ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਕੈਪਟਨ ਵੱਲੋਂ ਇਸ ਮੁਹਿੰਮ ਤਹਿਤ ਲਗਾਏ ਗਏ 66 ਲੱਖ ਬੂਟਿਆਂ ਦੀ ਪੁਸ਼ਟੀ ਕੀਤੀ ਗਈ ਹੈ। ਕੈਪਟਨ ਨੇ ਇਹ ਗੱਲ ਆਪਣੇ ਫੇਸਬੁੱਕ ਅਕਾਉਂਟ ਤੇ ਇੱਕ ਪੋਸਟ ਸਾਂਝੀ ਕਰ ਕੇ ਕੀਤੀ।
- " class="align-text-top noRightClick twitterSection" data="">
ਕੈਪਟਨ ਨੇ ਆਪਣੀ ਪੋਸਟ ਵਿੱਚ ਲਿਖਿਆ, "ਅੱਜ ਸਾਡਾ ਵਾਤਾਵਰਣ ਇਸ ਹੱਦ ਤੱਕ ਵਿਗੜ ਚੁੱਕਿਆ ਹੈ ਕਿ ਸਾਨੂੰ ਉਸਦੇ ਬੁਰੇ ਨਤੀਜੇ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ ਤੇ ਸਾਡੀ ਬੰਜਰ ਹੋ ਰਹੀ ਜ਼ਮੀਨ ਤੇ ਵਾਤਾਵਰਣ ਨੂੰ ਬਚਾਉਣਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸੇ ਲਈ ਅਸੀਂ ਪੰਜਾਬ ਦੇ ਹਰ ਪਿੰਡ ਵਿੱਚ 550 ਬੂਟੇ ਲਗਾਉਣ ਬਾਰੇ ਸੋਚਿਆ ਹੈ ਜਿਸ ਵਿੱਚੋਂ ਅਸੀਂ 66 ਲੱਖ ਬੂਟੇ 11,000 ਪਿੰਡਾਂ ਵਿੱਚ ਲਗਾ ਚੁੱਕੇ ਹਾਂ ਤੇ ਬਾਕੀ ਰਹਿੰਦੇ ਪਿੰਡਾਂ ਵਿੱਚ ਕੰਮ ਜਾਰੀ ਹੈ। ਆਪਣੀ ਕੁਦਰਤ, ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।"
ਇਸ ਪੋਸਟ ਵਿੱਚ ਪਾਈ ਵੀਡੀਓ ਰਾਹੀਂ ਕੈਪਟਨ ਵੱਲੋਂ ਆਮ ਜਨਤਾ ਨੂੰ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਇਸ ਵੀਡੀਓ ਵਿੱਚ ਕੈਪਟਨ ਨੇ ਕਿਹਾ ਕਿ ਪੰਜਾਬ ਸਾਡਾ ਹੈ ਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਪੰਜਾਬ ਦੇ ਆਕਸਿਜ਼ਨ ਪੱਧਰ ਨੂੰ ਮੁੜ ਸੁਧਾਰਨ ਲਈ ਆਪਣੇ ਮੌਜੂਦਾ ਜ਼ਮੀਨ 'ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਣਾ ਯੋਗਦਾਨ ਪਾਓ।