ETV Bharat / state

CM Yogashala : ਪੰਜਾਬ ਸਰਕਾਰ ਦਾ ਨਵਾਂ ਉਪਰਾਲਾ, ਲੋਕਾਂ ਦੀ ਤੰਦਰੁਸਤੀ ਲਈ ਖੋਲ੍ਹੀ ਗਈ 'ਸੀਐਮ ਦੀ ਯੋਗਸ਼ਾਲਾ' - Yogashala

ਪੰਜਾਬ ਸਰਕਾਰ ਇਕ ਹੋਰ ਪਹਿਲਕਦਮੀ ਕਰਨ ਜਾ ਰਹੀ ਹੈ। ਸੂਬੇ 'ਚ 'ਯੋਗਸ਼ਾਲਾ' ਕਰਨ ਦੀ ਤਿਆਰੀ ਹੈ ਜਿਸ ਨੂੰ 'ਸੀਐਮ ਦੀ ਯੋਗਸ਼ਾਲਾ' ਕਿਹਾ ਜਾਵੇਗਾ। ਇੱਥੇ ਮੁਫਤ ਯੋਗਾ ਸੈਸ਼ਨ ਕਰਵਾਏ ਜਾਣਗੇ।

bhagwant mann live: Punjab government's new initiative was opened for the well-being of the people. Yogashala of CM
bhagwant mann live : ਪੰਜਾਬ ਸਰਕਾਰ ਦਾ ਨਵਾਂ ਉਪਰਾਲਾ,ਲੋਕਾਂ ਦੀ ਤੰਦਰੁਸਤੀ ਲਈ ਖੋਲ੍ਹੀ ਸੀ. ਐਮ.ਦੀ ਯੋਗਸ਼ਾਲਾ
author img

By

Published : Apr 3, 2023, 11:45 AM IST

Updated : Apr 3, 2023, 12:47 PM IST

CM Yogashala : ਪੰਜਾਬ ਸਰਕਾਰ ਦਾ ਨਵਾਂ ਉਪਰਾਲਾ, ਲੋਕਾਂ ਦੀ ਤੰਦਰੁਸਤੀ ਲਈ ਖੋਲ੍ਹੀ ਗਈ 'ਸੀਐਮ ਦੀ ਯੋਗਸ਼ਾਲਾ'

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਨਵੇਕਲਾ ਉਪਰਾਲਾ ਕਰਦੇ ਹੋਏ ਅੱਜ 'ਸੀਐਮ ਦੀ ਯੋਗਸ਼ਾਲਾ' ਦਾ ਐਲਾਨ ਕੀਤਾ ਗਿਆ ਹੈ। ਸੀ. ਐਮ.ਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਆਓ ਪੰਜਾਬੀਓ ਪੰਜਾਬ ਨੂੰ ਤੰਦਰੁਸਤ-ਸਿਹਤਮੰਦ ਤੇ ਹੱਸਦਾ ਵੱਸਦਾ ਪੰਜਾਬ ਬਣਾਈਏ.ਪੰਜਾਬ ਵਿਚ ਜਲਦੀ ਹੀ ਸੀਐਮ ਯੋਗਸ਼ਾਲਾ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਜਿਸ ਰਾਹੀਂ ਪੰਜਾਬ ਦੇ 4 ਸ਼ਹਿਰਾਂ ਵਿਚ ਹਰ ਮੁਹੱਲੇ ਅੰਦਰ ਯੋਗਾ ਦੀਆਂ ਮੁਫ਼ਤ ਕਲਾਸਾ ਲਗਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਸੀਐਮ ਦੀ ਯੋਗਸ਼ਾਲਾ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਹਰ ਮੁਹੱਲੇ ਵਿਚ ਹੁਣ ਯੋਗ ਦੀ ਟ੍ਰੇਨਿੰਗ ਮਿਲੇਗੀ ਅਤੇ ਹਰ ਮੁਹੱਲੇ ਵਿਚ ਸੀਐਮ ਦੀ ਯੋਗਸ਼ਾਲਾ ਹੋਵੇਗੀ। ਯੋਗ ਸਰੀਰ ਨੂੰ ਨਿਰੋਗ ਰੱਖਣ ਦਾ ਸਾਧਨ ਹੈ ਇਸੇ ਲਈ ਲੋਕਾਂ ਦਾ ਧਿਆਨ ਦੇਹ ਅਰੋਗਤਾ ਵੱਲ ਖਿੱਚਣ ਲਈ ਅਤੇ ਸਰੀਰਕ ਗਤੀਵਿਧੀਆਂ ਵੱਲ ਖਿੱਚਣ ਲਈ ਸੀਐਮ ਯੋਗਸ਼ਾਲਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਪੰਜਾਬ ਦੇ 4 ਸ਼ਹਿਰਾਂ ਵਿਚ ਖੁੱਲੇਗੀ ਯੋਗਸ਼ਾਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਯੋਗਾ ਸਾਡੇ ਦੇਸ਼ ਦੀ ਪ੍ਰੰਪਰਾ ਅਤੇ ਵਿਰਾਸਤ ਦਾ ਹਿੱਸਾ ਹੈ। ਜਿਸਦੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ ਆਧੁਨਿਕ ਦੌੜ ਭੱਜ ਦੀ ਜ਼ਿੰਦਗੀ ਵਿਚੋਂ ਯੋਗਾ ਅਲੋਪ ਹੋ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਮੁੜ ਤੋਂ ਯੋਗਾ ਵੱਲ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਯੋਗਾ ਨੂੰ ਲੋਕ ਲਹਿਰ ਬਣਾਉਣ ਜਾ ਰਹੀ ਹੈ। ਜਿਸ ਲਈ ਪੰਜਾਬ ਦੇ 4 ਸ਼ਹਿਰਾਂ ਵਿਚ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿਚ ਯੋਗਾ ਕਰਨ ਅਤੇ ਸਿੱਖਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਵੱਲੋਂ ਯੋਗਾ ਇਨਸਟਰਕਰ ਮੁਹੱਈਆ ਕਰਵਾਏ ਜਾਣਗੇ ਜੋ ਲੋਕਾਂ ਨੂੰ ਮੁਫ਼ਤ ਯੋਗਾ ਸਿਖਾਉਣਗੇ ਅਤੇ ਕਰਵਾਉਣਗੇ।

ਇਹ ਵੀ ਪੜ੍ਹੋ :CM Mann on affected crops: ਖ਼ਰਾਬ ਹੋਈਆਂ ਫ਼ਸਲਾਂ ਸਬੰਧੀ ਮੁੱਖ ਮੰਤਰੀ ਦੇ ਐਲਾਨ ਦੀ ਕਿਸਾਨਾਂ ਵੱਲੋਂ ਸ਼ਲਾਘਾ

ਧਿਆਨ ਅਤੇ ਯੋਗਾ ਨਾਲ ਜੁੜ ਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ : ਸਵੇਰੇ ਸਵੇਰੇ ਧਿਆਨ ਅਤੇ ਯੋਗਾ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਲੋਕ ਹੁਣ ਯੋਗ ਗਤੀਵਧੀਆਂ ਵਿਚ ਘੱਟ ਦਿਲਚਸਪੀ ਵਿਖਾਉਂਦੇ ਹਨ ਪਰ ਯੋਗ ਸਾਡੀ ਜ਼ਿੰਦਗੀ ਦਾ ਖਾਸ ਅੰਗ ਹੋਣਾ ਚਾਹੀਦਾ ਹੈ। ਸੀਐਮ ਨੇ ਕਿਹਾ ਕਿ ਸ਼ੁਰੂਆਤੀ ਦੌਰ ਵਿਚ 4 ਸ਼ਹਿਰਾਂ ਵਿਚ ਸੀਐਮ ਦੀ ਯੋਗਸ਼ਾਲਾ ਸ਼ੂਰੁ ਹੋਵੇਗੀ ਜਦਕਿ ਬਹੁਤ ਜਲਦੀ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਇਹ ਪ੍ਰਯੋਗਸ਼ਾਲਾ ਮੌਜੂਦ ਹੋਵੇਗੀ।

ਦਿੱਲੀ ਵਿਚ ਚੱਲਦੀ ਹੈ ਸੀਐਮ ਯੋਗਸ਼ਾਲਾ: ਦੱਸ ਦਈਏ ਕਿ ਮੁਹੱਲਾ ਕਲੀਨਿਕਾ ਦੀ ਤਰ੍ਹਾਂ ਸੀਐਮ ਯੋਗਸ਼ਾਲਾ ਵੀ ਦਿੱਲੀ ਮਾਡਲ ਤੋਂ ਲਿਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਸੰਬਰ 2021 ਵਿਚ ਦਿੱਲੀ ਅੰਦਰ ਸੀਐਮ ਯੋਗਸ਼ਾਲਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਕੇਜਰੀਵਾਲ ਵੱਲੋਂ ਇਸ ਲਈ ਇਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿਸਤੇ ਮਿਸ ਕਾਲ ਕਰਕੇ ਸੀਐਮ ਯੋਗਸ਼ਾਲਾ ਵਿਚ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਪ੍ਰੋਗਰਾਮ ਤਹਿਤ ਮੁਫ਼ਤ ਯੋਗਾ ਦੀ ਟ੍ਰੇਨਿੰਗ ਦਿੱਤੀ ਜਾਂਦੀ ਰਹੀ। ਹਲਾਂਕਿ ਕਿ ਭਾਜਪਾ ਅਤੇ ਦਿੱਲੀ ਦੇ ਗਵਰਨਰ ਨਾਲ ਇਸ ਮੁੱਦੇ 'ਤੇ ਕਈ ਵਾਰ ਕੇਜਰੀਵਾਲ ਦੀ ਤਕਰਾਰ ਵੀ ਹੋਈ।

Last Updated : Apr 3, 2023, 12:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.