ਚੰਡੀਗੜ੍ਹ: ਪੰਜਾਬ ਵਿੱਚ ਹਾਲ ਹੀ ਵਿੱਚ, ਬੇਮੌਸਮੇ ਮੀਂਹ ਨੇ ਖਰਾਬ ਕੀਤੀਆਂ ਫ਼ਸਲਾਂ ਕਾਰਨ ਕਿਸਾਨ ਬੇਹਦ ਪ੍ਰੇਸ਼ਾਨ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹੋਰ ਅਹਿਮ ਐਲਾਨ ਕੀਤੇ ਜਾ ਰਹੇ ਹਨ। ਅੱਜ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਉਪਜਾਊ ਹੈ, ਇਸ ਲਈ ਪੰਜਾਬ ਦੀ ਧਰਤੀ ਉੱਤੇ ਕਈ ਫ਼ਸਲਾਂ ਬੀਜੀਆਂ ਜਾਂਦੀਆਂ ਰਹੀਆਂ। ਪਰ, ਕੁਝ ਸਮੇਂ ਤੋਂ ਅਸੀਂ ਝੋਨੇ ਦੀ ਹੀ ਖੇਤੀ ਨੂੰ ਤਰਜ਼ੀਹ ਦੇ ਰਹੇ ਹਾਂ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਇਨ੍ਹਾਂ ਵਿੱਚ ਪਰਾਲੀ ਦੀ ਸਮੱਸਿਆ, ਪਾਣੀ ਦਾ ਪੱਧਰ ਬਹੁਤ ਹੇਠਾਂ ਚਲੇ ਜਾਣਾ ਤੇ ਬਿਜਲੀ ਸਬੰਧੀ ਹੋਰ ਵੀ ਕਈ ਸਮੱਸਿਆਵਾਂ ਸ਼ਾਮਲ ਹਨ।
ਸਰਕਾਰ ਖੇਤੀ ਲਈ ਕੁੱਝ ਨਵਾਂ ਕਰਨ ਜਾ ਰਹੀ: ਸੀਐਮ ਮਾਨ ਨੇ ਕਿਹਾ ਕਿ ਇਨ੍ਹਾਂ ਸਭ ਮੁਸ਼ਕਲਾਂ ਨੂੰ ਵੇਖਦੇ ਹੋਏ ਸਾਡੀ ਸਰਕਾਰ ਤੇ ਟੀਮ ਕੁਝ ਨਵਾਂ ਕਰਨ ਜਾ ਰਹੇ ਹਾਂ। ਇਸ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਹੈ, ਜੋ ਪਿੰਡ-ਪਿੰਡ ਦੌਰਾ ਕਰਕੇ ਕਿਸਾਨ ਨਾਲ ਗੱਲ ਕਰੇਗੀ। ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਜਾਣਿਆ ਜਾਵੇਗਾ ਕਿ ਝੋਨੇ ਤੋਂ ਇਲਾਵਾ ਹੋਰ ਕਿਹੜੀਆਂ ਫ਼ਸਲਾਂ ਬੀਜ ਸਕਦੇ ਹੈ ਜਿਸ ਨਾਲ ਪਾਣੀ ਦਾ ਬਚਾਅ ਹੋਵੇ ਅਤੇ ਕਿਸਾਨ ਦੀ ਲਾਗਤ ਘੱਟ ਤੇ ਕਮਾਈ ਵੱਧ ਹੋਵੇ। ਫਿਰ ਉਹ ਰਿਪੋਰਟ ਟੀਮ ਮੈਨੂੰ ਸੌਂਪੇਗੀ।
-
ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ...ਕਿਸਾਨਾਂ ਦੀ ਖ਼ੁਸ਼ਹਾਲੀ ਲਈ ਕੁਝ ਨਵਾਂ ਕਰਨ ਜਾ ਰਹੇ ਹਾਂ...ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ...Live https://t.co/9ruuLKmwIW
— Bhagwant Mann (@BhagwantMann) March 30, 2023 " class="align-text-top noRightClick twitterSection" data="
">ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ...ਕਿਸਾਨਾਂ ਦੀ ਖ਼ੁਸ਼ਹਾਲੀ ਲਈ ਕੁਝ ਨਵਾਂ ਕਰਨ ਜਾ ਰਹੇ ਹਾਂ...ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ...Live https://t.co/9ruuLKmwIW
— Bhagwant Mann (@BhagwantMann) March 30, 2023ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ...ਕਿਸਾਨਾਂ ਦੀ ਖ਼ੁਸ਼ਹਾਲੀ ਲਈ ਕੁਝ ਨਵਾਂ ਕਰਨ ਜਾ ਰਹੇ ਹਾਂ...ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ...Live https://t.co/9ruuLKmwIW
— Bhagwant Mann (@BhagwantMann) March 30, 2023
1 ਅਪ੍ਰੈਲ ਤੱਕ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ: ਸੀਐਮ ਮਾਨ ਨੇ ਕਿਹਾ ਕਿ ਨਰਮਾ, ਬਾਸਮਤੀ ਤੇ ਦਾਲਾਂ ਆਦਿ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ ਨਰਮੇ ਦੇ ਰਕਬੇ ਨੂੰ ਅਸੀਂ ਵਧਾਉਣਾ ਚਾਹੁੰਦੇ ਹਾਂ। ਇਸ ਨੂੰ ਲੈ ਕੇ ਅਸੀਂ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਿਸਾਨ ਮਿਲਣੀ ਕੀਤੀ ਜਿਸ ਵਿੱਚ ਕਿਸਾਨਾਂ ਨੇ ਸਲਾਹ ਦਿੱਤੀ ਕਿ ਕਿਵੇ ਰਕਬੇ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਕਬੇ ਨੂੰ ਵਧਾਉਣ ਲਈ ਜੇ 1 ਅਪ੍ਰੈਲ ਨੂੰ ਨਹਿਰਾਂ ਵਿੱਚ ਪਾਣੀ ਆ ਜਾਵੇ, ਤਾਂ ਸਾਡੀ ਕਪਾਹ ਦੀ ਫਸਲ ਦੀ ਉਤਪਾਦਨ ਹੋਵੇਗੀ। ਇਸ ਨਾਲ ਕਪਾਹ ਤੇ ਨਰਮਾ ਫਸਲਾਂ ਦੇ ਰਕਬੇ ਨੂੰ ਵਧਾਇਆ ਜਾਵੇਗਾ। ਸੀਐਮ ਮਾਨ ਨੇ ਗਾਰੰਟੀ ਦਿੱਤੀ ਕਿ 1 ਅਪ੍ਰੈਲ ਤੱਕ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ।
ਪਹਿਲਾਂ ਕਿਉ ਨਹੀਂ ਸੀ ਆਉਂਦਾ ਪਾਣੀ: ਸੀਐਮ ਮਾਨ ਨੇ ਦੱਸਿਆ ਕਿ ਪਹਿਲਾਂ ਜੋ ਰਸੂਖਦਾਰ ਨਹਿਰਾਂ ਨੇੜੇ ਪੈਂਦੇ ਸੀ ਉਹ ਪਹਿਲੇ ਨੇਤਾਵਾਂ ਨਾਲ ਸਬੰਧਾਂ ਦੇ ਚੱਲਦੇ ਹੋਏ ਪਾਣੀ ਦੀ ਚੋਰੀ ਕਰਦੇ ਸੀ। ਇਸ ਕਰਕੇ ਪਾਣੀ ਆਖੀਰ ਤੱਕ ਪਹੁੰਚਦਾ ਹੀ ਨਹੀਂ ਸੀ। ਪਰ, ਹੁਣ ਅਜਿਹਾ ਨਹੀਂ ਹੋਵੇਗਾ। ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਤੇ ਵਿਜੀਲੈਂਸ ਨੂੰ ਅਸੀਂ ਨਿਰਦੇਸ਼ ਜਾਰੀ ਕੀਤੇ ਹਨ ਕਿ ਸਖ਼ਤੀ ਕੀਤੀ ਜਾਵੇ, ਤਾਂ ਜੋ ਪਾਣੀ ਦੀ ਚੋਰੀ ਨਾ ਗੋ ਸਕੇ। ਪਾਣੀ ਸਾਰੇ ਕਿਸਾਨਾਂ ਕੋਲ ਪਹੁੰਚ ਸਕੇ।
ਨਰਮੇ ਤੇ ਕਪਾਹ ਦੇ ਬੀਜਾਂ 'ਤੇ 33 ਫੀਸਦੀ ਸਬਸਿਡੀ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੀਏਯੂ, ਲੁਧਿਆਣਾ ਤੋਂ ਰਿਕਮੈਂਡਿਡ ਕਪਾਹ ਤੇ ਨਰਮੇ ਦੀਆਂ ਫਸਲਾਂ ਦੇ ਬੀਜਾਂ ਉੱਤੇ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਫਸਲਾਂ ਨੂੰ ਕੋਈ ਕੀੜੇ ਖਰਾਬ ਨਾ ਕਰ ਸਕੇ, ਉਸ ਲਈ ਯੂਨੀਵਰਸਿਟੀ ਵਿੱਚ ਨਵੇਂ ਕੀਟਨਾਸ਼ਕਾਂ ਉਤੇ ਰਿਸਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਸਲਾ ਦਾ ਬੀਮਾ ਵੀ ਕੀਤਾ ਜਾਵੇਗਾ, ਤਾਂ ਤੋਂ ਬੇਮੌਸਮ ਮੀਂਹ ਵਿੱਚ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਕਿਸਾਨ ਨੂੰ ਮਿਲ ਸਕੇ। ਉਹ ਪ੍ਰੇਸ਼ਾਨ ਨਾ ਹੋਣ।
ਬਾਸਮਤੀ ਫਸਲ ਲਈ ਖਾਸ ਐਲਾਨ: ਬਾਸਮਤੀ ਫਸਲ ਪਿਛਲੀ ਵਾਰ ਵਧੀਆਂ ਹੋਈ ਤੇ ਭਾਅ ਵੀ ਵਧੀਆਂ ਮਿਲਿਆ। ਇਸ ਵਾਰ ਵੀ ਇਸ ਫ਼ਸਲ ਨੂੰ ਉਤਸ਼ਾਹਿਤ ਕਰ ਰਹੇ ਹਾਂ। ਫ਼ਸਲ ਲਈ ਆਪ ਸਰਕਾਰ ਕੀਮਤ ਨਿਰਧਾਰਿਤ ਕਰ ਕੇ ਖਰੀਦੇਗੀ, ਤਾਂ ਜੋ ਕਿਸਾਨਾਂ ਨੂੰ ਘਾਟਾ ਨਾ ਹੋਵੇ। ਬਾਸਮਤੀ ਵੱਧ ਮਾਤਰਾ ਵਿੱਚ ਹੋਰ ਦੇਸ਼ਾਂ ਨੂੰ ਦਰਾਮਦ ਹੁੰਦੀ ਹੈ। ਮਾਪਦੰਡ ਨਿਰਧਾਰਿਤ ਕੀਤੇ ਜਾਣਗੇ। ਇਸ ਨਾਲ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਹੋਰ ਵੀ ਇਹੋ ਜਿਹੀਆਂ ਫ਼ਸਲਾਂ ਜੋ ਘੱਚ ਸਮੇਂ ਵਿੱਚ ਘੱਟ ਪਾਣੀ ਦੀ ਖ਼ਪਤ ਨਾਲ ਪੈਦਾ ਹੋਣਗੀਆਂ ਉਸ ਨੂੰ ਬੀਜਣ ਲਈ ਉਤਸ਼ਾਹਿਤ ਕਰ ਰਹੇ ਹਾਂ। ਮੂੰਗ ਦੀ ਫਸਲ ਲਈ ਸਰਕਾਰ ਐਮਐਸਪੀ ਦੇਵੇਗੀ।
ਇਹ ਵੀ ਪੜ੍ਹੋ: CM Mann on Reading: ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ, ਕਿਹਾ- "ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ"