ETV Bharat / state

ਮਹਿਲਾ ਕਾਂਸਟੇਬਲ ਨੇ ਬੱਚਾ ਗੋਦੀ ਚੁੱਕ ਨਿਭਾਈ ਡਿਊਟੀ, ਵਿਭਾਗੀ ਜਾਂਚ ਹੋਈ ਸ਼ੁਰੂ

ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਮਹਿਲਾ ਕਾਂਸਟੇਬਲ ਆਪਣੇ ਬੱਚੇ ਨੂੰ ਗੋਦੀ ਚੁੱਕ ਡਿਊਟੀ ਕਰਦੀ ਦਿਖਾਈ ਦਿੱਤੀ, ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਮਹਿਲਾ ਕਾਂਸਟੇਬਲ ਨੂੰ ਇਸ ਮਾਮਲੇ ਵਿੱਚ ਵਿਭਾਗੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਹਿਲਾ ਕਾਂਸਟੇਬਲ ਨੇ ਬੱਚਾ ਗੋਦੀ ਚੁੱਕ ਨਿਭਾਈ ਡਿਊਟੀ, ਵਿਭਾਗੀ ਜਾਂਚ ਹੋਈ ਸ਼ੁਰੂ
ਮਹਿਲਾ ਕਾਂਸਟੇਬਲ ਨੇ ਬੱਚਾ ਗੋਦੀ ਚੁੱਕ ਨਿਭਾਈ ਡਿਊਟੀ, ਵਿਭਾਗੀ ਜਾਂਚ ਹੋਈ ਸ਼ੁਰੂ
author img

By

Published : Mar 6, 2021, 11:05 PM IST

ਚੰਡੀਗੜ੍ਹ: ਇੱਕ ਮਾਂ ਨੂੰ ਦੋਹਰੀ ਜ਼ਿੰਮੇਵਾਰੀ ਨਿਭਾਉਣੀ ਭਾਰੀ ਪੈ ਗਈ। ਜੀ ਹਾਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਮਹਿਲਾ ਕਾਂਸਟੇਬਲ ਆਪਣੇ ਬੱਚੇ ਨੂੰ ਗੋਦੀ ਚੁੱਕ ਡਿਊਟੀ ਕਰਦੀ ਦਿਖਾਈ ਦਿੱਤੀ, ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਮਹਿਲਾ ਕਾਂਸਟੇਬਲ ਨੂੰ ਇਸ ਮਾਮਲੇ ਵਿੱਚ ਵਿਭਾਗੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ: DSGMC ਪ੍ਰਧਾਨ ਮਨਜਿੰਦਰ ਸਿਰਸਾ ਨੇ ਤਾਪਸੀ ਪੰਨੂ ਦਾ ਲਿਆ ਪੱਖ

ਹਾਲਾਂਕਿ, ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਕਾਂਸਟੇਬਲ ਖਿਲਾਫ ਡਿਊਟੀ 'ਤੇ ਦੇਰ ਨਾਲ ਪਹੁੰਚਣ ਅਤੇ ਗੈਰਹਾਜ਼ਰ ਰਹਿਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮਹਿਲਾ ਕਾਂਸਟੇਬਲ ਪ੍ਰਿਯੰਕਾ ਆਪਣੇ ਬੱਚੇ ਨਾਲ ਸ਼ੁੱਕਰਵਾਰ ਸਵੇਰੇ ਡਿਊਟੀ 'ਤੇ ਪਹੁੰਚੀ। ਜਾਣਕਾਰੀ ਅਨੁਸਾਰ ਕੇਂਦਰੀ ਡਵੀਜ਼ਨ ਦੀ ਇੰਸਪੈਕਟਰ ਗੁਰਜੀਤ ਕੌਰ ਨੇ ਕਾਂਸਟੇਬਲ ਪ੍ਰਿਯੰਕਾ ਖ਼ਿਲਾਫ਼ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਕਾਂਸਟੇਬਲ ਪ੍ਰਿਅੰਕਾ ਦੀ ਡਿਊਟੀ ਸੈਕਟਰ 15-16-23-24 ਚੌਕ ਨੇੜੇ ਸਵੇਰ ਦੇ ਸਮੇਂ ਸੀ।

ਮਹਿਲਾ ਕਾਂਸਟੇਬਲ ਨੇ ਬੱਚਾ ਗੋਦੀ ਚੁੱਕ ਨਿਭਾਈ ਡਿਊਟੀ, ਵਿਭਾਗੀ ਜਾਂਚ ਹੋਈ ਸ਼ੁਰੂ

ਡਿਊਟੀ 'ਤੇ ਨਾ ਆਉਣ ਕਾਰਨ ਕਾਰਵਾਈ

ਸਵੇਰੇ ਅੱਠ ਵਜੇ ਡਿਊਟੀ ਸਮੇਂ ਇੰਸਪੈਕਟਰ ਗੁਰਜੀਤ ਕੌਰ ਨੂੰ ਕਾਂਸਟੇਬਲ ਪ੍ਰਿਅੰਕਾ ਡਿਊਟੀ ’ਤੇ ਨਹੀਂ ਮਿਲੀ। ਜਿਸ ਤੋਂ ਮਗਰੋਂ ਮੌਕੇ ’ਤੇ ਤਾਇਨਾਲ ਦੂਜੀ ਮਹਿਲਾ ਕਾਂਸਟੇਬਲ ਤੋਂ ਪੁੱਛਗਿਛ ਕਰਨ ਤੋਂ ਬਾਅਦ ਪਿਯੰਕਾ ਦੀ ਹਾਜ਼ਰੀ ਗੈਰਹਾਜ਼ਰ ਲਗਾ ਦਿੱਤੀ ਗਈ। ਇਸ ਤੋਂ ਬਾਅਦ ਮਹਿਲਾ ਕਾਂਸਟੇਬਲ ਪ੍ਰਿਯੰਕਾ ਡਿਊਟੀ ਕਰਨ ਆਪਣੇ ਬੱਚੇ ਨਾਲ ਟ੍ਰੈਫਿਕ ਲਾਈਨ 'ਤੇ ਪਹੁੰਚ ਗਈ।

ਇਹ ਵੀ ਪੜੋ: ਵਿਭਾਗ ਦਾ ਕਾਰਨਾਮਾ: ਇੱਕ ਪੱਖੇ ਦਾ 85 ਹਜ਼ਾਰ ਬਿੱਲ ਦੇ ਕੇ ਕਢਾਏ ਬਜ਼ੁਰਗਾਂ ਦੇ ਅੱਥਰੂ

ਅਧਿਕਾਰੀਆਂ ਨੇ ਜਤਾਇਆ ਇਤਰਾਜ਼

ਸੂਤਰਾਂ ਅਨੁਸਾਰ ਅਧਿਕਾਰੀਆਂ ਨੇ ਬੱਚੇ ਨਾਲ ਡਿਊਟੀ ਕਰਨ ‘ਤੇ ਇਤਰਾਜ਼ ਜਤਾਇਆ ਹੈ। ਇਲਜ਼ਾਮ ਹੈ ਕਿ ਮਹਿਲਾ ਕਾਂਸਟੇਬਲ ਨੇ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਚੌਕ ਨੇੜੇ ਡਿਊਟੀ 'ਤੇ ਪਹੁੰਚੀ। ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਨੂੰ ਹੰਗਾਮੇ ਅਤੇ ਅਨੁਸ਼ਾਸਨਹੀਣਤਾ ਦੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਇੰਸਪੈਕਟਰ ਗੁਰਜੀਤ ਕੌਰ ਨੂੰ ਡਿਊਟੀ ਚੈੱਕ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਪੁਲਿਸ ਲਾਈਨ ਵਿੱਚ ਕਰੈਚ ਦੀ ਸਹੂਲਤ

ਵਿਭਾਗ ਦੇ ਉੱਚ ਅਧਿਕਾਰੀਆਂ ਅਨੁਸਾਰ ਵਿਭਾਗ ਦੀ ਤਰਫੋਂ ਕਰਮਚਾਰੀਆਂ ਦੇ ਬੱਚਿਆਂ ਲਈ ਪੁਲਿਸ ਲਾਈਨ ਵਿੱਚ ਕਰੈਚ ਦੀ ਸਹੂਲਤ ਉਪਲਬਧ ਹੈ। ਅਧਿਕਾਰੀ ਜਾਂ ਕਰਮਚਾਰੀ ਲੋੜ ਪੈਣ 'ਤੇ ਆਪਣੇ ਬੱਚਿਆਂ ਨੂੰ ਕਰੈਚ ’ਤੇ ਛੱਡ ਸਕਦੇ ਹਨ। ਉਹਨਾਂ ਨੇ ਕਿਹਾ ਕਿ ਬੱਚਿਆਂ ਲਈ ਸਿੱਖਿਆ, ਸਿਖਲਾਈ ਤੇ ਮਨੋਰੰਜਨ ਆਦਿ ਦੀਆਂ ਸਹੂਲਤਾਂ ਵੀ ਇੱਥੇ ਉਪਲਬਧ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.