ਚੰਡੀਗੜ੍ਹ: ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1293 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 49 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 44577 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 14254 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 1178 ਲੋਕਾਂ ਦੀ ਮੌਤ ਹੋਈ ਹੈ।
ਦਿਨ ਮੰਗਲਵਾਰ ਨੂੰ ਜੋ ਨਵੇਂ 1293 ਮਾਮਲੇ ਆਏ ਹਨ, ਉਨ੍ਹਾਂ ਵਿੱਚ 175 ਲੁਧਿਆਣਾ, 119 ਜਲੰਧਰ, 75 ਅੰਮ੍ਰਿਤਸਰ, 140 ਪਟਿਆਲਾ, 32 ਸੰਗਰੂਰ, 154 ਮੋਹਾਲੀ, 82 ਬਠਿੰਡਾ, 149 ਗੁਰਦਾਸਪੁਰ, 41 ਫਿਰੋਜ਼ਪੁਰ, 39 ਮੋਗਾ, 61 ਹੁਸ਼ਿਆਰਪੁਰ, 30 ਪਠਾਕਨੋਟ, 5 ਫ਼ਤਿਹਗੜ੍ਹ ਸਾਹਿਬ, 65 ਕਪੂਰਥਲਾ, 39 ਫ਼ਰੀਦਕੋਟ, 15 ਤਰਨਤਾਰਨ, 11 ਰੋਪੜ, 15 ਫ਼ਾਜ਼ਿਲਕਾ, 5 ਐੱਸਬੀਐੱਸ, 12 ਮੁਕਤਸਰ ਅਤੇ 23 ਮਾਨਸਾ ਤੋਂ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 44577 ਮਰੀਜ਼ਾਂ ਵਿੱਚੋਂ 29145 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 14254 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 9,41,939 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।