ETV Bharat / state

‘ਪੋਸ਼ਣ ਮਾਹ’ ਦੇ ਨਾਂਅ ਸਤੰਬਰ ਮਹੀਨਾ - Celebrate September as Month of Nutrition

ਪੰਜਾਬ ਸਰਕਾਰ ਸਤੰਬਰ ਮਹੀਨੇ ਨੂੰ ‘ਪੋਸ਼ਣ ਮਾਹ’ ਵੱਜੋਂ ਮਨਾਏਗੀ। ਰਾਜੀ ਪੀ ਸ਼੍ਰੀਵਾਸਤਵ, ਸਿਹਤ ਅਤੇ ਪੋਸ਼ਟਿਕ ਭੋਜਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੂਬੇ ਭਰ ਵਿੱਚ ਮੁੰਹਿਮ ਆਰੰਭੀ ਗਈ।

ਫ਼ੋਟੋ
author img

By

Published : Aug 31, 2019, 10:56 PM IST

ਚੰਡੀਗੜ੍ਹ: ਦੇਸ਼ ਭਰ ਵਿੱਚ ‘ਪੋਸ਼ਣ ਮਾਹ’ ਦੇ ਸਬੰਧ ਵਿੱਚ ਕਾਰਜ ਯੋਜਨਾ ਦਾ ਅੱਜ ਨੀਤੀ ਆਯੋਗ ਦੇ ਮੈਂਬਰ ਡਾ. ਵਿਨੋਦ ਕੇ ਪਾਲ ਅਤੇ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਰਬਿੰਦਰਾ ਪਵਾਰ ਦੀ ਪ੍ਰਧਾਨਗੀ ਹੇਠ ਵੱਖ ਵੱਖ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦਾ ਵੀਡੀਓ ਕਾਨਫਰੰਸ ਦੇ ਰਾਹੀਂ ਜਾਇਜਾ ਲਿਆ ਗਿਆ।

ਦੱਸਣਯੋਗ ਹੈ ਕਿ ਵੀਡੀਓ ਕਾਨਫਰੰਸ ਦੌਰਾਨ ਪੌਸ਼ਣ ਮਾਹ 2019 ’ਚ ਮਾਂਵਾ, ਬੱਚਿਆ, ਕਿਸ਼ੋਰ ਲੜਕੀਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀ ਮਾਂਵਾ ਨੂੰ ਭੋਜਨ ਦੀ ਪੋਸ਼ਟਿਕਤਾ ਵਧਾਉਣ ਦੇ ਉਦੇਸ਼ ਨੂੰ ਪ੍ਰਗਟਾਇਆ ਗਿਆ। ਇਸ ਤੋਂ ਇਲਾਵਾਂ ਪੋਸ਼ਟਿਕਤਾ ਵਿੱਚ ਵਾਧਾ ਕਰਨ ਲਈ ਸੂਬੇ, ਜ਼ਿਲ੍ਹੇ ਅਤੇ ਬਲਾਕ ਪੱਧਰ ਅਤੇ ਨਿਵੇਕਲੀ ਪਹੁੰਚ ਅਪਣਾਉਣ ਅਤੇ ਜਨ ਅੰਦੋਲਨ ਸਰਗਰਮੀਆਂ ਆਯੋਜਿਤ ਕਰਨ ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੇ ਮੁੱਦੇ ’ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ।

ਪੰਜਾਬ ਸਰਕਾਰ ਦੀ ਕਾਰਜ ਯੋਜਨਾ ਨੂੰ ਵਿਸਥਾਰ ਵਿੱਚ ਦੱਸਦੇ ਹੋਏ ਸਮਾਜਿਕ ਸਰੁੱਖਿਆ, ਮਹਿਲਾ ਅਤੇ ਬਾਲ ਵਿਕਾਸ ਦੇ ਸਕੱਤਰ ਰਾਜੀ ਪੀ ਸ਼੍ਰੀਵਾਸਤਵਾ ਨੇ ਦੱਸਿਆ ਕਿ ਪੋਸ਼ਣ ਮਾਹ ਸਤੰਬਰ ਮਹੀਨੇ ਦੌਰਾਨ ਮਨਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੇ 10 ਵਿਭਾਗਾਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ, ਹੁਨਰ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤਾਂ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਯੁਵਕ ਸੇਵਾਵਾਂ ਤੇ ਖੇਡਾਂ, ਸਕੂਲ ਸਿੱਖਿਆ, ਖੇਤੀਬਾੜੀ, ਸਿਹਤ ਤੇ ਪਰਿਵਾਰ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼ਾਮਲ ਹਨ।

‘ਪੋਸ਼ਣ ਮਾਹ’ ਦੌਰਾਨ ‘ਪੋਸ਼ਣ ਭਾਗੀਦਾਰੀ’ ਚੋਣਵੇ ਦਿਨਾਂ ਦੌਰਾਨ ਆਂਗਣਵਾੜੀ ਕੇਂਦਰਾਂ ਉੱਤੇ ਆਯੋਜਿਤ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਲਈ ਸੁਮਦਾਇਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਇਸ ਸਮੇਂ ਦੌਰਾਨ ਸਿਹਤ ਅਤੇ ਪੋਸ਼ਟਿਕ ਸੇਵਾਵਾਂ ਨੂੰ ਬੜ੍ਹਾਵਾ ਦੇਣ ਲਈ ਆਂਗਣਵਾੜੀ ਕੇਂਦਰਾਂ ਉੱਤੇ ਵਿਸ਼ੇਸ਼ ਕੈਂਪ ਆਯੋਜਿਤ ਕਰਵਾਏ ਜਾਣਗੇ ਜਿਥੇ ਖੂਨ ਦੀ ਕਮੀ ਅਤੇ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਚੈਕਅਪ ਕੀਤਾ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਮੁੱਖ ਸਕੱਤਰ ਨੇ ਕਿਹਾ ਕਿ ‘ਪੋਸ਼ਣ ਮਾਹ’ ਦੌਰਾਨ ਇਸ ਦੀਆਂ ਸਰਗਰਮੀਆਂ ਨੂੰ ਮੀਡੀਆਂ ਅਤੇ ਖਾਸਕਰ ਸੋਸ਼ਲ ਮੀਡੀਆਂ ਉੱਤੇ ਪ੍ਰਚਾਰਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਲੈਕਟ੍ਰਨਿਕ ਮੀਡੀਆ, ਪ੍ਰਿੰਟ ਮੀਡੀਆ, ਕਮਿਉਨਿਟੀ ਰੇਡੀਓ ਅਤੇ ਨੁੱਕੜ ਨਾਟਕਾਂ ਰਾਹੀ ਸੂਬੇ ਦੇ ਘਰ-ਘਰ ਤੱਕ ਪੋਸ਼ਟਿਕ ਖੁਰਾਕ ਦਾ ਸੰਦੇਸ਼ ਦਾ ਪਹੁੰਚਾਇਆ ਜਾਵੇਗਾ। ‘ਪੋਸ਼ਣ ਚੋਪਾਲ’ ਦੇ ਹੇਠ ਏ ਡਬਲਿਊ ਡਬਲਿਊ, ਆਸ਼ਾ ਅਤੇ ਏ ਐਨ ਐਮ, ਸਵੈ ਸੇਵੀ ਗਰੁੱਪਾਂ, ਖੇਤੀਬਾੜੀ ਸੁਸਾਇਟੀਆਂ, ਸਹਿਕਾਰੀ ਸੁਸਾਇਟੀਆਂ ਦਾ ਸਹਿਯੋਗ ਲੈਣ ਦੀ ਗੱਲ ਵੀ ਆਖੀ ਗਈ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.