ETV Bharat / state

ਡਾਕੂ ਹਸੀਨਾ ਤੋਂ ਕਾਤਲ ਹਸੀਨਾ ਤੱਕ- ਔਰਤਾਂ ਨੂੰ ਜੁਰਮ ਦੇ ਰਾਹ ਤੁਰਨ ਲਈ ਮਜਬੂਰ ਕਰ ਰਹੇ "ਨਾਜਾਇਜ਼ ਰਿਸ਼ਤੇ" ! ਖਾਸ ਰਿਪੋਰਟ - ਹਨੇਰ ਨਗਰੀ ਦਾ ਰਸਤਾ

ਭਾਰਤ ਵਿੱਚ ਪੱਛਤੀ ਸੱਭਿਅਤਾ ਦੇ ਪ੍ਰਭਾਵ ਕਾਰਨ ਔਰਤਾਂ ਦੇ ਮਰਦਾਂ ਦੇ ਸੁਭਾਅ, ਪਹਿਰਾਵੇ ਤੇ ਹੋਰ ਚੀਜ਼ਾਂ ਵਿੱਚ ਕਾਫੀ ਫਰਕ ਆਇਆ ਹੈ। ਇਥੋਂ ਤਕ ਕੇ ਵਿਆਹ ਤੋਂ ਬਾਅਦ ਨਾਜਾਇਜ਼ ਰਿਸ਼ਤੇ। ਇਹ ਰਿਸ਼ਤੇ ਵਿਆਹੁਆਤਾ ਜੀਵਨ ਲਈ ਕਾਫੀ ਘਾਤਕ ਸਾਬਤ ਹੋ ਰਹੇ ਹਨ। ਇਸ ਖਬਰ ਰਾਹੀਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਾਜਾਇਜ਼ ਰਿਸ਼ਤੇ ਕਿਵੇਂ ਔਰਤਾਂ ਨੂੰ ਜੁਰਮ ਦੇ ਰਾਹ ਉਤੇ ਤੌਰ ਰਹੇ ਹਨ ਤੇ ਕਿਉਂ ਔਰਤਾਂ ਇਸ ਲਈ ਮਜਬੂਰ ਹੋ ਰਹੀਆਂ ਹਨ। ਪੜ੍ਹੋ ਪੂਰੀ ਖਬਰ...

women for extra merital affair, Chandigarh
ਔਰਤਾਂ ਨੂੰ ਜੁਰਮ ਦੇ ਰਾਹ ਤੁਰਨ ਲਈ ਮਜਬੂਰ ਕਰ ਰਹੇ "ਨਾਜਾਇਜ਼ ਰਿਸ਼ਤੇ" !
author img

By

Published : Jul 29, 2023, 6:49 PM IST

Updated : Jul 29, 2023, 7:42 PM IST

ਔਰਤਾਂ ਨੂੰ ਜੁਰਮ ਦੇ ਰਾਹ ਤੁਰਨ ਲਈ ਮਜਬੂਰ ਕਰ ਰਹੇ "ਨਾਜਾਇਜ਼ ਰਿਸ਼ਤੇ" !

ਚੰਡੀਗੜ੍ਹ: ਪੰਜਾਬ 'ਚ ਨਾਜਾਇਜ਼ ਰਿਸ਼ਤਿਆਂ ਦੀ ਲਾਲਸਾ ਹਨੇਰ ਨਗਰੀ ਦਾ ਰਸਤਾ ਅਖਤਿਆਰ ਕਰ ਰਹੀ ਹੈ। ਨਾਜਾਇਜ਼ ਰਿਸ਼ਤਿਆਂ ਦੀ ਆੜ ਹੇਠ ਔਰਤਾਂ ਆਪਣਿਆਂ ਦੀ ਹੀ ਮੌਤ ਦਾ ਜਾਲ ਵਿਛਾ ਰਹੀਆਂ। ਸਾਲ 2019 ਤੋਂ ਲੈ ਕੇ 2022 ਤੱਕ ਪੰਜਾਬ 'ਚ 209 ਕਤਲ ਦੀਆਂ ਵਾਰਦਾਤਾਂ ਹੋਈਆਂ। ਜਿਨ੍ਹਾਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਸ਼ਮੂਲੀਅਤ ਜ਼ਿਆਦਾ ਰਹੀ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਕਤਲ ਵਿਚ ਔਰਤਾਂ ਦੀ ਸ਼ਮੂਲੀਅਤ ਹੀ ਨਹੀਂ ਬਲਕਿ ਸਾਜਿਸ਼ਕਰਤਾ ਵੀ ਔਰਤਾਂ ਹੀ ਨਿਕਲੀਆਂ। ਹਾਲਾਂਕਿ ਇਹ ਅੰਕੜਾ ਇਕੱਲੇ ਪੰਜਾਬ ਦਾ ਨਹੀਂ ਹੈ ਨੈਸ਼ਨਲ ਕ੍ਰਾਈਮ ਰਿਕਾਡਰ ਬਿਊਰੋ ਦੇ ਮੁਤਾਬਿਕ ਔਰਤਾਂ ਕਤਲਾਂ ਵਿਚ ਔਰਤਾਂ ਵਿਚ ਅਪਰਾਧ ਦੀ ਭਾਵਨਾਵਾਂ ਵੱਧਦੀ ਜਾ ਰਹੀ ਹੈ ਪੂਰੇ ਦੇਸ਼ ਵਿਚ ਹੁਣ ਔਰਤਾਂ ਦੀ ਅਪਰਾਧ ਦਰ 6 ਤੋਂ 7 ਫ਼ੀਸਦੀ ਹੈ। ਜਦੋਂ ਇਹਨਾਂ ਦੇ ਕਾਰਨਾਂ ਦੀ ਘੋਖ ਕੀਤੀ ਗਈ ਤਾਂ ਨਾਜਾਇਜ਼ ਸਬੰਧਾਂ ਦਾ ਮਾਮਲੇ ਜ਼ਿਆਦਾ ਸਾਹਮਣੇ ਆਏ।

ਦੇਸ਼ ਭਰ ਵਿਚ 85 ਪ੍ਰਤੀਸ਼ਤ ਕਤਲ ਦੇ ਮਾਮਲਿਆਂ ਪਿੱਛੇ ਦਾ ਕਾਰਨ ਨਾਜਾਇਜ਼ ਸਬੰਧ ਹਨ। ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਘਰੇਲੂ ਹਿੰਸਾ, ਜ਼ਮੀਨੀ ਵਿਵਾਦ ਅਤੇ ਨਸ਼ੇ ਕਾਰਨ ਵੀ ਕਈ ਕਤਲ ਹੋਏ। ਜ਼ਮੀਨੀ ਵਿਵਾਦ ਦੇ ਚੱਲਦਿਆਂ 12 ਪ੍ਰਤੀਸ਼ਤ ਅਤੇ 3 ਪ੍ਰਤੀਸ਼ਤ ਹੋਰ ਕਾਰਨਾਂ ਕਰਕੇ ਹੋਏ। ਜਿਹਨਾਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਵੱਧਦੀ ਜਾਰ ਰਹੀ ਹੈ। ਜਿਹਨਾਂ ਵਿਚ ਔਰਤਾਂ ਕਤਲ, ਕਤਲ ਦੀ ਸਾਜਿਸ਼ ਜਾਂ ਫਿਰ ਦੋਵਾਂ ਅਪਰਾਧਾਂ ਵਿਚ ਹੀ ਔਰਤਾਂ ਦੀ ਭਾਗੀਦਾਰੀ ਰਹੀ। ਸਾਲ 2019 'ਚ ਪੰਜਾਬ ਅੰਦਰ 37 ਅਜਿਹੇ ਕਤਲ ਹੋਏ ਜਿਹਨਾਂ ਵਿਚ ਔਰਤਾਂ ਨੂੰ ਦੋਸ਼ੀ ਪਾਇਆ ਗਿਆ, 2020 ਵਿਚ ਇਹ ਗਿਣਤੀ ਵਧ ਕੇ 47, 2021 'ਚ 51 ਅਤੇ 2022 'ਚ 68 ਕਤਲਾਂ ਵਿਚ ਔਰਤਾਂ ਗੁਨਾਹਗਾਰ ਨਿਕਲੀਆਂ।

women for extra merital affair, Chandigarh
ਡਾਕੂ ਹਸੀਨਾ ਤੋਂ ਕਾਤਲ ਹਸੀਨਾ ਤੱਕ

ਤਣਾਅ, ਚਿੜਚਿੜਾਪਾਣ ਅਤੇ ਅਸਹਿਜਤਾ ਪਰਿਵਾਰਿਕ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਵਿਵਾਹਿਕ ਜੀਵਨ ਵਿਚ ਤਣਾਅ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ। ਇਹੀ ਮਨੋਵਿਿਗਆਨਕ ਕਾਰਕ ਜੁਰਮ ਦੀਆਂ ਵੱਖ- ਵੱਖ ਘਟਨਾਵਾਂ ਨਾਲ ਜੁੜੇ ਹੁੰਦੇ ਹਨ। ਇਹਨਾਂ ਨੂੰ ਦੂਰ ਕਰਨ ਲਈ ਸੰਵਾਦ ਅਤੇ ਆਪਸੀ ਗੱਲਬਾਤ ਬਹੁਤ ਜ਼ਰੂਰੀ ਹੈ। ਪਤੀ ਪਤਨੀ 'ਚ ਤਾਲਮੇਲ ਅਤੇ ਗੱਲਬਾਤ ਹੁੰਦੀ ਰਹਿਣਾ ਬਹੁਤ ਜ਼ਰੂਰੀ ਹੈ। ਘਰ ਪਰਿਵਾਰ ਅਤੇ ਕੰਮਕਾਜ਼ੀ ਜੀਵਨ ਦੀਆਂ ਉਲਝਣਾ ਅਤੇ ਗੱਲਾਂਬਾਤਾਂ ਕਰਦੇ ਰਹਿਣਾ ਜ਼ਿੰਦਗੀ ਵਿਚ ਸੰਤੁਲਨ ਰੱਖਣ ਲਈ ਜ਼ਰੂਰੀ ਹੈ। -: ਡਾ. ਨਿਧੀ ਮਲਹੋਤਰਾ ਮੁਖੀ ਮਨੋਵਿਗਿਆਨ ਵਿਭਾਗ, ਏਮਜ਼ ਮੋਹਾਲੀ

ਕਿਉਂ ਹਿੰਸਕ ਹੋ ਰਹੀ ਔਰਤਾਂ ਦੀ ਮਾਨਸਿਕਤਾ ? : ਕੋਈ ਵੀ ਹਿੰਸਾ ਜਾਂ ਕਤਲ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਮਾਨਸਿਕਤਾ ਜਾਂ ਕਾਰਨ ਜ਼ਰੂਰ ਹੁੰਦੇ ਹਨ। ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਮਿਲੇ ਅਤੇ ਪਹਿਲਾਂ ਦੇ ਮੁਕਾਬਲੇ ਔਰਤਾਂ ਦੀ ਅਜ਼ਾਦੀ ਦੀ ਖੁੱਲ ਕੇ ਗੱਲ ਹੋਣ ਲੱਗੀ ਅਤੇ ਸਮਾਜਿਕ ਕਦਰਾਂ ਕੀਮਤਾਂ ਵਿਚ ਵੀ ਬਦਲਾਅ ਆਏ। ਇਹੀ ਬਦਲਾਅ ਔਰਤਾਂ ਦੀ ਮਾਨਸਿਕਤਾ ਵੀ ਬਦਲ ਰਿਹਾ। ਔਰਤਾਂ ਹੁਣ ਘਰਾਂ ਤੱਕ ਹੀ ਸੀਮਤ ਨਹੀਂ ਜਿਸ ਕਰਕੇ ਜ਼ਿੰਦਗੀ ਵਿਚ ਤਣਾਅ ਵੀ ਵੱਧ ਗਿਆ ਹੈ ਘਰ ਅਤੇ ਬਾਹਰ ਦੋਵਾਂ ਜ਼ਿੰਮੇਵਾਰੀਆਂ ਕਰਕੇ ਦੁੱਗਣੇ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ। ਜਿਸ ਕਰਕੇ ਆਤਮ ਸਨਮਾਨ ਦੀ ਕਮੀ, ਅਸੁਰੱਖਿਆ ਦੀ ਭਾਵਨਾ ਅਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿੰਤਾ ਅਤੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਔਰਤਾਂ ਨੂੰ ਘੇਰ ਰਹੀਆਂ ਹਨ।

ਹਿੰਸਕ ਹੋ ਰਹੀਆਂ ਔਰਤਾਂ

ਗੁੱਸਾ ਅਤੇ ਚਿੜਚਿੜਾਪਣ ਕਤਲਾਂ ਦੀ ਮੁੱਖ ਵਜ੍ਹਾ : ਮਨੋਵਿਿਗਆਨਕ ਤੌਰ 'ਤੇ ਜੁਰਮ ਦੀਆਂ ਵਰਦਾਤਾਂ 'ਤੇ ਜੋ ਖੋਜਾਂ ਕੀਤੀਆਂ ਗਈਆਂ ਉਹਨਾਂ ਵਿਚ ਸਾਹਮਣੇ ਆਇਆ ਕਿ ਗੁੱਸਾ ਅਤੇ ਚਿੜਚਿੜਾਪਣ ਜੁਰਮ ਦਾ ਕਾਰਨ ਬਣ ਰਿਹਾ ਹੈ। ਪੰਜਾਬ 'ਚ ਹੋ ਰਹੇ ਕਤਲਾਂ ਪਿੱਛੇ ਅਜਿਹੇ ਕਾਰਨ ਹੋ ਸਕਦੇ ਹਨ ਜਿਸ ਕਰਕੇ ਔਰਤਾਂ ਵਿਚ ਹੀਨ ਅਤੇ ਜੁਰਮ ਦੀ ਭਾਵਨਾ ਵੱਧ ਰਹੀ ਹੈ। ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਜੇਕਰ ਜ਼ਿਆਦਾ ਕਤਲ ਹੋ ਰਹੇ ਹਨ ਤਾਂ ਉਸਦੇ ਪਿੱਛੇ ਤੱਥ ਇਹ ਵੀ ਹੈ ਕਿ ਨਾਜਾਇਜ਼ ਸਬੰਧ ਵੀ ਤਣਾਅ ਦਾ ਵੱਡਾ ਕਾਰਨ ਹਨ। ਹੀਨ ਭਾਵਨਾ, ਗੁੱਸਾ ਅਤੇ ਅਸੁਰੱਖਿਆ ਦੀ ਭਾਵਨਾ ਨਾਜਾਇਜ਼ ਸਬੰਧਾਂ ਵਿਚ ਵੇਖੀ ਜਾਂਦੀ ਹੈ ਤਾਂ ਹੀ ਤਾਂ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ ਔਰਤਾਂ ਹੀ ਖੌਫਨਾਕ ਕਦਮ ਚੁੱਕਣ ਮਰਦ ਵੀ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਹਿੰਸਕ ਹੋਏ ਵੇਖੇ ਗਏ ਹਨ।

ਜੁਰਮ ਦੀ ਮਾਨਸਿਕਤਾ ਬਦਲੀ ਕਿਵੇਂ ਜਾਵੇ ? : ਮੁਹਾਲੀ ਏਮਜ਼ ਵਿਚ ਮਨੋਵਿਿਗਆਨ ਵਿਭਾਗ ਦੇ ਮੁੱਖੀ ਡਾਕਟਰ ਨਿਧੀ ਮਲਹੋਤਰਾ ਕਹਿੰਦੇ ਹਨ ਕਿ ਚੰਗਾ ਖਾਣਾ ਵੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੁੰਦਾ ਹੈ। ਆਪਣੇ ਕਿਸੇ ਨਾ ਕਿਸੇ ਸ਼ੌਂਕ ਨੂੰ ਉਜਾਗਰ ਰੱਖਣ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਕੰਮ ਤੋਂ ਬਾਅਦ ਪਰਿਵਾਰ ਨਾਲ ਸਮਾਂ ਬਤੀਤ ਕਰਨਾ ਕਾਫ਼ੀ ਸਕੂਨ ਦਾਇਕ ਹੁੰਦਾ। ਜਿਸ ਨਾਲ ਜੁਰਮ ਦੀਆਂ ਭਾਵਨਾਵਾਂ ਨੂੰ ਕਾਫ਼ੀ ਹੱਦ ਤੱਕ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਖੋਜ ਕਹਿੰਦੀ ਹੈ ਕਿ ਬੱਚਿਆਂ ਅਤੇ ਪਰਿਵਾਰ ਨਾਲ ਸਮਾਂ ਬਤੀਤ ਕਰਨ ਨਾਲ ਗੁੱਸੇ ਅਤੇ ਚਿੜਚਿੜੇਪਣ ਨੂੰ ਘੱਟ ਕਰਦਾ ਹੈ।

Last Updated : Jul 29, 2023, 7:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.