ਚੰਡੀਗੜ੍ਹ: ਭਾਰਤ ਦੇ ਨਾਲ ਪੂਰੀ ਦੁਨੀਆਂ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਜਿਸ ਦਾ ਕਾਰਨ ਜ਼ਿਆਦਾ ਸਮਾਂ ਮੋਬਾਇਲ ਫੋਨ, ਕੰਪਿਊਟਰ,ਟੀਵੀ ਆਦਿ ਦੀ ਸਕਰੀਨ ਦੇਖਣਾਂ ਹੈ। ਕਰੋਨਾ ਕਾਲ ਵਿੱਚ ਸਕੂਲੀ ਬੱਚਿਆਂ ਦੀ ਪੜ੍ਹਾਈ ਡਿਜ਼ੀਟਲ ਹੋਣ ਕਾਰਨ ਅੱਖਾਂ ਦੀਆਂ ਸਮੱਸਿਆਵਾਂ ਵਧੀਆਂ ਹਨ। ਕਿਉਂਕਿ ਉਸ ਕਾਰਨ ਕੋਰੋਨਾ ਕਾਲ ਦੌਰਾਨ ਸਕੂਲੀ ਬੱਚਿਆ ਦੀ ਪੜ੍ਹਾਈ ਮੋਬਾਇਲ ਜਰੀਏ ਹੋਂਣ ਲੱਗੀ ਹੈ। ਅਸੀਂ ਡਿਜ਼ੀਟਲ ਦੀ ਦੁਨੀਆਂ ਨਾਲ ਜੁੜ ਰਹੇ ਹਾਂ।
ਪੀਜੀਆਈ ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵਿਚ ਹਰ ਰੋਜ਼ 250 ਤੋਂ ਜ਼ਿਆਦਾ ਮਰੀਜ਼ ਆ ਰਹੇ ਹਨ। ਅਜਿਹੇ ਮਰੀਜ਼ ਜ਼ਿਆਦਾਤਰ ਡਿਜੀਟਲ ਸਟ੍ਰੋਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਡਿਜੀਟਲ ਆਈਸਟ੍ਰੋਨ ਦੀ ਸਮੱਸਿਆਂ ਜ਼ਿਆਦਾ ਟੀਵੀ, ਮੋਬਾਇਲ ਫੋਨ, ਕੰਪਿਊਟਰ ਉਤੇ ਕੰਮ ਕਰਨ ਨਾਲ ਹੁੰਦੀ ਹੈ। ਪੀਜੀਆਈ ਦੀ ਇਕ ਰਿਸਰਚ ਦੇ ਮੁਤਾਬਕ ਅੱਜ ਤੋਂ 30 ਸਾਲ ਬਾਅਦ 50 ਪ੍ਰਤੀਸ਼ਤ ਤੋਂ ਜ਼ਿਆਦਾ ਅਬਾਦੀ ਨੂੰ ਐਨਕਾਂ ਲਗਾਵੇਗੀ। ਜਿਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਅਜਿਹੇ ਹੋਣਗੇ ਜਿਨ੍ਹਾਂ ਨੂੰ ਅੱਖਾਂ ਦੀਆਂ ਸਮੱਸਿਆਵਾਂ ਹੋਣਗੀਆਂ। ਮੋਬਾਈਲ ਦੀ ਵਰਤੋਂ ਨਾਲ ਅੱਖਾਂ ਦੇ ਕਈ ਰੋਗ ਸਾਹਮਣੇ ਆਏ ਹਨ ਜਿਨ੍ਹਾਂ ਰੋਗਾਂ ਦਾ ਸ਼ਿਕਾਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੋਣਗੇ।
ਕੀ ਕਹਿੰਦੀਆਂ ਹਨ ਓਪੀਡੀ ਰਿਪੋਰਟਾਂ? ਓਪੀਡੀ ਰਿਪੋਰਟਾਂ ਅਨੁਸਾਰ ਹਰ ਰੋਜ਼ 4 ਤੋਂ 5 ਮਰੀਜ਼ ਲੋਕਲ ਹਸਪਤਾਲਾਂ ਵਿਚ ਆ ਰਹੇ ਹਨ ਜਿਹਨਾਂ ਨੂੰ ਮੋਬਾਈਲ ਦੀ ਬੁਰੀ ਆਦਤ ਲੱਗੀ ਹੋਈ ਹੈ ਉਹਨਾਂ ਦੀ ਅੱਖਾਂ 'ਤੇ ਮੋਬਾਈਲ ਦਾ ਬੁਰਾ ਪ੍ਰਭਾਵ ਹੈ। ਇਹਨਾਂ ਵਿਚੋਂ ਜ਼ਿਆਦਾਤਰ ਬੱਚੇ ਹਨ। ਮੋਬਾਈਲ ਦੀ ਵਰਤੋਂ ਨਾਲ ਆਈਸਟ੍ਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਅੱਖਾਂ ਦੀਆਂ ਬਿਮਾਰੀਆਂ ਵੱਧਣ ਲਈ ਖ਼ਤਰੇ ਦੀ ਘੰਟੀ ਹੈ। 50 ਪ੍ਰਤੀਸ਼ਤ ਅਬਾਦੀ ਦਾ ਐਨਕਾਂ ਲਗਾਉਣਾ ਸਾਡੇ ਲਈ ਖ਼ਤਰੇ ਦੀ ਘੰਟੀ ਹੈ।
ਡਿਜ਼ੀਟਲ ਆਈ ਸਟ੍ਰੋਨ ਕੀ ਹੈ : ਡਿਜ਼ੀਟਲ ਆਈ ਸਟ੍ਰੋਨ ਬਿਮਾਰੀ ਜ਼ਿਆਦਾ ਸਮਾਂ ਸਕਰੀਨ ਦੇਖਣ ਨਾਲ ਹੁੰਦੀ ਹੈ। ਜਿਸ ਨਾਲ ਅੱਖਾ ਦੀਆਂ ਮਾਸ ਪੇਸ਼ੀਆਂ ਕਮਜ਼ੋਰ ਹੋ ਜਾਦੀਆਂ ਹਨ। ਜਿਸ ਕਾਰਨ ਹੋਰ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਹੋ ਜਾਂਦੀਆਂ ਹਨ। ਜਦੋਂ ਅਸੀਂ ਸਕਰੀਨ ਦੇਖਦੇ ਹਾਂ ਤਾਂ ਅਸੀਂ ਦੂਰ ਦੀ ਨਿਗ੍ਹਾਂ ਦੀ ਵਰਤੋਂ ਨਹੀਂ ਕਰਦੇ ਜਿਸ ਕਾਰਨ ਸਾਡੀ ਦੂਰ ਦੀ ਨਿਗ੍ਹਾਂ ਹੋਰ ਕਮਜ਼ੋਰ ਹੋ ਜਾਂਦੀ ਹੈ। ਅੱਖਾਂ ਦੂਰ ਦਾ ਸਹੀ ਤਰੀਕੇ ਨਾਲ ਦੇਖ ਨਹੀਂ ਸਕਦੀਆਂ। ਜਿਸ ਦਾ ਖਾਸ ਕਾਰਨ ਇਹ ਹੈ ਕਿ ਮਾਸ਼ ਪੇਸ਼ੀਆਂ ਦੇ ਕਮਜ਼ੋਰ ਹੋਣ ਕਾਰਨ ਅੱਖ ਦੇ ਰੈਟਿਨਾਂ ਉਤੇ ਪ੍ਰਤੀ ਬਿੰਬ ਨਹੀਂ ਬਣਦਾ ਜੋ ਕਿ ਅੱਗੇ ਪਿੱਛੇ ਬਣਦਾ ਹੈ। ਜਿਸ ਕਾਰਨ ਸਾਫ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ।
ਮੋਬਾਈਲ ਦੀ ਜ਼ਿਆਦਾ ਵਰਤੋਂ ਕਾਰਨ ਮਾਨਸਿਕ ਰੋਗ : ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਮਾਨਸਿਕ ਵਿਕਾਰ ਵੀ ਪੈਦਾ ਕਰਦੀ ਹੈ। ਮੋਬਾਇਲ ਫੋਨ ਦੀ ਜ਼ਿਆਦਾ ਵਰਤੋ ਕਾਰਨ ਆਈ ਸਟ੍ਰੋਨ ਬਿਮਾਰੀ ਹੁੰਦੀ ਹੈ। ਜਿਸ ਦਾ ਮਤਲਬ ਅੱਖਾਂ ਦੀਆਂ ਮਾਸ਼ ਪੇਸ਼ੀਆਂ ਦਾ ਕਮਜ਼ੋਰ ਹੋਣਾ ਹੈ। ਅੱਖਾਂ ਦੀਆਂ ਮਾਸ਼ ਪੇਸ਼ੀਆਂ ਦੇ ਕਮਜ਼ੋਰ ਹੋਣ ਦਾ ਸਿੱਧਾ ਅਸਰ ਦਿਮਾਗ ਉਤੇ ਪੈਂਦਾ ਹੈ ਜਿਸ ਕਾਰਨ ਮਾਈਗ੍ਰੇਨ ਦੀ ਸਮੱਸਿਆ, ਪਾਚਨ ਸ਼ਕਤੀ ਕਮਜ਼ੋਰ ਹੋਣਾਂ, ਡਿਪਰੈਸ਼ਨ ਆਦਿ ਹੋ ਸਕਦਾ ਹੈ।
ਮਾਪਿਆਂ ਦਾ ਕੰਟਰੋਲ ਬਚਾਅ ਸਕਦਾ ਅੱਖਾਂ ਦੀ ਰੌਸ਼ਨੀ: ਡਾ. ਖਰਬੰਦਾ ਨੇ ਕਿਹਾ ਕਿ ਅੱਖਾਂ ਨੂੰ ਮੋਬਾਈਲ ਦੇ ਕਹਿਰ ਤੋਂ ਬਚਾਉਣ ਲਈ ਹੋਰ ਕੁਝ ਖਾਸ ਤਾਂ ਨਹੀਂ ਕੀਤਾ ਜਾ ਸਕਦਾ। ਪਰ ਬੱਚਿਆਂ ਦੇ ਮਾਤਾ ਪਿਤਾ ਨੂੰ ਚਾਹੀਦਾ ਹੌ ਕਿ ਉਹ ਆਪਣੇ ਬੱਚਿਆਂ ਨੂੰ ਦਿਨ ਵਿੱਚ ਸਿਰਫ 60 ਮਿੰਟ ਮੋਬਾਇਲ ਇਸਤੇਮਾਲ ਕਰਨਾ ਚਾਹੀਦਾ ਹੈ। ਹਨ ਕੋਰੋਨਾ ਕਾਲ ਦੌਰਾਨ ਤਾਂ ਮੋਬਾਈਲ ਤੇ ਪੜਾਈ ਦਾ ਵੀ ਦੌਰ ਸ਼ੁਰੂ ਹੋ ਗਿਆ। ਇਸ ਨੂੰ ਘੱਟ ਕਰਨਾ ਪਵੇਗਾ ਬੱਚਿਆਂ ਵਿਚ ਆਊਟਡੋਰ ਗੇਮਸ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ:- Punjab Budget 2023: ਸਿਹਤ ਖੇਤਰ ਲਈ ਐਲਾਨ ਵੱਡੇ, ਸਿਹਤ ਸਮੱਸਿਆਵਾਂ ਤੋਂ ਨਹੀਂ ਜਾਣੂ ਸਰਕਾਰ, ਸਿਹਤ ਮਾਹਿਰਾਂ ਨੇ ਕੀਤੇ ਵੱਡੇ ਖੁਲਾਸੇ