ਚੰਡੀਗੜ੍ਹ: ਮੈਂਬਰ ਨੈਸ਼ਨਲ ਕਮਿਸ਼ਨ ਫ਼ਾਰ ਸਫ਼ਾਈ ਕਰਮਚਾਰੀ ਜਗਦੀਸ਼ ਹੀਰਾ ਮਨੀ ਨੇ ਅੱਜ ਚੰਡੀਗੜ੍ਹ ਦੇ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਚੰਡੀਗੜ੍ਹ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ।
ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਹਨ। ਮਿਊਂਸੀਪਲ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਪਾਇਲਟ ਪ੍ਰਾਜੈਕਟ ਤਿਆਰ ਕਰਨ। ਜੀਪੀਐਸ ਘੜੀਆਂ ਪਹਿਲਾਂ ਤਿੰਨ ਮਹੀਨੇ ਅਫਸਰ ਪਾਉਣ। ਉਸ ਦੇ ਫਾਇਦੇ ਤੇ ਨੁਕਸਾਨ ਵੇਖਣ ਉਸ ਤੋਂ ਬਾਅਦ ਹੀ ਸਫਾਈ ਕਰਮਚਾਰੀਆਂ ਨੂੰ ਜੀਪੀਐੱਸ ਘੜੀਆਂ ਦਿੱਤੀ
ਉਨ੍ਹਾਂ ਕਿਹਾ ਕਿ ਅੱਜ ਸਫਾਈ ਕਰਮਚਾਰੀਆਂ ਦੇ ਧਰਨੇ ਉੱਤੇ ਉਹ ਵੀ ਉਨ੍ਹਾਂ ਨੂੰ ਮਿਲਣ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 2006 ਦੇ ਵਿੱਚ ਹੁਕਮ ਦਿੱਤੇ ਸੀ ਕਿ ਸਫਾਈ ਕਰਮਚਾਰੀਆਂ ਪੱਕੇ ਕਰਨ ਪਰ 300 ਦੇ ਕਰੀਬ ਸਫ਼ਾਈ ਕਰਮਚਾਰੀ ਟੈਕਨੀਕਲ ਸਮੱਸਿਆ ਦੇ ਕਾਰਨ ਰਹਿ ਗਏ ਸੀ।
ਰਿਟਾਇਰਮੈਂਟ ਅਤੇ ਡਿਊਟੀ ਦੌਰਾਨ ਮੌਤ ਉੱਤੇ ਹਰ ਬੰਦੇ ਨੂੰ ਦਸ ਲੱਖ ਰੁਪਏ ਦੀ ਰਾਸ਼ੀ ਵੀ ਮਿਊਂਸੀਪਲ ਕਾਰਪੋਰੇਸ਼ਨ ਨੂੰ ਦੇਣ ਨੂੰ ਕਿਹਾ। ਚੰਡੀਗੜ੍ਹ ਦੇ ਵਿੱਚ ਲਾਇਨਜ਼ ਕੰਪਨੀ ਦੀਆਂ ਸ਼ਿਕਾਇਤਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲਾਇਨਜ਼ ਕੰਪਨੀ ਨੂੰ ਵੀ ਇੱਕ ਨੋਟਿਸ ਭੇਜਿਆ ਹੈ।