ਚੰਡੀਗੜ੍ਹ: ਡੀਜੀਪੀ ਦਿਨਕਰ ਗੁਪਤਾ ਨੇ ਮੋਹਾਲੀ ਵਿੱਚ ਹੋਏ ਸਮੂਹਿਕ ਜ਼ਬਰ ਜਨਾਹ ਮਾਮਲੇ ਦੀ ਜਾਂਚ ਲਈ ਔਰਤਾਂ ਵਾਲੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਪੁਲਿਸ ਦੇ ਬੁਲਾਰੇ ਅਨੁਸਾਰ ਸਿੱਟ ਏ.ਐਸ.ਪੀ. ਮੁਹਾਲੀ ਸਿਟੀ-1 ਅਸ਼ਵਨੀ ਗੋਤਿਆਲ ਦੀ ਅਗਵਾਈ ਹੇਠ ਬਣਾਈ ਗਈ ਹੈ, ਜਿਸ 'ਚ ਸਬ ਇੰਸਪੈਕਟਰ ਮੀਨੂ ਹੁੱਡਾ ਤੇ ਲੇਡੀ ਕਾਂਸਟੇਬਲ ਅਮਨਜੀਤ ਕੌਰ ਇਸ ਦੇ ਮੈਂਬਰ ਹਨ। ਏ.ਡੀ.ਜੀ.ਪੀ. ਔਰਤਾਂ ਤੇ ਬਾਲ ਮਾਮਲੇ ਗੁਰਪ੍ਰੀਤ ਦਿਓ ਨੂੰ ਇਸ ਜਾਂਚ ਦੀ ਨਿੱਜੀ ਤੌਰ 'ਤੇ ਨਿਗਰਾਨੀ ਰੱਖਣ ਲਈ ਕਿਹਾ ਹੈ।
-
Punjab: DGP Dinkar Gupta today constituted an all-women Special Investigation Team (SIT) to investigate the January 7 gang-rape case, in which a woman was allegedly raped by two men in Mohali.
— ANI (@ANI) February 8, 2020 " class="align-text-top noRightClick twitterSection" data="
">Punjab: DGP Dinkar Gupta today constituted an all-women Special Investigation Team (SIT) to investigate the January 7 gang-rape case, in which a woman was allegedly raped by two men in Mohali.
— ANI (@ANI) February 8, 2020Punjab: DGP Dinkar Gupta today constituted an all-women Special Investigation Team (SIT) to investigate the January 7 gang-rape case, in which a woman was allegedly raped by two men in Mohali.
— ANI (@ANI) February 8, 2020
ਜਾਣਕਾਰੀ ਲਈ ਦੱਸ ਦਈਏ ਕਿ ਜਿਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਉਹ ਹੈ 7 ਜਨਵਰੀ 2020 ਦਾ, ਜਦੋਂ ਮੋਹਾਲੀ ਵਿੱਚ ਦੋ ਨੌਜਵਾਨਾਂ ਨੇ ਔਰਤ ਨਾਲ ਸਮੂਹਿਰ ਜ਼ਬਰ ਜਨਾਹ ਕੀਤਾ ਸੀ।
ਇਹ ਵੀ ਦੱਸ ਦਈਏ ਕਿ ਪੀੜਤ ਹੋਮ ਕੇਅਰ ਅਟੈਂਡਟ ਵਜੋਂ ਕੰਮ ਕਰ ਰਹੀ ਸੀ ਜਿਸ ਨੇ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਸਥਾਨਾਂ ਉੱਤੇ ਨਰਸਿੰਗ ਸਹਾਇਤਾ ਪ੍ਰਦਾਨ ਕਰਨੀ ਹੁੰਦੀ ਹੈ ਜਿਸ ਨੂੰ ਆਟੋ ਚਾਲਕ ਅਤੇ ਉਸ ਦੇ ਸਾਥੀ ਨੇ ਹਵਸ ਦਾ ਸ਼ਿਕਾਰ ਬਣਾਇਆ ਸੀ।