ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ(Punjab Governor Banwari Lal Purohit) ਨੇ ਚੰਡੀਗੜ੍ਹ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਰਾਸ਼ਟਰਪਤੀ ਦੇ ਦੌਰੇ ਸਮੇਂ ਚੰਡੀਗੜ੍ਹ ਨਹੀਂ ਪਹੁੰਚੇ ਸਨ ਅਤੇ ਜੋਕਰ ਉਹ ਪਹੁੰਚਦੇ ਤਾਂ ਵਧੀਆ ਹੁੰਦਾ। ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Visit of President Draupadi Murmu )ਇਸ ਵਾਰ ਹਰਿਆਣਾ ਦੇ ਦੌਰੇ ਉੱਤੇ ਸਨ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਉੱਥੇ ਆਉਣਾ ਲਾਜ਼ਮੀ ਨਹੀਂ ਸੀ।
ਨਾ ਹੋਵੇ ਸਿਆਸਤ: ਰਾਜਪਾਲ ਨੇ ਇਸ ਦੌਰਾਨ ਇਹ ਵੀ ਇਸ਼ਾਰਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਦੋ ਵਾਰ ਰਾਸ਼ਟਰਪਤੀ ਦੇ ਆਉਣ ਉੱਤੇ ਚੰਡੀਗੜ੍ਹ ਨਹੀਂ ਪਹੁੰਚੇ ਇਸ ਦੇ ਸਬੰਧ ਵਿੱਚ ਕੋਈ ਸਿਆਸਤ ਨਾ ਹੋਵੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕੁੱਝ ਵੀ ਕਾਰਣ ਰਹੇ ਹੋਣ ਪਰ ਇਸ ਵਾਰ ਰਾਸ਼ਟਰਪਤੀ ਹਰਿਆਣਾ ਲਈ ਆਏ ਸਨ ਅਤੇ ਪੰਜਾਬ ਸੀਐੱਮ ਦਾ ਉੱਥੇ ਪਹੁੰਚਣਾ ਲਾਜ਼ਮੀ (not mandatory for the CM to reach there) ਨਹੀਂ ਸੀ।
ਸੁਰੱਖਿਆ ਉੱਤੇ ਚਿੰਤਾ: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ (Punjab Governor Banwari Lal Purohit) ਨੇ ਪੰਜਾਬ 'ਚ ਸੁਰੱਖਿਆ ਪ੍ਰਬੰਧਾਂ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾਖ ਸਰਹੱਦ ਪਾਰ ਤੋਂ ਹੋ ਰਹੀਆਂ ਗਤੀਵਿਧੀਆਂ ਬਹੁਤ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਮੈਂ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਵੀ ਕੀਤਾ ਹੈ। ਰਾਜਪਾਲ ਨੇ ਪੰਜਾਬ ਪੁਲਿਸ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਨੂੰ ਸ਼ਰਾਰਤੀ ਅਨਸਰਾਂ ਉੱਥੇ ਨੱਥ ਪਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਸਿਟੀ ਬਿਊਟੀਫੁੱਲ ਵਿੱਚ ਕੂੜੇ ਦੇ ਹੱਲ ਲਈ ਉਪਰਾਲਾ,ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਸ਼ੁਰੂਆਤ