ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਪਣੀ ਸਰਕਾਰ ਦਾ ਪਲੇਠਾ ਬਜਟ ਪੇਸ਼ ਕੀਤਾ ਗਿਆ ਸੀ। ਅੱਜ ਸਰਕਾਰ ਵੱਲੋਂ ਪੇਸ਼ ਕੀਤੇ ਇਸ ਬਜਟ ਉੱਤੇ ਚਰਚਾ ਹੋ ਰਹੀ ਹੈ। ਆਪਣੇ ਢਾਈ ਘੰਟੇ ਦੇ ਲੰਮੇ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਬਜਟ ਵਿਚ ਹਰ ਖੇਤਰ ਨੂੰ ਦਿੱਤੀ ਜਾਣ ਵਾਲੀ ਸੌਗਾਤ ਬਾਰੇ ਚਾਨਣਾ ਪਾਇਆ। ਇਸ ਬਜਟ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਲਾਘਾ ਕੀਤੀ ਤੇ ਹਰਪਾਲ ਚੀਮਾ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ ਕਿ ਬਜਟ ਵਿਚ ਹਰ ਖੇਤਰ ਦਾ ਧਿਆਨ ਰੱਖਿਆ ਗਿਆ ਹੈ। ਆਮ ਲੋਕਾਂ ਦਾ ਬਜਟ ਪੰਜਾਬ ਦੀ ਤਕਦੀਰ ਬਦਲੇਗਾ।
-
[Live] Fourth (Budget) session of 16th Punjab Vidhan Sabha March 11, 2023
— Government of Punjab (@PunjabGovtIndia) March 11, 2023 " class="align-text-top noRightClick twitterSection" data="
https://t.co/wnOzXnc0nF
">[Live] Fourth (Budget) session of 16th Punjab Vidhan Sabha March 11, 2023
— Government of Punjab (@PunjabGovtIndia) March 11, 2023
https://t.co/wnOzXnc0nF[Live] Fourth (Budget) session of 16th Punjab Vidhan Sabha March 11, 2023
— Government of Punjab (@PunjabGovtIndia) March 11, 2023
https://t.co/wnOzXnc0nF
ਪ੍ਰਤਾਪ ਬਾਜਵਾ ਨੇ ਘੇਰੀ ਸਰਕਾਰ : ਵਿਧਾਨ ਸਭਾ ਪਹੁੰਚੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਆਪ ਦੀ ਲੀਡਰਸ਼ਿਪ ਨੇ ਵੱਡੇ ਪੱਧਰ ਉਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਮਾਈਨਿੰਗ ਕੀਤੀ ਗਈ ਹੈ। ਬਜਟ ਵਿਚ ਸਰਕਾਰ ਵੱਲੋਂ 19865 ਕਰੋੜ ਦਾ ਚੂਨਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਖਜ਼ਾਨਾ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਜੇਕਰ ਤੁਸੀਂ ਪੰਜਾਬ ਤੇ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ 750 ਕਰੋੜ ਦਾ ਬਜਟ ਕਟ ਕਰ ਕੇ ਤਿੰਨੋਂ ਯੂਨੀਵਰਸਿਟੀਜ਼ ਨੂੰ ਦੇਣਾ ਚਾਹੀਦਾ ਹੈ। ਝੂਠੀ ਵਾਹ-ਵਾਹ ਨਾਲ ਕੁੱਝ ਨਹੀਂ ਹੋਣਾ। ਪੰਜਾਬ ਦੀ ਕੁਲ ਇੰਡਸਟ੍ਰੀ ਨਾਖੁਸ਼ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਵਿਚੋਂ ਕੋਈ ਪੈਸਾ ਨਹੀਂ ਬੱਚ ਰਿਹਾ।
ਉਨ੍ਹਾਂ ਬਿਜਲੀ ਮੁੱਦੇ ਉਤੇ ਕਿਹਾ ਕਿ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਹਨੇਰੇ ਵਿਚ ਚਲਿਆ ਜਾਵੇਗਾ।ਹੋਰ ਵੀ ਕਈ ਮਸਲਿਆਂ ਉਤੇ ਪ੍ਰਤਾਪ ਬਾਜਵਾ ਨੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹਿਨਿਆਂ ਬਾਅਦ ਹੀ ਲੋਕਾਂ ਨੇ ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾ ਦਿੱਤਾ ਸੀ ਤੇ ਹੁਣ ਜਲੰਧਰ ਜ਼ਿਮਣੀ ਚੋਣਾਂ ਵਿਚ ਵੀ ਲੋਕ ਇਨ੍ਹਾਂ ਸ਼ੀਸ਼ਾ ਦਿਖਾਉਣਗੇ। ਭਗਵੰਤ ਮਾਨ ਚੰਦ ਮਹਿਨਿਆਂ ਦਾ ਪ੍ਰਹੁਣਾ ਰਹਿ ਗਿਆ ਹੈ।
ਰਾਜਾ ਵੜਿੰਗ ਦੀ ਟਿੱਪਣੀ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ 75000 ਕਰੋੜ ਰੁਪਏ ਦਾ ਕਰਜ਼ਾ ਆਪ ਸਰਕਾਰ ਲੈ ਰਹੀ ਹੈ ਤੇ ਜੇਕਰ ਇਹੀ ਹਾਲ ਰਿਹਾ ਤਾਂ ਇਹ ਟੀਚਾ ਦੋ ਸਾਲਾਂ ਵਿਚ ਹੀ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ 30,000 ਕਰੋੜ ਰੁਪਏ ਦਾ ਰੈਵੇਨਿਊ ਲੈ ਕੇ ਆਵਾਂਗੇ ਪਰ ਆਇਆ ਸਿਰਫ 150 ਕਰੋੜ ਦੇ ਕਰੀਬ ਹੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਬਜਟ ਲਈ 30,000 ਕਰੋੜ ਰੁਪਏ ਬਚਾ ਲਵਾਂਗੇ।
ਸਿੱਖਿਆ ਦੇ ਖੇਤਰ ਵਿਚ ਵੀ ਇਹ ਸਰਕਾਰ ਫੇਲ੍ਹ ਹੈ। ਕਿਸੇ ਵੀ ਸਰਕਾਰੀ ਸਕੂਲ ਦਾ ਨਿਰਮਾਣ ਸ਼ੁਰੂ ਨਹੀਂ ਹੋਇਆ। 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹੀ ਗਈ ਸੀ, ਪਰ ਬਣਿਆ ਇਕ ਵੀ ਨਹੀਂ। ਬਜਟ ਵਿਚ ਵੀ 4 ਕਾਲਜ ਬਣਾਉਣ ਦੀ ਕਵਾਇਦ ਹੈ ਪਰ ਬਜਟ ਵਿਚ ਸਿਰਫ 2 ਮੈਡੀਕਲ ਕਾਲਜਾਂ ਲਈ ਹੀ ਪੈਸਾ ਰੱਖਿਆ ਗਿਆ ਹੈ। ਪੰਜਾਬ ਯੂਨੀਵਰਸਿਟੀ ਦੇ ਵੀਸੀ ਨੇ ਵੀ ਟਵੀਟ ਉਤੇ ਭਗਵੰਤ ਮਾਨ ਨੂੰ ਟੈਗ ਕਰਦਿਆਂ ਕਿਹਾ ਕਿ ਮੈਂ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਰਲ਼ ਸਾਡੀ ਆਵਾਜ਼ ਬੁਲੰਦ ਕਰੋ। ਯੂਨੀਵਰਸਿਟੀ ਦੇ ਵੀਸੀ ਨੇ ਬਜਟ ਉਤੇ ਕਿਹਾ ਹੈ ਕਿ ਇਸ ਨਾਲ ਸਾਨੂੰ ਕੋਈ ਫਾਇਦਾ ਨਹੀਂ ਆਉਣ ਵਾਲੇ ਦਿਨਾਂ ਵਿਚ ਯੂਨੀਵਰਸਿਟੀ ਬੰਦ ਹੋ ਜਾਵੇਗੀ।
ਅੱਜ ਮੁੜ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਜਟ ਉਤੇ ਕਰੀਬ 7 ਘੰਟੇ ਲੰਮੀ ਚਰਚਾ ਹੋਵੇਗੀ। ਇਸ ਦੌਰਾਨ ਸਪੀਕਰ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ 91 ਵਿਧਾਇਕਾਂ ਨੂੰ 5 ਘੰਟੇ, ਕਾਂਗਰਸ ਦੇ 18 ਵਿਧਾਇਕਾਂ ਨੂੰ 1 ਘੰਟਾ 5 ਮਿੰਟ, ਜਦਕਿ ਭਾਜਪਾ ਦੇ 2 ਵਿਧਾਇਕਾਂ ਨੂੰ 5 ਮਿੰਟ ਦਾ ਸਮਾਂ ਮਿਲੇਗਾ।
ਵਿਰੋਧੀਆਂ ਵੱਲੋਂ ਟਿੱਪਣੀਆਂ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਵਿਚ ਪੇਸ਼ ਹੋਏ ਆਪ ਸਰਕਾਰ ਦੇ ਬਜਟ ਵਿਚ ਪੰਜਾਬ ਦੀਆਂ ਮਾਵਾਂ-ਭੈਣਾਂ ਨਾਲ ਧੋਖਾ ਹੋਇਆ ਹੈ। ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਬਜਟ ਵਿੱਚ ਪੂਰਾ ਨਹੀਂ ਹੋਇਆ। 2 ਲੱਖ 81 ਹਜ਼ਾਰ ਕਾਂਗਰਸ ਨੇ ਪੰਜਾਬ 'ਤੇ ਕਰਜ਼ਾ ਛੱਡਿਆ ਸੀ। ਇੱਕ ਸਾਲ ਵਿੱਚ ਪੰਜਾਬ ਸਰਕਾਰ 31 ਹਜ਼ਾਰ ਕਰੋੜ ਦਾ ਕਰਜ਼ਾ ਲੈ ਚੁੱਕੀ ਹੈ, ਹੁਣ 35 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾਵੇਗਾ। ਬਜਟ ਦੇ ਨਾਂ 'ਤੇ ਜਨਤਾ ਨਾਲ ਧੋਖਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Excise Policy: ਪੰਜਾਬ ਕੈਬਨਿਟ ਨੇ ਸਾਲ 2023-24 ਲਈ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ
ਪੰਜਾਬ ਦੇ ਲੋਕਾਂ ਨੂੰ ਬਜਟ ਵਿੱਚ ਕੁਝ ਨਹੀਂ ਮਿਲਿਆ : ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਪੰਜਾਬ ਸਿਰ ਦੋ ਲੱਖ ਕਰੋੜ ਦਾ ਕਰਜ਼ਾ ਚੜ੍ਹ ਜਾਵੇਗਾ। ਔਰਤਾਂ ਨਾਲ ਧੋਖਾ ਹੋਇਆ ਹੈ, ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੇ ਲੋਕਾਂ ਨੂੰ ਬਜਟ ਵਿੱਚ ਕੁਝ ਨਹੀਂ ਮਿਲਿਆ। ਸੂਬੇ ਵਿੱਚ ਕਾਨੂੰਨ ਵਿਵਸਥਾ ਨਹੀਂ ਹੈ, ਉਦਯੋਗ ਗੁਜਰਾਤ ਅਤੇ ਯੂਪੀ ਵੱਲ ਪਲਾਇਨ ਕਰ ਰਹੇ ਹਨ।
ਅਕਾਲੀ ਦਲ ਨੇ ਵੀ ਕੀਤੀ ਟਿੱਪਣੀ : ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਨੇ ਪੰਜਾਬ ਦੇ 2023-24 ਦੇ ਬਜਟ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਦਲਜੀਤ ਚੀਮਾ ਨੇ ਕਿਹਾ ਕਿ ਬਹੁਤ ਹੀ ਨਿਰਾਸ਼ਾਜਨਕ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਮਹਿਜ਼ ਇਕ ਖੇਡ ਹੈ। ਸਰਕਾਰ ਸਿਰ 3 ਲੱਖ 47,000 ਕਰੋੜ ਦਾ ਕਰਜ਼ਾ ਹੈ। ਪਿਛਲੇ ਸਾਲ ਤੋਂ ਇਸ ਸਾਲ ਦੇ ਦਰਮਿਆਨ ਕਰਜ਼ਾ 40 ਹਜ਼ਾਰ ਕਰੋੜ ਵਧ ਗਿਆ ਹੈ। ਵਿੱਤ ਮੰਤਰੀ ਵੱਲੋਂ ਵਿਭਾਗਾਂ ਨੂੰ ਲੈ ਕੇ ਵੱਖ-ਵੱਖ ਐਲਾਨ ਕੀਤੇ ਗਏ ਹਨ, ਪਰ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਲਈ ਬਜਟ ਦੀ ਵਿਵਸਥਾ ਕਿਵੇਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Amritsar News: ਭੇਤ ਭਰੇ ਹਲਾਤਾਂ ਵਿੱਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਤੇ ਸਹੁਰੇ ਪਰਿਵਾਰ ਇੱਕ ਦੂਜੇ 'ਤੇ ਲਗਾ ਰਹੇ ਇਲਜ਼ਾਮ
ਸੁਭਾਸ਼ ਸ਼ਰਮਾ ਦਾ ਟਵੀਟ : ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਉਤੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਲਿਖਿਆ ਕਿ "ਆਪ ਦਾ ਬਜਟ ਪੰਜਾਬੀਆਂ ਨਾਲ ਠੱਗੀ ਦਾ ਦਸਤਾਵੇਜ਼ ਹੈ। ਬਜਟ ਵਿਚ ਔਰਤਾਂ ਨੂੰ 1000 ਰੁਪਏ, ਕਿਸਾਨਾਂ ਦੀ ਕਰਜ਼ਾ ਮੁਆਫੀ, ਐਮਐਸਪੀ, ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸਮੇਤ ਕਈ ਗਾਰੰਟੀਆਂ ਦੀ ਗੱਲ ਹੀ ਨਹੀਂ ਹੈ। ਸਿਰਫ ਅੰਕੜਿਆਂ ਸਹਾਰੇ ਪੰਜਾਬੀਆਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਬਜਟ ਨੂੰ 100 ਵਿਚੋਂ 0 ਨੰਬਰ"।
ਦਲਜੀਤ ਚੀਮਾ ਨੇ ਘੇਰੀ ਸਰਕਾਰ : ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਨੇ ਪੰਜਾਬ ਦੇ 2023-24 ਦੇ ਬਜਟ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਦਲਜੀਤ ਚੀਮਾ ਨੇ ਕਿਹਾ ਕਿ ਬਹੁਤ ਹੀ ਨਿਰਾਸ਼ਾਜਨਕ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਮਹਿਜ਼ ਇਕ ਖੇਡ ਹੈ। ਸਰਕਾਰ ਸਿਰ 3 ਲੱਖ 47,000 ਕਰੋੜ ਦਾ ਕਰਜ਼ਾ ਹੈ। ਪਿਛਲੇ ਸਾਲ ਤੋਂ ਇਸ ਸਾਲ ਦੇ ਦਰਮਿਆਨ ਕਰਜ਼ਾ 40 ਹਜ਼ਾਰ ਕਰੋੜ ਵਧ ਗਿਆ ਹੈ। ਵਿੱਤ ਮੰਤਰੀ ਵੱਲੋਂ ਵਿਭਾਗਾਂ ਨੂੰ ਲੈ ਕੇ ਵੱਖ-ਵੱਖ ਐਲਾਨ ਕੀਤੇ ਗਏ ਹਨ, ਪਰ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਲਈ ਬਜਟ ਦੀ ਵਿਵਸਥਾ ਕਿਵੇਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Lookout Notice Issued: ਸਾਬਕਾ CM ਚਰਨਜੀਤ ਚੰਨੀ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ, ਨਹੀਂ ਕਰ ਸਕਣਗੇ ਵਿਦੇਸ਼ ਦੀ ਸੈਰ
ਮੁੱਖ ਮੰਤਰੀ ਵੱਲੋਂ ਬਜਟ ਦੀ ਸ਼ਲਾਘਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਸਾਲ 2023-24 ਦੇ ਬਜਟ ਨੂੰ ‘ਆਮ ਲੋਕਾਂ ਦਾ ਬਜਟ’ ਦੱਸਦਿਆਂ ਇਸ ਦੀ ਸ਼ਲਾਘਾ ਕਰਦੇ ਹੋਏ ਇਸ ਬਜਟ ਨੂੰ ਨਵੇਂ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਦੀ ਰੂਪ-ਰੇਖਾ ਕਰਾਰ ਦਿੱਤਾ ਹੈ। ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਠੀਕ ਇਕ ਸਾਲ ਬਾਅਦ ਇਹ ਟੈਕਸ ਮੁਕਤ ਬਜਟ ਪੇਸ਼ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਲੇਠੇ ਸੰਪੂਰਨ ਬਜਟ ਦਾ ਮਨੋਰਥ ਸੂਬੇ ਦੇ ਵਿਕਾਸ ਨੂੰ ਵੱਡੀ ਪੱਧਰ ਉਤੇ ਹੁਲਾਰਾ ਦੇਣਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਬਜਟ ਸੂਬੇ ਵਿਚ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਨੂੰ ਯਕੀਨੀ ਬਣਾ ਕੇ ਆਮ ਲੋਕਾਂ ਦੀ ਤਕਦੀਰ ਬਦਲ ਦੇਵੇਗਾ।