ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪ੍ਰਵਾਨਗੀ ਨਾਲ ਪੰਜਾਬ ਭਾਜਪਾ ਦੇ 35 ਜ਼ਿਲ੍ਹਿਆਂ ਦੇ ਜ਼ਿਲ੍ਹਾ ਇੰਚਾਰਜ ਤੇ ਸਹਿ ਜ਼ਿਲ੍ਹਾ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਨਾਂਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਅੰਮ੍ਰਿਤਸਰ ਦਿਹਾਤੀ ਤੋਂ ਫਤਹਿਜੰਗ ਸਿੰਘ ਬਾਜਵਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਅੰਮ੍ਰਿਤਸਰ ਦਿਹਾਤੀ ਤੋਂ ਸਹਿ ਜ਼ਿਲ੍ਹਾ ਇੰਚਾਰਜ ਸੁਖਪਾਲ ਸਿੰਘ ਸਰਾਂ, ਅੰਮ੍ਰਿਤਸਰ ਸ਼ਹਿਰੀ ਦੇ ਕੇਡੀ ਭੰਡਾਰੀ ਤੇ ਸਹਿ ਜ਼ਿਲ੍ਹਾ ਪ੍ਰਭਾਰੀ ਵਿਜੇ ਸਿੰਗਲਾ, ਬਰਨਾਲਾ ਦੇ ਜਤਿੰਦਰ ਮਿੱਤਲ ਤੇ ਰਾਜੇਸ਼ ਹਨੀ, ਬਟਾਲਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਤੇ ਸ਼ਤੀਸ਼ ਮਲਹੋਤਰਾ, ਬਠਿੰਡਾ ਦਿਹਾਤੀ ਦੇ ਦੁਰਗੇਸ਼ ਸ਼ਰਮਾ ਤੇ ਮੱਖਣ ਲਾਲ, ਬਠਿੰਡਾ ਸ਼ਹਿਰੀ ਦੇ ਸੁਰਜੀਤ ਕੁਮਾਰ ਜਿਆਣੀ ਤੇ ਵੰਦਨਾ ਸੰਗਵਾਲ, ਫਰੀਦਕੋਟ ਦੇ ਸ਼ਿਵਰਾਜ ਚੋਧਰੀ ਤੇ ਅਮਰਜੀਤ ਸਿੰਘ ਅਮਰੀ, ਫਤਹਿਗੜ੍ਹ ਸਾਹਿਬ ਦੇ ਹਰਜੋਤ ਕਮਲ ਤੇ ਮੀਨੂ ਸੇਠੀ, ਫਾਜਿਲਕਾ ਦੇ ਜਗਦੀਪ ਸਿੰਘ ਨਕਈ ਤੇ ਓਮ ਪ੍ਰਕਾਸ਼, ਫਿਰੋਜ਼ਪੁਰ ਦੇ ਰਣਜੀਤ ਸਿੰਘ ਦਿਓਲ ਤੇ ਅਨੂਪ ਸਿੰਘ ਭੁੱਲਰ, ਗੁਰਦਾਸਪੁਰ ਦੇ ਸੂਰਜ ਭਾਰਦਵਾਜ ਤੇ ਦਲਬੀਰ ਸਿੰਘ ਵੇਰਕਾ, ਹੁਸ਼ਿਆਰਪੁਰ ਦੇ ਰਾਕੇਸ਼ ਸ਼ਰਮਾ ਤੇ ਗੁਰਤੇਜ ਸਿੰਘ ਢਿੱਲੋ, ਹੁਸ਼ਿਆਰਪੁਰ ਦਿਹਾਤੀ ਦੇ ਬਲਵਿੰਦਰ ਸਿੰਘ ਲਾਡੀ ਤੇ ਰਾਕੇਸ ਗੁਪਤਾ, ਜਗਰਾਓ ਦੇ ਸੁਖਮਿੰਦਰ ਸਿੰਘ ਪਿੰਟੂ ਤੇ ਰੇਨੂ ਥਾਪਰ ਨਿਯੁਕਤ ਕੀਤੇ ਗਏ।
ਉੱਥੇ ਹੀ, ਜਲੰਧਰ ਦਿਹਾਤੀ ਨਾਰਥ ਦੇ ਸੰਜੀਵ ਮਨਹਾਸ ਤੇ ਮੇਜਰ ਸਿੰਘ ਮੁੱਲਾਂਪੁਰ, ਜਲੰਧਰ ਦਿਹਾਤੀ ਸਾਊਥ ਦੇ ਅਰ ਪੀ ਮਿੱਤਲ ਤੇ ਕੁਲਵੰਤ ਸਿੰਘ ਬਾਠ, ਕਪੂਰਥਲਾ ਦੇ ਵਰਣ ਕਿਸ਼ੋਰ ਕੰਬੋਜ ਤੇ ਰਜਿੰਦਰ ਸਿੰਘ ਠੇਕੇਦਾਰ, ਖੰਨਾ ਦੇ ਹਰਜਿੰਦਰ ਸਿੰਘ ਟਿੱਕਾ ਤੇ ਭੁਪੇਸ਼ ਅਗਰਵਾਲ, ਲੁਧਿਆਣਾ ਦਿਹਾਤੀ ਦੇ ਤਰਲੋਚਨ ਸਿੰਘ ਗਿੱਲ ਤੇ ਰਮਨ ਪੱਬੀ, ਲੁਧਿਆਣਾ ਸ਼ਹਿਰੀ ਦੇ ਸ਼ਿਆਮ ਸੁੰਦਰ ਅਰੋੜਾ ਤੇ ਦਵਿੰਦਰ ਬਜਾਜ, ਮਲੇਰਕੋਟਲਾ ਦੇ ਭਾਨੂ ਪ੍ਰਤਾਪ ਤੇ ਸੁਖਵਿੰਦਰ ਸਿੰਘ ਬਿੰਦਰਾ, ਮਾਨਸਾ ਦੇ ਮੋਨਾ ਜੈਸ਼ਵਾਲ ਤੇ ਭਾਰਤ ਭੂਸ਼ਨ ਗਰਗ,ਮੋਗਾ ਦੇ ਕ੍ਰਿਸ਼ਨ ਨਾਗਪਾਲ ਤੇ ਕਰਨਵੀਰ ਸਿੰਘ ਟੋਹੜਾ, ਮੋਹਾਲੀ ਦੇ ਪਰਵੀਨ ਬਾਂਸਲ ਤੇ ਅਮਨ ਸਿੰਘ ਪੂਨੀਆ, ਮੁਕਤਸਰ ਸਾਹਿਬ ਦੇ ਮਨਜੀਤ ਸਿੰਘ ਰਾਏ ਤੇ ਵਿਨੇ ਸ਼ਰਮਾ, ਨਵਾਂ ਸ਼ਹਿਰ ਦੇ ਅਨਿਲ ਵਾਸੂਦੇਵ ਤੇ ਜੈਸਮੀਨ ਸੰਧੇਵਾਲੀਆ ਜ਼ਿਲ੍ਹਾ ਪ੍ਰਭਾਰੀ ਤੇ ਸਹਿ ਜ਼ਿਲ੍ਹਾ ਪ੍ਰਭਾਰੀ ਨਿਯੁਕਤ ਕੀਤੇ ਗਏ।
ਪਠਾਨਕੋਟ ਦੇ ਮਹਿੰਦਰ ਕੌਰ ਜੋਸ਼ ਤੇ ਰੇਨੂ ਕਸਿਅਪ, ਪਟਿਆਲ਼ਾ ਦਿਹਾਤੀ ਨਾਰਥ ਦੇ ਅਮਰੀਕ ਸਿੰਘ ਆਲੀਵਾਲ ਤੇ ਦਮਨ ਥਿੰਦ ਬਾਜਵਾ, ਪਟਿਆਲ਼ਾ ਦਿਹਾਤੀ ਸਾਊਥ ਦੇ ਰਾਜੇਸ਼ ਬਾਘਾ ਤੇ ਹਰਚੰਦ ਕੌਰ, ਪਟਿਆਲ਼ਾ ਸ਼ਹਿਰੀ ਦੇ ਬਿਕਰਮਜੀਤ ਸਿੰਘ ਚੀਮਾ ਤੇ ਕਮਲਦੀਪ ਸਿੰਘ ਸੈਨੀ, ਰੋਪੜ ਦੇ ਸ਼ੁਭਾਸ ਸ਼ਰਮਾ ਤੇ ਸ਼ਸ਼ੀ ਸ਼ਰਮਾ, ਸੰਗਰੂਰ 1 ਦੇ ਸੁਖਵੰਤ ਸਿੰਘ ਧਨੋਲਾ ਤੇ ਸ਼ੁਸ਼ੀਲ ਰਾਣਾ, ਸੰਗਰੂਰ 2 ਦੇ ਦਿਨੇਸ਼ ਸਰਪਾਲ ਤੇ ਯਾਦਵਿੰਦਰ ਸਿੰਘ ਸੰਟੀ, ਤਰਨ ਤਾਰਨ ਦੇ ਸਰਬਜੀਤ ਸਿੰਘ ਮੱਕੜ ਤੇ ਨਾਰੇਸ਼ ਸ਼ਰਮਾ ਜ਼ਿਲ੍ਹਾ ਪ੍ਰਭਾਰੀ ਤੇ ਸਹਿ ਜ਼ਿਲ੍ਹਾ ਪ੍ਰਭਾਰੀ ਨਿਯੁਕਤ ਕੀਤੇ ਗਏ ਹਨ। (ਪ੍ਰੈਸ ਨੋਟ)