ਚੰਡੀਗੜ੍ਹ: ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੇ ਦਾਅਵੇ (Claims to root out corruption) ਨਾਲ ਪੰਜਾਬ ਦੀ ਸਿਆਸਤ ਉੱਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਨੇ ਇਸ ਕੌੜ ਨੂੰ ਵੱਢਣ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਤੋਂ ਮਗਰੋਂ ਉਨ੍ਹਾਂ ਨੇ ਖੁੱਦ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਿਸ ਨੇ ਪੰਜਾਬ ਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
-
ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ...ਇਹ ਬਿਮਾਰੀਆਂ ਕਿਸੇ ਵੀ ਸਮਾਜ ਨੂੰ ਖੋਖਲਾ ਕਰ ਦਿੰਦੀਆਂ ਨੇ...ਦੇਸ਼ 'ਚ ਆਮ ਆਦਮੀ ਪਾਰਟੀ ਇਹਨਾਂ ਦੋਨੋਂ ਬਿਮਾਰੀਆਂ ਖ਼ਿਲਾਫ਼ ਮੁੱਢੋਂ ਹੀ ਲੜ ਰਹੀ ਹੈ...
— Bhagwant Mann (@BhagwantMann) December 9, 2022 " class="align-text-top noRightClick twitterSection" data="
ਅੱਜ #AntiCorruptionDay ਮੌਕੇ ਆਓ ਪ੍ਰਣ ਕਰੀਏ ਕਿ ਦੋਨੋਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਾਂਗੇ... pic.twitter.com/IuBfkeIPIH
">ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ...ਇਹ ਬਿਮਾਰੀਆਂ ਕਿਸੇ ਵੀ ਸਮਾਜ ਨੂੰ ਖੋਖਲਾ ਕਰ ਦਿੰਦੀਆਂ ਨੇ...ਦੇਸ਼ 'ਚ ਆਮ ਆਦਮੀ ਪਾਰਟੀ ਇਹਨਾਂ ਦੋਨੋਂ ਬਿਮਾਰੀਆਂ ਖ਼ਿਲਾਫ਼ ਮੁੱਢੋਂ ਹੀ ਲੜ ਰਹੀ ਹੈ...
— Bhagwant Mann (@BhagwantMann) December 9, 2022
ਅੱਜ #AntiCorruptionDay ਮੌਕੇ ਆਓ ਪ੍ਰਣ ਕਰੀਏ ਕਿ ਦੋਨੋਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਾਂਗੇ... pic.twitter.com/IuBfkeIPIHਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ...ਇਹ ਬਿਮਾਰੀਆਂ ਕਿਸੇ ਵੀ ਸਮਾਜ ਨੂੰ ਖੋਖਲਾ ਕਰ ਦਿੰਦੀਆਂ ਨੇ...ਦੇਸ਼ 'ਚ ਆਮ ਆਦਮੀ ਪਾਰਟੀ ਇਹਨਾਂ ਦੋਨੋਂ ਬਿਮਾਰੀਆਂ ਖ਼ਿਲਾਫ਼ ਮੁੱਢੋਂ ਹੀ ਲੜ ਰਹੀ ਹੈ...
— Bhagwant Mann (@BhagwantMann) December 9, 2022
ਅੱਜ #AntiCorruptionDay ਮੌਕੇ ਆਓ ਪ੍ਰਣ ਕਰੀਏ ਕਿ ਦੋਨੋਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਾਂਗੇ... pic.twitter.com/IuBfkeIPIH
ਕੌਮਾਂਤਰੀ ਦਿਹਾੜੇ ਉੱਤੇ ਸੁਨੇਹਾ: ਕੌਮਾਂਤਰੀ ਐਂਟੀ ਕਰੱਪਸ਼ਨ ਡੇਅ (International Anti Corruption Day) ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਖਾਸ ਅਪੀਲ ਕਰਦਿਆਂ ਲਿਖਿਆ, 'ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ,ਇਹ ਬਿਮਾਰੀਆਂ ਕਿਸੇ ਵੀ ਸਮਾਜ ਨੂੰ ਖੋਖਲਾ ਕਰ ਦਿੰਦੀਆਂ ਨੇ, ਦੇਸ਼ 'ਚ ਆਮ ਆਦਮੀ ਪਾਰਟੀ ਇਹਨਾਂ ਦੋਨੋਂ ਬਿਮਾਰੀਆਂ ਖ਼ਿਲਾਫ਼ ਮੁੱਢੋਂ ਹੀ ਲੜ ਰਹੀ ਹੈ। ਅੱਜ #AntiCorruptionDay ਮੌਕੇ ਆਓ ਪ੍ਰਣ ਕਰੀਏ ਕਿ ਦੋਨੋਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਾਂਗੇ।
ਇਹ ਵੀ ਪੜ੍ਹੋ: ਗੁਜਰਾਤ, ਹਿਮਾਚਲ ਚੋਣਾਂ ਦਾ ਅਸਰ: ਪੰਜਾਬ 'ਚ ਹੋ ਸਕਦਾ ਹੈ ਕੈਬਨਿਟ ਫੇਰਬਦਲ !
ਮੰਤਰੀਆਂ ਅਤੇ ਅਫਸਰਾਂ ਉੱਤੇ ਕਾਰਵਾਈ: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਤੋਂ ਬਣਾਉਣ ਖੁੱਦ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ (Corruption allegations against Dr Vijay Singla) ਲੱਗਣ ਤੋਂ ਬਾਅਦ ਕਾਰਵਾਈ ਕੀਤੀ ਅਤੇ ਸਿੰਗਲਾ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਤੋਂ ਇਲਾਵਾ ਬਹੁਤ ਸਾਰੇ ਸਾਬਕਾ ਕਾਂਗਰਸੀ ਮੰਤਰੀਆਂ ਉੱਤੇ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਕਾਰਵਾਈ ਕੀਤੀ ਗਈ। ਵਿਜੀਲੈਂਸ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਕਾਰਵਾਈਆਂ ਕੀਤੀਆਂ ਗਈਆਂ ਹਨ।