ ਕੌਰ ਦੇ ਚੋਣ ਮੈਦਾਨ ਵਿੱਚ ਉਤਰਨ ਦੀਆਂ ਕਿਆਸਅਰਾਈਆਂ ਉਦੋਂ ਤੋਂ ਚੱਲ ਰਹੀਆਂ ਸਨ। ਜਦੋਂ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ਤੋਂ ਮੁਅੱਤਲ ਕੀਤਾ ਗਿਆ। ਇਸ ਦੇ ਨਾਲ ਹੀ ਇਕ ਧਾਰਮਿਕ ਸਮਾਗਮ ਦੌਰਾਨ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਲੋਕਾਂ ਦਾ ਭਰੋਸਾ ਅਤੇ ਪਿਆਰ ਮਿਲੇ ਤਾਂ ਉਹ ਯਕੀਨੀ ਤੌਰ 'ਤੇ ਚੋਣ ਲੜ ਸਕਦੀ ਹੈ। ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆ ਕੇ ਬਹੁਤ ਕੁਝ ਸਿੱਖ ਕੇ ਆਏ ਹਨ ਅਤੇ ਉਹ ਵੀ ਦੇਸ਼ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਇਸ ਲਈ ਜਿਨਾਂ ਹੋ ਸਕਿਆ ਮੈ ਵੀ ਨਾਲ ਖੜ੍ਹਾਂਗੀ ਅਤੇ ਪੰਜਾਬ ਲਈ ਲੜਾਂਗੀ।
ਡਾਕਟਰੀ ਤੋਂ ਰਾਜਨੀਤੀ ਦਾ ਸਫਰ : ਦੱਸਣਯੋਗ ਹੈ ਕਿ ਪੇਸ਼ੇ ਤੋਂ ਡਾਕਟਰ ਨਵਜੋਤ ਕੌਰ ਸਿੱਧੂ 2012 ਵਿੱਚ ਰਾਜਨੀਤੀ ਵਿੱਚ ਆਏ ਅਤੇ ਇਸ ਲਈ ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਉਹ ਆਪਣੇ ਨੇੜਲੇ ਵਿਰੋਧੀ ਨੂੰ ਕਰੀਬ 6 ਹਜ਼ਾਰ ਵੋਟਾਂ ਨਾਲ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਸਨ। ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਸੀ। ਫਿਰ ਉਨ੍ਹਾਂ ਦਾ ਪਰਿਵਾਰ ਭਾਜਪਾ 'ਚ ਸ਼ਾਮਲ ਹੋ ਗਿਆ ਪਰ ਬਾਅਦ 'ਚ ਭਾਜਪਾ ਛੱਡ ਕੇ 2017 'ਚ ਕਾਂਗਰਸ 'ਚ ਸ਼ਾਮਲ ਹੋ ਗਿਆ। 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਵਿਧਾਇਕ ਚੁਣੇ ਗਏ। ਉਸ ਤੋਂ ਬਾਅਦ ਹੁਣ ਤੱਕ ਕਾਂਗਰਸ ਵਿੱਚ ਹੀ ਬਣੇ ਹੋਏ ਹਨ।
ਟੀਕਟ ਨਾ ਲਿਣ 'ਤੇ ਰਿਹਾ ਵਿਵਾਦ : ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਵਿਵਾਦ ਉਦੋਂ ਹੋਰ ਵੱਧ ਗਿਆ ਜਦੋਂ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਲੋਕ ਸਭਾ ਚੋਣਾਂ 'ਚ ਟਿਕਟ ਨਾ ਮਿਲਣ 'ਤੇ ਅਮਰਿੰਦਰ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਸੀਟ ਤੋਂ ਅਮਰਿੰਦਰ ਕਾਰਨ ਟਿਕਟ ਨਹੀਂ ਮਿਲੀ। ਇਸ ਦੇ ਨਾਲ ਹੀ ਸਿੱਧੂ ਨੇ ਵੀ ਆਪਣੀ ਪਤਨੀ ਦਾ ਸਾਥ ਦਿੱਤਾ। ਹਾਲਾਂਕਿ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ।
ਕੈਂਸਰ ਨਾਲ ਲੜੀ ਜੰਗ: ਜ਼ਕਿਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਦੋਂ ਰੋਡ ਰੇਜ ਕੇਸ ਵਿੱਚ ਜੇਲ੍ਹ ਤੋਂ ਬਾਹਰ ਆਏ ਤਾਂ ਪਤਾ ਲੱਗਾ ਕਿ ਪਤਨੀ ਕੈਂਸਰ ਪੀੜਤ ਹੈ। ਸਾਲ 2023 ਵਿੱਚ ਨਵਜੋਤ ਕੌਰ ਸਿੱਧੂ ਨੇ ਕੈਂਸਰ ਦੇ ਦੂਜੇ ਪੜਾਅ ਦੀ ਲੜਾਈ ਲੜੀ ਅਤੇ ਕੀਮੋ ਥੈਰੇਪੇ ਤੋਂ ਲੈਕੇ ਧਾਰਮਿਕ ਥਾਵਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਇਆ। ਇਸ ਤੋਂਬਾਅਦ ਉਹਨਾਂ ਸਾਲ ਦੇ ਅਖੀਰ ਕੈਂਸਰ ਤੋਂ ਮੁਕਤੀ ਮਿਲਣ ਦੀ ਗੱਲ ਵੀ ਕੀਤੀ ਸੀ। ਇਸ ਇਲਾਜ ਦੌਰਾਨ ਸਿੱਧੂ ਪਤਨੀ ਨੂੰ ਦਿਲਾਸਾ ਦੇਣ ਦੀ ਉਸਦੀ ਪੂਰੀ ਕੋਸ਼ਿਸ਼ ਵਿੱਚ ਰਹੇ ਅਤੇ ਆਪਣੀ ਪਤਨੀ ਨੂੰ ਚੀਅਰਅੱਪ ਕਰਦੇ ਨਜ਼ਰ ਆਏ।