ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਦੇਣ ਤੇ ਉਨ੍ਹਾਂ 'ਤੇ ਅੰਤਰਰਾਜੀ ਬੀਜ ਘੁਟਾਲੇ ਰਾਹੀਂ 'ਅੰਨਦਾਤੇ' ਨਾਲ 4 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਕੇਸ ਦਰਜ ਕੀਤਾ ਜਾਵੇ।
-
While asking @capt_amarinder to sack minister @Sukhjinder_INC, SAD leader S. Bikram Singh Majithia demanded registration of a case under Section 120 (b) against him for being party to the conspiracy to cheat the annadata through the Rs 4,000 crore inter-State #SeedScam. 1/2 pic.twitter.com/w6PxSalbez
— Shiromani Akali Dal (@Akali_Dal_) June 8, 2020 " class="align-text-top noRightClick twitterSection" data="
">While asking @capt_amarinder to sack minister @Sukhjinder_INC, SAD leader S. Bikram Singh Majithia demanded registration of a case under Section 120 (b) against him for being party to the conspiracy to cheat the annadata through the Rs 4,000 crore inter-State #SeedScam. 1/2 pic.twitter.com/w6PxSalbez
— Shiromani Akali Dal (@Akali_Dal_) June 8, 2020While asking @capt_amarinder to sack minister @Sukhjinder_INC, SAD leader S. Bikram Singh Majithia demanded registration of a case under Section 120 (b) against him for being party to the conspiracy to cheat the annadata through the Rs 4,000 crore inter-State #SeedScam. 1/2 pic.twitter.com/w6PxSalbez
— Shiromani Akali Dal (@Akali_Dal_) June 8, 2020
ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਪੀ ਆਰ 128 ਅਤੇ ਪੀ ਆਰ 129 ਕਿਸਮਾਂ ਦੇ ਨਕਲੀ ਬੀਜਾਂ ਰਾਹੀਂ ਛੇ ਲੱਖ ਏਕੜ ਵਿੱਚ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ ਤਾਂ ਜੋ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾ ਸਕੇ। ਇੱਥੇ ਪਾਰਟੀ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ 'ਤੇ ਧਾਰਾ 120 (ਬੀ) ਤਹਿਤ ਕੇਸ ਦਰਜ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੇ ਆਪਣੇ ਨੇੜਲੇ ਸਹਿਯੋਗੀ ਤੇ ਨਕਲੀ ਬੀਜ ਦੇ ਉਤਪਾਦਕ ਲੱਕੀ ਢਿੱਲੋਂ ਦੇ ਅਪਰਾਧ 'ਤੇ ਪਰਦਾ ਪਾਉਣ ਲਈ ਸੂਬਾਈ ਸਕੱਤਰੇਤ ਵਿਚ ਪ੍ਰੈਸ ਕਾਨਫਰੰਸ ਦੌਰਾਨ ਜਾਅਲੀ ਬਿੱਲ ਪੇਸ਼ ਕੀਤੇ ਸਨ।
ਉਨ੍ਹਾਂ ਕਿਹਾ ਕਿ ਲੱਕੀ ਜੋ ਕਿ ਕਰਨਾਲ ਐਗਰੀ ਸੀਡਜ਼ ਦਾ ਮਾਲਕ ਹੈ, ਦੀ ਡਟਵੀਂ ਹਮਾਇਤ ਕਰਨ ਨਾਲ ਨਕਲੀ ਬੀਜ ਉਤਪਾਦਕ ਦੀ ਗ੍ਰਿਫਤਾਰੀ ਲਟਕ ਗਈ ਤੇ ਉਸ ਨੂੰ ਉਸ ਕੋਲ ਪਏ ਨਕਲੀ ਬੀਜ ਨੂੰ ਖੁਰਦ ਬੁਰਦ ਕਰਨ ਦਾ ਸਮਾਂ ਮਿਲ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਕਰਨਾਲ ਸੀਡਜ਼ ਦੀ ਡੇਰਾ ਬਾਬਾ ਨਾਨਕ ਇਕਾਈ 'ਤੇ ਪਏ ਨਕਲੀ ਬੀਜ ਦੇ ਭੰਡਾਰ ਦੇ ਭਰੇ 12 ਟਰਾਲੇ ਉਥੋਂ ਕੱਢੇ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਨੇ ਕਿਸਾਨਾਂ ਦੀ ਥਾਂ ਨਕਲੀ ਬੀਜ ਉਤਪਾਦਕਾਂ ਨਾਲ ਡਟਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਅਹੁਦੇ 'ਤੇ ਬਣੇ ਰਹਿਣ ਦੇ ਸਾਰੇ ਨੈਤਿਕ ਅਧਿਕਾਰ ਗੁਆ ਲਏ ਹਨ। ਉਨ੍ਹਾਂ ਕਿਹਾ ਕਿ ਰੰਧਾਵਾ ਦੇ ਖਿਲਾਫ ਨਾ ਸਿਰਫ ਮੁੱਖ ਦੋਸ਼ੀ ਦੀ ਪੁਸ਼ਤਪਨਾਹੀ ਕਰਨ ਬਲਕਿ ਸਾਰੇ ਘੁਟਾਲੇ ਵਿਚ ਭਾਈਵਾਲ ਬਣਨ ਦੇ ਦੋਸ਼ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਹਾਲੇ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਇਸਦੀ ਕੇਂਦਰੀ ਲੀਡਰਸ਼ਿਪ ਨੂੰ ਦੇਸ਼ ਦੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ।
ਮਜੀਠੀਆ ਨੇ ਹਰਿਆਣਾ ਵਿਚ ਲੱਕੀ ਢਿੱਲੋਂ ਦੇ ਖਿਲਾਫ ਦਰਜ ਹੋਈ ਐਫ ਆਈ ਆਰ ਦੀ ਕਾਪੀ ਵੀ ਵਿਖਾਈ ਜੋ ਕਿ ਉਸ ਵੱਲੋਂ ਕਰਨਾਲ ਵਿਖੇ ਕਰਨਾਲ ਸੀਡਜ਼ ਦਾ ਜਾਅਲੀ ਦਫਤਰ ਬਣਾਉਣ ਕਾਰਨ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਨੂੰ ਇਸ ਸਬੰਧ ਵਿਚ ਸ਼ਿਕਾਇਤ ਮਿਲਣ ਤੋਂ ਬਾਅਦ ਉੁਸਨੇ ਮਾਮਲੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਲੱਕੀ ਦੇ ਇਕ ਸਹਿਯੋਗੀ ਨੇ ਇਕ ਅਜਿਹੇ ਪਤੇ 'ਤੇ ਗਲਤ ਐਗਰੀਮੈਂਟ ਡੀਡ ਸਾਈਨ ਕਰਵਾਈ ਜਿਥੇ ਦਾ ਅਸਲ ਮਾਲਕ ਵੀਹ ਸਾਲ ਪਹਿਲਾਂ ਦੁਬਈ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਕਾਨੂੰਨ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਦਕਿ ਪੰਜਾਬ ਪੁਲਿਸ ਨੇ ਅਜਿਹੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਸ ਵਿਚ ਆਸਾਨੀ ਨਾਲ ਜ਼ਮਾਨਤ ਮਿਲ ਜਾਵੇ।
ਅਕਾਲੀ ਨੇਤਾ ਨੇ ਬੀਜ ਘੁਟਾਲੇ ਦੇ ਇਕ ਹੋਰ ਤੱਥ ਦਾ ਵੀ ਖੁਲਾਸਾ ਕੀਤਾ ਕਿ ਸੁਖਜਿੰਦਰ ਰੰਧਾਵਾ ਦੇ ਇਕ ਹੋਰ ਕਰੀਬੀ ਨੂੰ ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਤੇ ਇਹੀ ਵਿਅਕਤੀ ਪਹਿਲਾਂ ਇਹਨਾਂ ਘੁਟਾਲੇਬਾਜ਼ਾਂ ਦਾ ਸੇਲਜ਼ਮੈਨ ਸੀ। ਉਨ੍ਹਾਂ ਦੱਸਿਆ ਕਿ ਤਲਵੰਡੀ ਗੁਰਾਇਆ ਪਿੰਡ ਦਾ ਹਰਦੀਪ ਅਖਬਾਰਾਂ ਨੂੰ ਇੰਟਰਵਿਊ ਦੇ ਕੇ ਇਹ ਦੱਸ ਰਿਹਾ ਸੀ ਕਿ ਕਿਵੇਂ ਪੀ ਆਰ 129 ਕਿਸਾਨਾਂ ਲਈ ਲਾਭਕਾਰੀ ਹੈ ਜਦ ਕਿ ਉਦੋਂ ਇਸ ਬੀਜ ਦੇ ਕਮਰਸ਼ੀਅਲ ਉਤਪਾਦਨ ਵਾਸਤੇ ਮਨਜ਼ੂਰੀ ਵੀ ਨਹੀਂ ਮਿਲੀ ਸੀ।
ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਐਨ ਐਸ ਤੋਮਰ ਨੂੰ ਘੁਟਾਲੇ ਦੀ ਜਾਣਕਾਰੀ ਦਿੱਤੀ ਹੈ ਤੇ ਬੇਨਤੀ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਕਿਉਂਕਿ ਘੁਟਾਲੇਬਾਜ਼ਾਂ ਨੇ ਨਕਲੀ ਬੀਜ ਗਵਾਂਢੀ ਰਾਜਾਂ ਵਿਚ ਵੀ ਵੰਡਿਆ ਹੈ। ਉਨ੍ਹਾਂ ਕਿਹਾ ਕਿ ਇਸ ਪੜਤਾਲ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪੰਜਾਬ ਪੁਲਿਸ ਮਾਮਲੇ ਵਿਚ ਪੈਰ ਪਿੱਛੇ ਖਿੱਚ ਰਹੀ ਹੈ ਤੇ ਹਾਲੇ ਤੱਕ ਉਸਨੇ ਕੇਸ ਦੇ ਮੁੱਖ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।