ਚੰਡੀਗੜ੍ਹ: ਅੱਜ ਮੰਗਲਵਾਰ ਨੂੰ ਨਗਰ ਨਿਗਮ ਦੇ ਮੇਅਰ ਲਈ ਚੋਣ ਲਈ ਵੋਟਿੰਗ (BJPs Anup Gupta became new Chandigarh Mayor) ਹੋਈ ਹੈ। ਨਵੇਂ ਮੇਅਰ ਦਾ ਐਲਾਨ ਹੋ ਚੁੱਕਾ ਹੈ। ਚੰਡੀਗੜ੍ਹ ਦੇ ਮੇਅਰ ਦਾ ਤਾਜ ਭਾਜਪਾ ਦੇ ਅਨੂਪ ਗੁਪਤਾ ਦੇ ਸਿਰ ਸੱਜਿਆ ਹੈ। ਉਨ੍ਹਾਂ ਨੇ ਆਪ ਦੇ ਜਸਬੀਰ ਸਿੰਘ ਲਾਡੀ ਨੂੰ ਹਰਾਇਆ ਹੈ। ਕੁੱਲ 29 ਵੋਟਾਂ ਪਈਆਂ, ਅਨੂਪ ਗੁਪਤਾ 15-14 ਨਾਲ ਜਿੱਤੇ।
ਚੰਡੀਗੜ੍ਹ ਵਿੱਚ ਅੱਜ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਈ ਹੈ। ਦੱਸ ਦਈਏ ਕਿ ਕੁੱਲ 36 ਕੌਂਸਲਰ ਹਨ, ਜਿਸ ਵਿੱਚ ਕੁੱਲ 37 ਵੋਟਾਂ ਹਨ। ਮੇਅਰ ਦੇ ਚੋਣ ਲਈ ਕੁੱਲ 36 ਵੋਟਾਂ ਪਈਆਂ ਹਨ। 6 ਕਾਂਗਰਸ ਅਤੇ ਇਕ ਅਕਾਲੀ ਦਲ ਦਾ ਕੌਂਸਲਰ ਗੈਰ ਹਾਜ਼ਰ ਰਹੇ। ਸਾਂਸਦ ਕਿਰਨ ਖੇਰ ਨੇ ਵੀ ਆਪਣੀ ਵੋਟ ਪਾਈ।
ਇਸ ਵਾਰ ਭਾਜਪਾ ਤੇ ਆਪ ਵਿਚਾਲੇ ਰਿਹਾ ਮੁਕਾਬਲਾ: ਭਾਜਪਾ ਦੇ ਮੇਅਰ ਅਹੁਦੇ ਲਈ ਪਿਛਲੀ ਟਰਮ ਵਿੱਚ ਡਿਪਟੀ ਮੇਅਰ ਰਹੇ ਅਨੂਪ ਗੁਪਤਾ ਨੂੰ ਖੜਾ ਕੀਤਾ ਗਿਆ ਸੀ। ਉੱਥੇ ਹੀ, ਜਸਬੀਰ ਸਿੰਘ ਲਾਡੀ ਵੀ AAP ਵੱਲੋਂ ਮੇਅਰ ਅਹੁਦੇ ਲਈ ਮੈਦਾਨ ਵਿੱਚ ਸੀ। ਇਨ੍ਹਾਂ ਦੋਹਾਂ ਵਿਚਾਲੇ ਜ਼ਬਰਦਸਤ ਟੱਕਰ ਰਹੀ ਹੈ।
ਉੱਥੇ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਕੰਵਰਜੀਤ ਰਾਣਾ ਅਤੇ ਆਪ ਵੱਲੋਂ ਤਰੂਣਾ ਮਹਿਤਾ ਵਿਚਾਲੇ ਮੁਕਾਬਲਾ ਵੇਖਣ ਨੂੰ ਮਿਲੇਗਾ। ਡਿਪਟੀ ਮੇਅਰ ਅਹੁਦੇ ਲਈ ਭਾਜਪਾ ਨੇ ਹਰਜੀਤ ਸਿੰਘ ਆਪ ਵੱਲੋਂ ਸੁਮਨ ਸਿੰਘ ਨੂੰ ਉਮੀਦਵਾਰ ਬਣਾਇਆ। ਕਾਂਗਰਸ ਅਤੇ ਅਕਾਲੀ ਦਲ ਨੇ ਮੇਅਰ ਚੋਣ ਦਾ ਬਾਇਕਾਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਲ 2015 ਤੋਂ ਬਾਅਦ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਪਾਇਆ ਹੈ। ਉੱਥੇ ਹੀ, ਸਾਲ 2016 ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਦਾ ਆ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਦੀ ਅੱਖ ਵੀ ਇਨ੍ਹਾਂ ਚੋਣਾਂ ਉੱਤੇ ਹੈ। ਇਹੀ ਲੋਕਸਭਾ ਵਿੱਚ ਭਾਜਪਾ ਅਤੇ ਆਪ ਦਾ ਰਾਜਨੀਤਕ ਭੱਵਿਖ ਤੈਅ ਕਰਨਗੇ।
ਧਾਰਾ 144 ਲਾਗੂ: ਦੱਸ ਦਈਏ ਕਿ ਚੋਣ ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਦੀ ਬਿਲਡਿੰਗ ਦੇ 50 ਮੀਟਰ ਦੇ ਦਾਇਰੇ ਅੰਦਰ ਧਾਰਾ 144 ਲਾਈ ਗਈ ਹੈ। ਚੰਡੀਗੜ੍ਹ ਦੇ ਡੀਐਮ ਵਿਨੈ ਪ੍ਰਤਾਪ ਨੇ ਧਾਰਾ 144 ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਵਿੱਚ 5 ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਉੱਤੇ ਰੋਕ ਲਾਈ ਗਈ ਹੈ।
2022 'ਚ ਚੰਡੀਗੜ੍ਹ ਮੇਅਰ ਚੋਣ: ਦੱਸ ਦਈਏ ਕਿ 2022 ਵਿੱਚ ਚੰਡੀਗੜ੍ਹ ਮੇਅਰ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ 35 ਤੋਂ 14 ਸੀਟਾਂ ਉੱਤੇ ਆਪਣਾ ਕਬਜ਼ਾ ਕੀਤਾ। ਉੱਥੇ ਹੀ, ਭਾਜਪਾ ਨੇ 12 ਸੀਟਾਂ ਹਾਸਲ ਕਰਦੇ ਹੋਏ, ਦੂਜੇ ਨੰਬਰ ਉੱਤੇ ਰਹੀ, ਪਰ 2 ਕਾਂਗਰਸੀ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਇਸ ਚੋਣ ਦੌਰਾਨ ਕਾਂਗਰਸ ਦੇ ਖਾਤੇ ਸਿਰਫ਼ 8 ਸੀਟਾਂ ਹੀ ਗਈਆਂ, ਜਦਕਿ ਅਕਾਲੀ ਦਲ ਨੂੰ ਸੀਟ ਉੱਤੇ ਜਿੱਤ ਮਿਲੀ ਸੀ।
ਇਹ ਵੀ ਪੜ੍ਹੋ: Bharat Jodo Yatra In Punjab Live Updates ਪੈਦਲ ਯਾਤਰਾ ਦੌਰਾਨ ਇੱਕ ਸ਼ੱਕੀ ਸੁਰੱਖਿਆ ਘੇਰਾ ਤੋੜ ਕੇ ਪਹੁੰਚਿਆ ਰਾਹੁਲ ਗਾਂਧੀ ਦੇ ਕਰੀਬ !