ਚੰਡੀਗੜ੍ਹ: ਹਰਜੀਤ ਸਿੰਘ ਦੇ ਫ਼ੇਕ ਐਨਕਾਊਂਟਰ ਮਾਮਲੇ 'ਚ ਦੋਸ਼ੀਆਂ ਨੂੰ ਸਰਕਾਰ ਵਲੋਂ ਮੁਆਫ਼ੀ ਦੇਣ ਦੇ ਮਾਮਲੇ ਸਬੰਧੀ ਪੀਡੀਏ ਆਗੂ ਸੁਖਪਾਲ ਸਿੰਘ ਖਹਿਰਾ, ਡਾ. ਧਰਮਵੀਰ ਗਾਂਧੀ ਅਤੇ ਮਾਸਟਰ ਬਲਦੇਵੀ ਸਿੰਘ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਫ਼ਦ ਵੀ ਇਸ ਮਾਮਲੇ 'ਤੇ ਰਾਜਪਾਲ ਨੂੰ ਬੀਤੇ ਦਿਨੀਂ ਮਿੱਲ ਚੁੱਕਾ ਹੈ। ਪੀਡੀਏ ਆਗੂ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਦੋਸ਼ੀ ਚਾਰੋ ਪੁਲਿਸ ਪਰਮੀਆਂ ਨੂੰ ਸਜ਼ਾ ਦਿੱਤੀ ਜਾਵੇ। ਪੀੜਤ ਪਰਿਵਾਰ ਵੀ ਦੋਸ਼ੀਆਂ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ।
ਮਲੋਟ ਐਨਕਾਊਂਟਰ ਮਾਮਲਾ: ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਵਿਰੁੱਧ ਰਾਜਪਾਲ ਨੂੰ ਮਿਲਿਆ ਅਕਾਲੀ ਦਲ
ਜ਼ਿਕਰਯੋਗ ਹੈ ਕਿ 1993 'ਚ ਪੰਜਾਬ ਦੇ ਮਲੋਟ ਸੂਬੇ ਚੋਂ ਆਰਐਮਪੀ ਡਾਕਟਰ ਕੋਲ ਕੰਮ ਕਰਨ ਵਾਲੇ 22 ਸਾਲ ਦੇ ਨੌਜਵਾਨ ਹਰਜੀਤ ਸਿੰਘ ਦਾ ਯੂਪੀ ਪੁਲਿਸ ਵੱਲੋਂ ਫਰਜ਼ੀ ਐਨਕਾਊਂਟਰ ਕਰ ਦਿੱਤਾ ਗਿਆ ਸੀ। ਜਿਸ ਦੇ ਇਨਸਾਫ਼ ਲਈ ਉਸਦਾ ਪਰਿਵਾਰ ਪਿਛਲੇ 22 ਵਰ੍ਹਿਆਂ ਬਾਅਦ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਕਾਮਯਾਬ ਹੋ ਪਾਇਆ। ਮਾਮਲੇ ਦੇ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਜਿਸ ਵਿਚੋਂ 2 ਸਾਲ ਬਾਅਦ 2 ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਸਬੰਧੀ ਕੈਪਟਨ ਸਰਕਾਰ ਰਾਜਪਾਲ ਨੂੰ ਮਿਲੀ ਸੀ। ਦੱਸ ਦੇਈਏ ਕਿ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਸਰਕਾਰ 'ਤੇ 4 ਪੁਲਿਸ ਕਰਮੀਆਂ ਦੀ ਸਜ਼ਾ ਮੁਆਫ਼ ਕਰਵਾਉਣ ਦੇ ਦੋਸ਼ ਲਗਾ ਰਹੀਆਂ ਹਨ।