ਚੰਡੀਗੜ੍ਹ: ਯੂਨੀਫ਼ਾਰਮ ਸਿਵਲ ਕੋਡ ਦੇ ਮੁੱਦੇ 'ਤੇ ਇਸ ਸਮੇਂ ਸਿਆਸਤ 'ਚ ਬਵਾਲ ਮਚਿਆ ਹੋਇਆ ਹੈ।ਕੋਈ ਇਸ ਦੇ ਪੱਖ 'ਚ ਆਵਾਜ਼ ਬੁੰਦ ਕਰ ਰਿਹਾ ਹੈ ਤਾਂ ਕੋਈ ਇਸ ਦਾ ਵਿਰੋਧ ਕਰ ਰਿਹਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੌਮੀ ਲੀਡਰਾਂ ਤੋਂ ਉਲਟ ਇਸ ਦਾ ਵਿਰੋਧ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਬਹੁਤ ਹੀ ਸ਼ਾਇਰਾਨਾ ਤਰੀਕੇ 'ਚ ਕਿਹਾ ਕਿ ਕੌਮ ਕੋ ਕਬੀਲੋ ਮੇਂ ਮਤ ਬਾਟੀਂਏ, ਲੰਬੇ ਸਫ਼ਰ ਕੋ ਮੀਲੋਂ ਮੈਂ ਮਤ ਬਾਟੀਂਏ, ਏਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਟੀਂਟੇ। ਸੀਐਮ ਨੇ ਯੂਨੀਫ਼ਾਰਮ ਸਿਵਲ ਕੋਡ 'ਤੇ ਸਿੱਧੇ ਤੌਰ 'ਤੇ ਬੜੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਨੇ ਚੰਡੀਗੜ੍ਹ 'ਚ ਪੱਤਰਕਰਾਂ ਸੰਬੋਧਨ ਕਰਦੇ ਕਿਹਾ ਕਿ ਭਾਰਤ ਇੱਕ ਗੁਲਦਸਤੇ ਵਰਗਾ ਹੈ ਅਤੇ ਗੁਲਦਸਤੇ 'ਚ ਵੱਖਰੇ-ਵੱਖਰੇ ਰੰਗ ਦੇ ਫੁੱਲ ਹੁੰਦੇ ਹਨ ਤਾਂ ਉਹ ਬੇਹੱਦ ਸੁੰਦਰ ਲੱਗਦਾ ਹੈ। ਹਰ ਇੱਕ ਰੰਗ ਦੀ ਆਪਣੀ ਖਾਸੀਅਤ ਹੁੰਦੀ ਹੈ ਅਤੇ ਵੱਖਰਾ ਕਲਚਰ ਹੁੰਦਾ ਹੈ। ਮੁੱਖ ਮੰਤਰੀ ਨੇ ਭਾਜਪਾ ਨੂੰ ਸਵਾਲ ਪੁੱਛਿਆ ਕਿ, ਤੁਸੀਂ ਚਾਹੁੰਦੇ ਹੋ ਕਿ ਗੁਲਦਸਤਾ ਸਿਰਫ਼ ਇੱਕ ਰੰਗ ਦਾ ਹੋਵੇ, ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾ ਸਕਦਾ। ਹਰ ਰੰਗ ਦੀਆਂ ਆਪਣੀਆਂ ਰਸਮਾਂ ਹੁੰਦੀਆਂ ਹਨ, ਇਸੇ ਬਾਰੇ ਸਭ ਨਾਲ ਲਿ ਕੇ ਗੱਲਬਾਤ ਕਰਨੀ ਚਾਹੀਦੀ ਹੈ । ਉਸ ਤੋਂ ਬਾਅਦ ਸਭ ਦੀ ਸਹਿਮਤੀ ਮਿਲਣ ਮਗਰੋਂ ਇਹ ਕੋਡ ਲਾਗੂ ਕਰਨਾ ਹੈ ਜਾਂ ਨਹੀਂ ਇਹ ਤੈਅ ਕੀਤਾ ਜਾਣਾ ਚਾਹੀਦਾ ਹੈ।
ਭਾਜਪਾ ਸਰਕਾਰ 'ਤੇ ਨਿਸ਼ਾਨਾ: ਭਗਵੰਤ ਮਾਨ ਨੇ ਭਾਜਪਾ 'ਤੇ ਨਿਸ਼ਾਨੇ ਲਗਾਉਂਦੇ ਕਿਹਾ ਕਿ ਹਰ ਧਰਮ ਦੇ ਰੀਤੀ ਰਿਵਾਜ਼ ਤੁਹਾਨੂੰ ਕੀ ਕਹਿੰਦੇ ਹਨ, ਇਹ ਭਾਜਪਾ ਵਾਲੇ ਪਤ ਾਨਹੀਂ ਕਿਉਂ ਅਜਿਹੇ ਮੁੱਦੇ ਛੇੜਦੇ ਰਹਿੰਦੇ ਹਨ? ਉਨ੍ਹਾਂ ਆਖਿਆ ਕਿ ਦੇਸ਼ ਦੀ ਤਰੱਕੀ ਚੰਗੀ ਸੋਚ ਅਤੇ ਵਿਿਗਆਨਕ ਤਰੀਕੇ ਨਾਲ ਹੋ ਸਕਦੀ ਹੈ।ਭਾਜਪਾ ਧਰਮ ਦੇ ਨਾਮ 'ਤੇ ਵੋਟਾਂ ਲੈਂਦੀ ਹੈ ਜਦਕਿ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ।
"ਮੁੱਖ ਮੰਤਰੀ ਨੇ ਬਹੁਤ ਹੀ ਸ਼ਾਇਰਾਨਾ ਤਰੀਕੇ 'ਚ ਕਿਹਾ ਕਿ ਕੌਮ ਕੋ ਕਬੀਲੋ ਮੇਂ ਮਤ ਬਾਟੀਂਏ, ਲੰਬੇ ਸਫ਼ਰ ਕੋ ਮੀਲੋਂ ਮੈਂ ਮਤ ਬਾਟੀਂਏ, ਏਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਟੀਂਟੇ।" ਮੁੱਖ ਮੰਤਰੀ ਭਗਵੰਤ ਮਾਨ
- ਇਹ ਹੈ ਬੀਜੇਪੀ ਦੇ ਨਵੇਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਸਿਆਸੀ ਕੱਦ, ਪੜ੍ਹੋ ਉਨ੍ਹਾਂ ਦੇ ਸਿਆਸੀ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ...ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ
- Fridkot News: ਕਿਸਾਨ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ ਪਰ ਟਿਕਟ ਹੋਈ ਗੁੰਮ, ਮੁੱਖ ਮੰਤਰੀ ਅੱਗੇ ਲਗਾਈ ਗੁਹਾਰ
- ਮਸ਼ੀਨਾਂ 'ਤੇ ਸਬਸਿਡੀ ਕਰੇਗੀ ਕਿਸਾਨਾਂ ਨੂੰ ਖੁਸ਼ਹਾਲ ? ਸਬਸਿਡੀ ਦੇ ਨਾਂ 'ਤੇ ਗੋਰਖ ਧੰਦੇ ਦੀ ਕਿਸਾਨਾਂ ਨੇ ਖੋਲ੍ਹੀ ਪੋਲ- ਖ਼ਾਸ ਰਿਪੋਰਟ
ਕੀ ਹੈ ਯੂਸੀਸੀ? ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਦੇਸ਼ ਦੇ ਸਾਰੇ ਨਾਗਰਿਕਾਂ ਲਈ ਇਕਸਾਰ ਕਾਨੂੰਨ ਬਣਾਉਣਾ। ਇਹ ਬਿਨਾਂ ਕਿਸੇ ਧਰਮ, ਜਾਤ ਜਾਂ ਲੰਿਗ ਭੇਦਭਾਵ ਦੇ ਲਾਗੂ ਹੋਵੇਗਾ। ਵਰਤਮਾਨ ਵਿੱਚ, ਹਿੰਦੂ, ਈਸਾਈ, ਪਾਰਸੀ, ਮੁਸਲਮਾਨ ਵਰਗੇ ਵੱਖ-ਵੱਖ ਧਾਰਮਿਕ ਭਾਈਚਾਰੇ ਵਿਆਹ, ਤਲਾਕ, ਉਤਰਾਧਿਕਾਰ ਅਤੇ ਗੋਦ ਲੈਣ ਦੇ ਮਾਮਲਿਆਂ ਵਿੱਚ ਆਪਣੇ ਨਿੱਜੀ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ ਫੌਜਦਾਰੀ ਕਾਨੂੰਨ ਇੱਕੋ ਜਿਹੇ ਹਨ।