ETV Bharat / state

Congress in bind Against Modi govt: ਦੇਸ਼ ਭਰ 'ਚ ਮੋਦੀ ਸਰਕਾਰ ਖ਼ਿਲਾਫ਼ ਲਾਮਬੰਦ ਹੋਈ ਕਾਂਗਰਸ, ਵੱਡੇ ਘਰਾਣਿਆਂ ਉੱਤੇ ਵੀ ਨਿਸ਼ਾਨਾ - ਕਾਂਗਰਸ ਜੁਆਇੰਟ ਪਾਰਲੀਮਾਨੀ ਕਮੇਟੀ

ਕਾਂਗਰਸ ਜੁਆਇੰਟ ਪਾਰਲੀਮਾਨੀ ਕਮੇਟੀ ਦੀ ਮੰਗ ਇਸ ਲਈ ਕਰਦੀ ਹੈ ਕਿਉਂਕਿ ਪਾਰਲੀਮੈਂਟ ਵਿਚ ਚੁਣੇ ਹੋਏ ਸਾਂਸਦ ਜਾਂਦੇ ਹਨ।ਜੋ ਕਿ ਨਿਰਪੱਖ ਤਰੀਕੇ ਨਾਲ ਇਸਦੀ ਜਾਂਚ ਕਰਨਗੇ। ਅਡਾਨੀ ਦਾ ਰੌਲਾ ਕੀ ਹੈ ਅਤੇ ਇੰਨਾ ਘਪਲਾ ਕਿਵੇਂ ਹੋਇਆ ਇਸਦੀ ਜਾਂਚ ਸਹੀ ਤਰੀਕੇ ਨਾਲ ਹੋ ਸਕੇਗੀ।

Congress held a press conference in 23 cities across the country
ਦੇਸ਼ ਭਰ 'ਚ ਮੋਦੀ ਸਰਕਾਰ ਖ਼ਿਲਾਫ਼ ਲਾਮਬੰਦ ਹੋਈ ਕਾਂਗਰਸ
author img

By

Published : Feb 18, 2023, 9:08 AM IST

Updated : Feb 18, 2023, 12:18 PM IST

ਦੇਸ਼ ਭਰ 'ਚ ਮੋਦੀ ਸਰਕਾਰ ਖ਼ਿਲਾਫ਼ ਲਾਮਬੰਦ ਹੋਈ ਕਾਂਗਰਸ

ਚੰਡੀਗੜ੍ਹ : ਦੇਸ਼ ਭਰ ਦੇ 23 ਸ਼ਹਿਰਾਂ 'ਚ ਕਾਂਗਰਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਰੱਜ ਕੇ ਆਲੋਚਨਾ ਕੀਤੀ ਗਈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵੀ ਜੰਮੂ ਕਸ਼ਮੀਰ ਦੇ ਇੰਚਾਰਜ ਅਤੇ ਲੋਕ ਸਭਾ ਮੈਂਬਰ ਰਜਨੀ ਪਾਟਿਲ ਨਾਲ ਮਿਲਕੇ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦਾ ਚਿੱਠਾ ਫਰੋਲਿਆ ਗਿਆ।

ਪੂੰਜੀਪਤੀਆਂ ਨੂੰ ਲੁਟਾਈ ਦੇਸ਼ ਦੀ ਸੰਪੱਤੀ : ਰਜਨੀ ਪਾਟਿਲ ਨੇ ਦੱਸਿਆ ਕਿ ਰਾਜ ਸਭਾ ਅਤੇ ਲੋਕ ਸਭਾ ਵਿਚ ਵੀ ਕਾਂਗਰਸ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ। ਜਦੋਂ ਰਾਜ ਸਭਾ ਵਿਚ ਮਲਿਕਾ ਅਰਜੁਨ ਖੜਗੇ ਅਤੇ ਲੋਕ ਸਭਾ ਵਿਚ ਰਾਹੁਲ ਗਾਂਧੀ ਨੇ ਅਡਾਨੀ ਮਸਲੇ ਤੇ ਆਵਾਜ਼ ਬੁਲੰਦ ਕੀਤੀ ਤਾਂ ਉਸ ਅੰਸ਼ ਨੂੰ ਪ੍ਰਸਾਰਣ ਵਿਚੋਂ ਹਟਾ ਦਿੱਤਾ ਗਿਆ।ਸਦਨ ਦੀ ਕਾਰਵਾਈ ਵਿਚ ਜਦੋਂ ਕੋਈ ਸਪੀਚ ਕੱਟਣੀ ਹੁੰਦੀ ਹੈ ਤਾਂ ਉਸਦੇ ਕੁਝ ਨਿਯਮ ਹੁੰਦੇ ਹਨ। ਜਿਹਨਾਂ ਵਿਚ ਜੇਕਰ ਕਿਸੇ ਨਾਂ ਤੇ ਕੋਈ ਇਤਰਾਜ਼ ਜਾਂ ਟਿੱਪਣੀ ਉੱਤੇ ਕੋਈ ਇਤਰਾਜ਼ ਹੋਵੇ ਤਾਂ ਹੀ ਉਸਨੂੰ ਕੱਟਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਰ ਅਡਾਨੀ ਦਾ ਨਾਂ ਦੋਵੇਂ ਸਦਨਾਂ ਵਿਚ ਆਉਣ ਤੇ ਸਪੀਚ ਦਾ ਉਹ ਅੰਸ਼ ਕੱਟਿਆ ਗਿਆ।ਦੇਸ਼ ਦਾ ਇਕ ਵੱਡਾ ਉਦਯੋਗ ਸਮੂਹ ਸ਼ੱਕ ਦੇ ਘੇਰੇ ਵਿਚ ਹੈ। ਦੇਸ਼ ਵਿਚ ਉਹਨਾਂ ਦਾ ਏਕਾਧਿਕਾਰ ਸਥਾਪਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

ਮੋਦੀ ਕਾਰਜਕਾਲ 'ਚ ਵੱਡੇ ਘਰਾਣਿਆਂ ਨੂੰ ਮਿਲਿਆ ਬਲ : ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਜੋ ਘਰਾਣੇ ਅਮੀਰਾਂ ਦੀ ਸੂਚੀ ਵਿਚ 600ਵੇਂ ਨੰਬਰ 'ਤੇ ਆਉਂਦੇ ਸਨ ਅੱਜਕੱਲ੍ਹ ਉਹ ਦੂਜੇ ਨੰਬਰ ਉਤੇ ਆ ਰਹੇ ਹਨ। ਉਨ੍ਹਾਂ ਦੇ ਦੂਜੇ ਨੰਬਰ ਉਤੇ ਆਉਣ ਦਾ ਕੋਈ ਦੋਸ਼ ਨਹੀਂ ਪਰ ਸਵਾਲ ਇਹ ਹੈ ਕਿ ਇੰਨੀ ਜਲਦੀ ਦੂਜੇ ਨੰਬਰ ਉੱਤੇ ਕਿਵੇਂ ਪਹੁੰਚੇ। ਉਸਦਾ ਕਾਰਨ ਜ਼ਰੂਰ ਦੱਸਣ। ਉਹ ਲੋਕ ਕੌਣ ਨੇ ਜੋ ਇਨ੍ਹਾਂ ਨੂੰ ਅੱਗੇ ਲੈ ਕੇ ਆਏ, ਜਿਨ੍ਹਾਂ ਨੇ ਇਨ੍ਹਾਂ ਦੀ ਮਦਦ ਕੀਤੀ, ਵਿਰੋਧੀ ਪਾਰਟੀ ਦੇ ਨਾਤੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ। ਅਸੀਂ ਇਸਦੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਇਸਦੇ ਲਈ ਇਕ ਜੁਆਇੰਟ ਪਾਰਲੀਮਾਨੀ ਕਮੇਟੀ ਬਣਨੀ ਚਾਹੀਦੀ ਹੈ।

ਇਹ ਵੀ ਪੜ੍ਹੋ : Exhibition in Ludhiana : ਨਵੇਂ ਨਿਵੇਸਕਾਂ ਨੂੰ ਤਕਨੀਕ ਨਾਲ ਜਾਣੂ ਕਰਵਾਉਣ ਲਈ ਪ੍ਰਦਰਸ਼ਨੀ, ਪੰਜਾਬ ਦੇ ਵਿਕਾਸ ਲਈ ਫਾਇਦੇਮੰਦ

ਜੁਆਇੰਟ ਪਾਰਲੀਮਾਨੀ ਕਮੇਟੀ ਕਿਉਂ ? ਕਾਂਗਰਸ ਜੁਆਇੰਟ ਪਾਰਲੀਮਾਨੀ ਕਮੇਟੀ ਦੀ ਮੰਗ ਇਸ ਲਈ ਕਰਦੀ ਹੈ ਕਿਉਂਕਿ ਪਾਰਲੀਮੈਂਟ ਵਿਚ ਚੁਣੇ ਹੋਏ ਸੰਸਦ ਮੈਂਬਰ ਜਾਂਦੇ ਹਨ, ਜੋ ਕਿ ਨਿਰਪੱਖ ਤਰੀਕੇ ਨਾਲ ਇਸਦੀ ਜਾਂਚ ਕਰਨਗੇ। ਅਡਾਨੀ ਦਾ ਰੌਲਾ ਕੀ ਹੈ ਅਤੇ ਇੰਨਾ ਘਪਲਾ ਕਿਵੇਂ ਹੋਇਆ, ਇਸਦੀ ਜਾਂਚ ਸਹੀ ਤਰੀਕੇ ਨਾਲ ਹੋ ਸਕੇਗੀ। 2014 ਵਿਚ ਮੋਦੀ ਨੇ ਅੱਛੇ ਦਿਨ ਲਿਆਉਣ ਦੀ ਗੱਲ ਕੀਤੀ ਸੀ ਪਰ ਅੱਛੇ ਦਿਨ ਨਹੀਂ ਆਏ ਹੁਣ ਤਾਂ ਮੋਦੀ ਪੁਰਾਣੇ ਦਿਨ ਹੀ ਮੋੜ ਦੇਣ।ਇਹ ਗੱਲਾਂ ਸੁਣ ਸੁਣ ਕੇ ਹੁਣ ਤਾਂ ਲੋਕ ਪ੍ਰੇਸ਼ਾਨ ਹੋ ਗਏ ਹਨ। 10 ਸਾਲਾਂ ਵਿਚ ਦੇਸ਼ ਦਾ ਸਭ ਤੋਂ ਜ਼ਿਆਦਾ ਕਾਲਾ ਧਨ ਵਿਦੇਸ਼ਾਂ ਵਿਚ ਗਿਆ ਹੈ।

Last Updated : Feb 18, 2023, 12:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.