ਮੋਗਾ: ਪੂਰੇ ਦੇਸ਼ ਵਿੱਚ ਜਿੱਥੇ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮੋਗਾ ਦੇ ਪਿੰਡ ਬੁੱਘੀਪੁਰੇ ਦੀ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਹਨ ਅਤੇ ਦਿਵਾਲੀ ਵਾਲੇ ਦਿਨ ਵੀ ਮੰਡੀ 'ਚ ਰਾਤਾਂ ਕੱਟਣ ਨੂੰ ਮਜਬੂਰ ਹਨ। ਇਸ ਮੌਕੇ ਕਿਸਾਨ ਆਗੂ ਉਧਮ ਸਿੰਘ ਨੇ ਕਿਹਾ ਕਿ ਸਾਨੂੰ ਝੋਨੇ ਦੀ ਰਾਖੀ ਲਈ ਬੈਠਣਾ ਪੈਂਦਾ ਹੈ ਕਿਉਂਕਿ ਝੋਨਾ ਮੰਡੀ ਵਿੱਚੋਂ ਚੋਰੀ ਹੋ ਜਾਂਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਸਾਡੀ ਮਜ਼ਬੂਰੀ ਹੈ ਕਿ ਸਾਨੂੰ ਤਿਉਹਾਰ ਘਰਾਂ ਤੋਂ ਦੂਰ ਰਹਿ ਕੇ ਮਨਾਉਣੇ ਪੈ ਰਹੇ ਹਨ।
ਮੰਡੀਆਂ ਵਿੱਚ ਰੁਲਣ ਲਈ ਮਜਬੂਰ ਕਿਸਾਨ
ਕਿਸਾਨ ਆਗੂ ਉਧਮ ਸਿੰਘ ਨੇ ਕਿਹਾ ਕਿ ਸਾਡੀ ਕਾਹਦੀ ਦਿਵਾਲੀ ਸਾਡੀ ਤਾਂ ਹਰ ਵਾਰ ਕਾਲੀ ਦਿਵਾਲੀ ਹੁੰਦੀ ਹੈ ਜੋ ਕਿ ਸਾਨੂੰ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਕਰਦੀ ਹੈ ਕਿਸਾਨ ਆਗੂ ਉਧਮ ਸਿੰਘ ਨੇ ਕਿਹਾ ਕਿ ਪਰਸੋਂ ਅਸੀਂ ਮੰਡੀ ਵਿੱਚ ਝੋਨਾ ਲੈ ਕੇ ਆਏ ਸੀ ਤਾਂ ਅਧਿਕਾਰੀ ਨੇ ਮਸ਼ੀਨ ਨਾਲ ਝੋਨੇ ਦਾ ਚੈੱਕ ਕੀਤਾ ਤਾਂ ਉਸ ਸਮੇਂ 18 ਸੀ ਪਰ ਅੱਜ ਦੋ ਦਿਨਾਂ ਬਾਅਦ ਦੁਬਾਰਾ ਮੋਕਚਰ ਕੀਤਾ ਤਾਂ 24 ਦੇ ਕਰੀਬ ਮੁਕਸਰ ਆਇਆ ਹੈ ਇਸ ਵਿੱਚ ਕਿਸਾਨ ਦਾ ਕੀ ਕਸੂਰ ਹੈ ਕਿਸਾਨ ਦੀ ਤਾਂ ਜੂਨ ਹੀ ਬੁਰੀ ਹੈ।
ਨਮੀ 17 ਫੀਸਦੀ
ਉੱਥੇ ਹੀ ਦੂਜੇ ਪਾਸੇ ਟਰੈਕਟਰ ਟਰਾਲੀ ਤੇ ਝੋਨਾ ਲੈ ਕੇ ਆਏ ਬਲਜੀਤ ਸਿੰਘ ਨੇ ਕਿਹਾ ਕਿ ਇਸ ਲਈ ਸਮੇਂ ਦੀਆਂ ਸਰਕਾਰਾਂ ਜਿੰਮੇਵਾਰ ਹਨ। ਇਕੱਲੀ ਕੇਂਦਰ ਸਰਕਾਰ ਨਹੀਂ ਸੂਬਾ ਸਰਕਾਰ ਦਾ ਵੀ ਇਨਾਂ ਹੀ ਹੱਥ ਹੈ। ਉਨ੍ਹਾਂ ਕਿਹਾ ਕਿ ਹੁਣ ਜਾਣ ਬੁੱਝ ਕੇ ਮੰਡੀਆਂ ਦੇ ਵਿੱਚ ਝੋਨਾ ਸੁੱਕਣ ਦੀ ਗੱਲ ਕਹੀ ਜਾ ਰਹੀ ਹੈ। ਨਮੀ 17 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨੂੰ ਕਾਫੀ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਦੀ ਵੱਡੀ ਸਮੱਸਿਆ ਹੈ। ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗੇ ਪਏ ਹਨ। ਕਿਸਾਨ ਪਰੇਸ਼ਾਨ ਹਨ ਅਤੇ ਉਨ੍ਹਾਂ ਕਿਹਾ ਕਿ ਮਜਬੂਰੀ ਵਸ ਸਾਨੂੰ ਇੱਥੇ ਹੀ ਰਹਿਣਾ ਪੈ ਰਿਹਾ ਹੈ।
ਝੋਨੇ ਦੀ ਰਾਖੀ ਬੈਠਣਾ ਪੈਂਦਾ
ਕਿਸਾਨਾਂ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਹਾਲੇ ਤੱਕ 40 ਫੀਸਦੀ ਹੀ ਝੋਨੇ ਦੀ ਵਾਢੀ ਹੋਈ ਹੈ ਅਤੇ ਉਹ ਮੰਡੀਆਂ ਵਿੱਚ ਪਿਆ ਹੈ। ਜੇਕਰ ਕੋਈ ਕੁਦਰਤ ਦੀ ਕਰੋਪੀ ਪੈਂਦੀ ਹੈ ਤਾਂ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਰਾਤ ਨੂੰ ਵੀ ਮੰਡੀਆਂ ਦੇ ਵਿੱਚ ਸਮਾਂ ਕੱਟ ਰਹੇ ਹਨ, ਝੋਨੇ ਦੀ ਰਾਖੀ ਬੈਠਣਾ ਪੈਂਦਾ ਹੈ। ਅਜਿਹੇ ਹਾਲਾਤ ਪਹਿਲਾਂ ਨਹੀਂ ਹੋਏ। ਇਨ੍ਹਾਂ ਦਿਨਾਂ ਦੇ ਵਿੱਚ ਉਹ ਪਹਿਲਾਂ ਹੀ ਝੋਨਾ ਵੇਚ ਕੇ ਚਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕਣਕ ਬੀਜਣ ਦਾ ਸਮਾਂ ਸਿਰ ਉੱਤੇ ਆ ਗਿਆ ਹੈ ਪਰ ਹਾਲੇ ਤੱਕ ਮੰਡੀਆਂ ਦੇ ਵਿੱਚ ਝੋਨਾ ਦੀ ਨਾ ਲਿਫਟਿੰਗ ਹੋਈ ਅਤੇ ਨਾ ਹੀ ਕੋਈ ਅਦਾਇਗੀ।