ਚੰਡੀਗੜ੍ਹ : ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕ੍ਰਾਂਤੀਕਾਰੀਆਂ ਵਿੱਚ ਰਹਿੰਦੀ ਦੁਨੀਆ ਤੱਕ ਜਿਸ ਦਾ ਨਾਮ ਰਹੇਗਾ, ਉਨ੍ਹਾਂ ਵਿੱਚ ਇਕ ਨਾਮ ਸ਼ਿਵਰਾਮ ਰਾਜਗੁਰੂ ਦਾ ਵੀ ਅਮਰ ਰਹੇਗਾ। ਅੱਜ ਅਮਰ ਸ਼ਹੀਦ ਸ਼ਿਵਰਾਮ ਦਾ ਜਨਮ ਦਿਹਾੜਾ ਹੈ। ਜਿਨ੍ਹਾਂ ਨੇ ਦੇਸ਼ ਦੀ ਖਾਤਿਰ ਆਪਣੀ ਜਾਨ ਦੀ ਵੀ ਪ੍ਰਵਾਹ ਨਾ ਕੀਤੀ ਅਤੇ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਗਲੇ ਲਾਇਆ ਸੀ। ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਸ਼ਹੀਦ ਰਾਜਗੁਰੂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਸ਼ਹੀਦ ਦੀ ਰਾਜਗੁਰੂ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ,‘ਹਮ ਭੀ ਜੀਅ ਸਕਤੇ ਥੇ ਚੁੱਪ ਰਹਿ ਕਰ, ਹਮੇਂ ਭੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ’ ਅਮਰ ਸ਼ਹੀਦ ਰਾਜਗੁਰੂ ਜੀ…ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੀਕ ਅਮਰ ਰਹੇਗਾ…ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਦਿਲੋਂ ਪ੍ਰਣਾਮ ਕਰਦਾ ਹਾਂ…
-
‘ਹਮ ਭੀ ਜੀਅ ਸਕਤੇ ਥੇ ਚੁੱਪ ਰਹਿ ਕਰ
— Bhagwant Mann (@BhagwantMann) August 24, 2023 " class="align-text-top noRightClick twitterSection" data="
ਹਮੇਂ ਭੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ’
ਅਮਰ ਸ਼ਹੀਦ ਰਾਜਗੁਰੂ ਜੀ…ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੀਕ ਅਮਰ ਰਹੇਗਾ…ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਦਿਲੋਂ ਪ੍ਰਣਾਮ ਕਰਦਾ ਹਾਂ… pic.twitter.com/isyrEnZ2gN
">‘ਹਮ ਭੀ ਜੀਅ ਸਕਤੇ ਥੇ ਚੁੱਪ ਰਹਿ ਕਰ
— Bhagwant Mann (@BhagwantMann) August 24, 2023
ਹਮੇਂ ਭੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ’
ਅਮਰ ਸ਼ਹੀਦ ਰਾਜਗੁਰੂ ਜੀ…ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੀਕ ਅਮਰ ਰਹੇਗਾ…ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਦਿਲੋਂ ਪ੍ਰਣਾਮ ਕਰਦਾ ਹਾਂ… pic.twitter.com/isyrEnZ2gN‘ਹਮ ਭੀ ਜੀਅ ਸਕਤੇ ਥੇ ਚੁੱਪ ਰਹਿ ਕਰ
— Bhagwant Mann (@BhagwantMann) August 24, 2023
ਹਮੇਂ ਭੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ’
ਅਮਰ ਸ਼ਹੀਦ ਰਾਜਗੁਰੂ ਜੀ…ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੀਕ ਅਮਰ ਰਹੇਗਾ…ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਦਿਲੋਂ ਪ੍ਰਣਾਮ ਕਰਦਾ ਹਾਂ… pic.twitter.com/isyrEnZ2gN
ਛੋਟੀ ਉਮਰ ਵਿੱਚ ਹੀ ਆਜ਼ਾਦੀ ਲਈ ਸ਼ੁਰੂ ਕੀਤਾ ਸੰਘਰਸ਼ : ਜ਼ਿਕਰਯੋਗ ਹੈ ਕਿ ਸ਼ਹੀਦ ਰਾਜਗੁਰੂ ਦਾ ਪੂਰਾ ਨਾਮ ਸ਼ਿਵਰਾਮ ਹਰੀ ਰਾਜਗੁਰੂ ਸੀ ਅਤੇ ਉਨ੍ਹਾਂ ਦਾ ਜਨਮ 24 ਅਗਸਤ 1908 ਨੂੰ ਮਹਾਰਾਸ਼ਟਰ ਵਿੱਚ ਹੋਇਆ। ਕ੍ਰਾਂਤੀਕਾਰੀ ਰਾਜਗੁਰੂ ਨੇ ਬਹੁਤ ਹੀ ਛੋਟੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਉਣ ਲਈ ਪਹਿਲ ਕਰ ਲਈ ਸੀ ਅਤੇ ਆਪਣੀ ਜਵਾਨੀ ਭਾਰਤ ਮਾਤਾ ਦੇ ਸਪੁਰਦ ਕਰ ਦਿੱਤੀ। ਸ਼ਿਵਰਾਮ ਹਰੀ ਰਾਜਗੁਰੂ ਬਹੁਤ ਹੀ ਘੱਟ ਉਮਰ 'ਚ ਵਾਰਾਨਸੀ ਆ ਗਏ ਸਨ, ਜਿੱਥੇ ਉਨ੍ਹਾਂ ਨੇ ਸੰਸਕ੍ਰਿਤ ਅਤੇ ਹਿੰਦੂ ਧਾਰਮਿਕ ਸ਼ਾਸਤਰਾਂ ਦਾ ਅਧਿਐਨ ਕੀਤਾ ਸੀ।
- ਸਿਮਰਨਜੀਤ ਮਾਨ ਦਾ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਵਾਰ, ਕਿਹਾ-ਹੱਕ ਮੰਗਦੇ ਲੋਕਾਂ ਨੂੰ ਡੰਡੇ ਦੇ ਜ਼ੋਰ 'ਤੇ ਦਬਾਉਣਾ ਚਾਹੁੰਦੀ ਹੈ ਸਰਕਾਰ
- ਜਰਮਨੀ ਦੀਆਂ ਸਕੀਆਂ ਭੈਣਾਂ ਪਹੁੰਚੀਆਂ ਸਿੱਧੂ ਮੂਸੇ ਵਾਲਾ ਦੀ ਹਵੇਲੀ, ਪਰਿਵਾਰ ਨੂੰ ਮਿਲ ਕੇ ਜਤਾਈ ਖੁਸ਼ੀ
ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ : ਵਾਰਾਨਸੀ 'ਚ ਉਹ ਭਾਰਤੀ ਕ੍ਰਾਂਤੀਕਾਰੀਆਂ ਦੇ ਸੰਪਰਕ 'ਚ ਆਏ। ਰਾਜਗੁਰੂ ਨੂੰ ਬਚਪਨ ਤੋਂ ਹੀ ਜੰਗ-ਏ-ਆਜ਼ਾਦੀ ਵਿੱਚ ਸ਼ਾਮਲ ਹੋਣ ਦੀ ਇੱਛਾ ਸੀ। ਰਾਜਗੁਰੂ ਆਜ਼ਾਦੀ ਦੀ ਲੜਾਈ 'ਚ ਯੋਗਦਾਨ ਦੇਣ ਲਈ ਇਸ ਅੰਦੋਲਨ 'ਚ ਸ਼ਾਮਲ ਹੋਏ ਅਤੇ 'ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ' ਦੇ ਸਰਗਰਮ ਮੈਂਬਰ ਬਣ ਗਏ। ਰਾਜਗੁਰੂ ਸ਼ਿਵਾਜੀ ਅਤੇ ਉਨ੍ਹਾਂ ਦੀ ਗੁਰੀਲਾ ਯੁੱਧ ਪ੍ਰਣਾਲੀ ਤੋਂ ਕਾਫੀ ਪ੍ਰਭਾਵਿਤ ਸਨ। ਰਾਜਗੁਰੂ ਨੂੰ ਉਨ੍ਹਾਂ ਦੀ ਨਿਡਰਤਾ ਅਤੇ ਸਾਹਸ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ ਭਗਤ ਸਿੰਘ ਦੀ ਪਾਰਟੀ ਦੇ ਲੋਕ 'ਗੰਨਮੈਨ' ਦੇ ਨਾਂ ਨਾਲ ਪੁਕਾਰਦੇ ਸਨ। ਉਸ ਦੌਰਾਨ ਉਹ ਚੰਦਰਸ਼ੇਖਰ ਆਜ਼ਾਦ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਦੀ ਪਾਰਟੀ ਤੁਰੰਤ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਵਿਚ ਸ਼ਾਮਲ ਹੋ ਗਏ, ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 16 ਸਾਲ ਸੀ। ਉਸਦਾ ਅਤੇ ਉਸਦੇ ਸਾਥੀਆਂ ਦਾ ਮੁੱਖ ਉਦੇਸ਼ ਅੰਗਰੇਜ਼ ਅਫਸਰਾਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਸੀ। ਇਸ ਦੇ ਨਾਲ ਹੀ ਉਹ ਘੁੰਮ-ਫਿਰ ਕੇ ਲੋਕਾਂ ਨੂੰ ਜੰਗ-ਏ-ਆਜ਼ਾਦੀ ਲਈ ਜਾਗਰੂਕ ਕਰਦੇ ਸਨ।