ਚੰਡੀਗੜ੍ਹ ਡੈਸਕ : ਮੁਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਫਲਾਇਟਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਖੁਸ਼ਖਬਰੀ ਨੂੰ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਸਾਂਝਾ ਕੀਤਾ ਹੈ। ਲੁਧਿਆਣਾ ਵਿੱਚ ਟਾਟਾ ਸਟੀਲ ਪਲਾਂਟ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਏਅਰ ਇੰਡੀਆ ਵੀ ਟਾਟਾ ਦੀ ਕੰਪਨੀ ਬਣ ਗਈ ਹੈ ਤੇ ਇਸ ਦਾ ਨਾਂ ਹੁਣ ਟਾਟਾ ਸਕਾਈ ਹੋਵੇਗਾ। ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਕਰੀਬ 57,000 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ।
-
एक और खुशी की बात है कि अब Air India भी टाटा का हो गया है जिसका नाम Tata Sky होगा।
— AAP Punjab (@AAPPunjab) October 20, 2023 " class="align-text-top noRightClick twitterSection" data="
हमने पहले ही बात कर ली है कि जैसे ही आप Tata Sky की उड़ानें शुरू करेंगे, तो सबसे पहले मोहाली और श्री अमृतसर साहिब से Toronto और San Francesco की flights के रूप में इसकी शुरुआत कीजिएगा।
Punjabis… pic.twitter.com/BxzV0Jwcro
">एक और खुशी की बात है कि अब Air India भी टाटा का हो गया है जिसका नाम Tata Sky होगा।
— AAP Punjab (@AAPPunjab) October 20, 2023
हमने पहले ही बात कर ली है कि जैसे ही आप Tata Sky की उड़ानें शुरू करेंगे, तो सबसे पहले मोहाली और श्री अमृतसर साहिब से Toronto और San Francesco की flights के रूप में इसकी शुरुआत कीजिएगा।
Punjabis… pic.twitter.com/BxzV0Jwcroएक और खुशी की बात है कि अब Air India भी टाटा का हो गया है जिसका नाम Tata Sky होगा।
— AAP Punjab (@AAPPunjab) October 20, 2023
हमने पहले ही बात कर ली है कि जैसे ही आप Tata Sky की उड़ानें शुरू करेंगे, तो सबसे पहले मोहाली और श्री अमृतसर साहिब से Toronto और San Francesco की flights के रूप में इसकी शुरुआत कीजिएगा।
Punjabis… pic.twitter.com/BxzV0Jwcro
ਹੈਦਰਾਬਾਦ ਲਈ ਵੀ ਉਡਾਨ : ਇਸੇ ਤਰ੍ਹਾਂ ਜਹਾਜ਼ ਰਾਹੀਂ ਹੈਦਰਾਬਾਦ ਤੋਂ ਪੰਜਾਬ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਏਅਰ ਇੰਡਆ ਐਕਸਪ੍ਰੈੱਸ ਨਵੀਂ ਸੌਗਾਤ ਅਗਲੇ ਮਹੀਨੇ ਦੇਣ ਜਾ ਰਿਹਾ ਹੈ। ਦਰਅਸਲ 17 ਨਵੰਬਰ ਤੋਂ ਏਅਰ ਇੰਡਆ ਐਕਸਪ੍ਰੈੱਸ ਦੋਵਾਂ ਸ਼ਹਿਰਾਂ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸਿੱਧੀ ਉਡਾਣ ਦੋਵਾਂ ਸ਼ਹਿਰਾਂ ਦਾ ਸਫ਼ਰ ਮਹਿਜ਼ ਤਿੰਨ ਘੰਟਿਆਂ ਵਿੱਚ ਤੈਅ ਕਰਿਆ ਕਰੇਗੀ। ਏਅਰਲਾਈਨਜ਼ ਨੇ ਆਪਣੀ ਵੈੱਬਸਾਈਟ 'ਤੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਦੋਵਾਂ ਸ਼ਹਿਰਾਂ ਵਿੱਚ ਵਪਾਰ ਅਤੇ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ।
ਫਲਾਈਟ ਸਬੰਧੀ ਵੇਰਵਾ ਉਪਲੱਬਧ: ਏਅਰ ਇੰਡਆ ਐਕਸਪ੍ਰੈਸ ਦੀ ਵੈੱਬਸਾਈਟ ਮੁਤਾਬਿਕ ਦੋਵਾਂ ਸ਼ਹਿਰਾਂ ਵਿਚਾਲੇ 17 ਨਵੰਬਰ ਤੋਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਏਅਰਲਾਈਨ ਦੀ ਫਲਾਈਟ ਨੰਬਰ IX953 ਰੋਜ਼ਾਨਾ ਸਵੇਰੇ 11 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ। ਤਿੰਨ ਘੰਟੇ ਬਾਅਦ ਇਹ ਫਲਾਈਟ ਦੁਪਹਿਰ 2 ਵਜੇ ਹੈਦਰਾਬਾਦ ਪਹੁੰਚੇਗੀ। ਇਸੇ ਤਰ੍ਹਾਂ ਇਹ ਫਲਾਈਟ ਨੰਬਰ IX954 ਹੈਦਰਾਬਾਦ ਤੋਂ ਰੋਜ਼ਾਨਾ ਸਵੇਰੇ 7.30 ਵਜੇ ਉਡਾਣ ਭਰੇਗੀ। ਇਹ ਫਲਾਈਟ 2 ਘੰਟੇ 45 ਮਿੰਟ ਦਾ ਸਫਰ ਪੂਰਾ ਕਰਕੇ ਸਵੇਰੇ 10.15 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗੀ। ਏਅਰਲਾਈਨਜ਼ ਵੱਲੋਂ ਇਸ ਉਡਾਣ ਦੀ ਸ਼ੁਰੂਆਤੀ ਕੀਮਤ 6 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਹੋਰਾਂ ਵਾਂਗ ਇਸ ਫਲਾਈਟ 'ਤੇ ਵੀ ਡਾਇਨਾਮਿਕ ਰੇਟ ਲਾਗੂ ਹਨ ਮਤਲਬ ਕਿ ਫਲਾਈਟ ਟਿਕਟ ਦੀ ਕੀਮਤ ਮੰਗ ਮੁਤਾਬਿਕ ਵਧ ਜਾਂ ਘਟ ਸਕਦੀ ਹੈ।
- Jalandhar Triple Murder: ਜਲੰਧਰ 'ਚ ਸਖ਼ਸ਼ ਨੇ ਮਾਤਾ-ਪਿਤਾ ਅਤੇ ਭਰਾ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
- Ludhiana Accident: ਟਰੱਕ ਚਾਲਕ ਨੇ ਮਾਰੀ ਐਕਟਿਵਾ ਸਵਾਰ ਨੂੰ ਟੱਕਰ; ਹੋਈ ਮੌਤ, ਟਰੱਕ ਡਰਾਈਵਰ ਮੌਕੇ 'ਤੇ ਕਾਬੂ
- Foundation of Tata Steel Plant: ਲੁਧਿਆਣਾ 'ਚ ਟਾਟਾ ਸਟੀਲ ਪਲਾਂਟ ਦਾ ਰੱਖਿਆ ਗਿਆ ਨੀਂਹ ਪੱਥਰ, 2 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, 2600 ਕਰੋੜ ਦੀ ਲਾਗਤ ਨਾਲ ਲੱਗੇਗਾ ਪਲਾਂਟ
ਫੈਸਲਾ ਕ੍ਰਾਂਤੀਕਾਰੀ ਸਾਬਿਤ ਹੋਵੇਗਾ: ਦੱਸ ਦਈਏ ਅੰਮ੍ਰਿਤਸਰ ਅਤੇ ਹੈਦਰਾਬਾਦ ਵਿਚਾਲੇ ਚੱਲਣ ਵਾਲੀ ਇਹ ਪਹਿਲੀ ਸਿੱਧੀ ਉਡਾਣ ਹੋਵੇਗੀ। ਇਸ ਤੋਂ ਪਹਿਲਾਂ ਚੱਲਣ ਵਾਲੀਆਂ ਉਡਾਣਾਂ ਦਿੱਲੀ ਤੱਕ ਹੁੰਦੀਆਂ ਸਨ ਅਤੇ ਯਾਤਰੀਆਂ ਨੂੰ ਉੱਥੋਂ ਆਪਣੀ ਮੰਜ਼ਿਲ ਲਈ ਫਲਾਈਟ ਬਦਲਨੀ ਪੈਂਦੀ ਸੀ। ਇਸ ਡਾਇਰੈਕਟ ਫਲਾਈਟ ਦਾ ਫਾਇਦਾ ਜਿੱਥੇ ਯਾਤਰੀਆਂ ਨੂੰ ਹੋਵੇਗਾ ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਹੈਦਰਾਬਾਦ ਅਤੇ ਅੰਮ੍ਰਿਤਸਰ ਦੇ ਵਪਾਰੀਆਂ ਲਈ ਇਹ ਫੈਸਲਾ ਕ੍ਰਾਂਤੀਕਾਰੀ ਸਾਬਿਤ ਹੋਵੇਗਾ।