ETV Bharat / state

Bikram Majithia on Illegal Mining: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਰਾਜਪਾਲ ਨੂੰ ਵੀ ਕੀਤੀ ਸ਼ਿਕਾਇਤ

Letter To Governor Dand Mafia : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Majithia) ਨੇ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਨਾਜਾਇਜ਼ ਮਾਈਨਿੰਗ ਦੀ ਵੀਡੀਓ ਸਾਂਝੀ ਕੀਤੀ ਹੈ। ਦਾਅਵਾ ਕੀਤਾ ਹੈ ਕਿ ਇਹ ਵੀਡੀਓ ਜ਼ਿਲ੍ਹਾ ਰੋਪੜ ਦੇ ਪਿੰਡ ਦੀ ਹੈ ਜੋ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਹਲਕਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਤੋਂ ਜ਼ਾਹਿਰ ਹੁੰਦਾ ਹੈ ਕਿ ਮਾਈਨਿੰਗ ਨਾਲ ਮੰਤਰੀ ਸ਼ਰੇਆਮ ਜੁੜੇ ਹੋਏ ਹਨ।

Akali leader Bikram Majithia targets Cabinet Minister Harjot Bains over illegal mining
Majithia on illegal mining: ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਮਾਈਨਿੰਗ ਦੇ ਮੁੱਦੇ 'ਤੇ ਬਿਕਰਮ ਮਜੀਠੀਆ ਨੇ ਘੇਰਿਆ ,ਸਾਂਝਾ ਕੀਤਾ ਨਾਜਾਇਜ਼ ਮਾਈਨਿੰਗ ਦਾ ਕਥਿਤ ਵੀਡੀਓ
author img

By ETV Bharat Punjabi Team

Published : Oct 10, 2023, 10:57 AM IST

ਚੰਡੀਗੜ੍ਹ: ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ (Illegal mining) ਕੋਈ ਨਵਾਂ ਨਹੀਂ ਹੈ। ਇਸ ਮੁੱਦੇ ਨੂੰ ਲੈਕੇ ਵੱਖ-ਵੱਖ ਸਮੇਂ ਉੱਤੇ ਰਹੀਆਂ ਸਰਕਾਰਾਂ ਘਿਰਦੀਆਂ ਰਹੀਆਂ ਹਨ ਅਤੇ ਹੁਣ 'ਆਪ' ਦੇ ਮੰਤਰੀਆਂ ਨੂੰ ਵੀ ਵਿਰੋਧੀਆ ਨੇ ਲਪੇਟਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਜਿੱਥੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈਕੇ ਬਿਕਰਮ ਸਿੰਘ ਮਜੀਠੀਆ ਨੇ ਕਾਰਵਾਈ ਦੀ ਮੰਗ ਕੀਤੀ ਸੀ ਉੱਥੇ ਹੀ ਉਨ੍ਹਾਂ ਨੇ ਹੁਣ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਨਾਜਾਇਜ਼ ਮਾਈਨਿੰਗ ਦੀ ਇੱਕ ਕਥਿਤ ਵੀਡੀਓ ਸਾਂਝੀ ਕੀਤੀ ਹੈ ਅਤੇ ਇਸ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ (Cabinet Minister Harjot Bains) ਦਾ ਨਾਮ ਵੀ ਜੋੜਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮਖਾਸ ਮੰਤਰੀ ਹਰਜੋਤ ਬੈਂਸ ਦੇ ਹਲਕੇ ਦੇ ਪਿੰਡ ਖੇੜਾ ਕਮਲੋਟ ਵਿਚ ਹੋ ਰਹੀ ਨਜਾਇਜ਼ ਮਾਇਨਿੰਗ ਦੀ ਵੀਡੀਓ....ਹੁਣ ਤਾਂ ਸਪਸ਼ਟ ਹੈ ਕਿ ਆਪ ਦੇ ਮੰਤਰੀ ਤੇ ਵਿਧਾਇਕ ਨਜਾਇਜ਼ ਮਾਇਨਿੰਗ ਦੀ ਆਪ ਅਗਵਾਈ ਕਰ ਰਹੇ ਹਨ, ਸ਼ਰਮ ਕਰੋ ਭਗਵੰਤ ਮਾਨ, ਸ਼ਰਮ ਕਰੋ। - ਬਿਕਰਮ ਮਜੀਠੀਆ,ਸੀਨੀਅਰ ਅਕਾਲੀ ਆਗੂ

  • ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮਖਾਸ ਮੰਤਰੀ ਹਰਜੋਤ ਬੈਂਸ ਦੇ ਹਲਕੇ ਦੇ ਪਿੰਡ ਖੇੜਾ ਕਮਲੋਟ ਵਿਚ ਹੋ ਰਹੀ ਨਜਾਇਜ਼ ਮਾਇਨਿੰਗ ਦੀ ਵੀਡੀਓ....ਹੁਣ ਤਾਂ ਸਪਸ਼ਟ ਹੈ ਕਿ ਆਪ ਦੇ ਮੰਤਰੀ ਤੇ ਵਿਧਾਇਕ ਨਜਾਇਜ਼ ਮਾਇਨਿੰਗ ਦੀ ਆਪ ਅਗਵਾਈ ਕਰ ਰਹੇ ਹਨ.....ਸ਼ਰਮ ਕਰੋ ਭਗਵੰਤ ਮਾਨ, ਸ਼ਰਮ ਕਰੋ...@harjotbains @BhagwantMann @AAPPunjab pic.twitter.com/V94cE124r5

    — Bikram Singh Majithia (@bsmajithia) October 10, 2023 " class="align-text-top noRightClick twitterSection" data=" ">

ਬੀਤੇ ਦਿਨ ਵੀ ਲਿਖਿਆ ਸੀ ਪੱਤਰ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ। ਮਜੀਠੀਆ ਨੇ ਇੱਕ ਵਾਰ ਫਿਰ ਰਾਜਪਾਲ ਤੋਂ ਸਰਹੱਦੀ ਖੇਤਰ ਵਿੱਚ ਚੱਲ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ (Illegal mining of sand) ਅਤੇ ਤਰਨਤਾਰਨ ਦੇ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਮਜੀਠੀਆ ਨੇ ਮੰਗ ਕੀਤੀ ਕਿ ਆਪਣੇ ਸਰਹੱਦੀ ਦੌਰੇ ਦੌਰਾਨ ਰਾਜਪਾਲ ਤਰਨਤਾਰਨ ਦੇ ਲੋਕਾਂ ਨੂੰ ਮਿਲਣ ਅਤੇ ‘ਆਪ’ ਵਿਧਾਇਕ ਬਾਰੇ ਗੱਲ ਕਰਨ। (Alleged video of illegal mining)

  • I appeal Honorable Punjab Governor Shri Banwari Lal Purohit ji to please meet villagers from border belt who have given proof of indulgence of AAP MLA Manjinder Singh Lalpura and his family in illegal mining during his Amritsar visit.

    They have not only given statements but… pic.twitter.com/vqqUq8ao7Z

    — Bikram Singh Majithia (@bsmajithia) October 9, 2023 " class="align-text-top noRightClick twitterSection" data=" ">

ਬੀਤੇ ਦਿਨ ਵੀ ਮਾਨਯੋਗ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਸਰਹੱਦੀ ਪੱਟੀ ਦੇ ਉਨ੍ਹਾਂ ਪਿੰਡ ਵਾਸੀਆਂ ਨੂੰ ਮਿਲੋ ਜਿਨ੍ਹਾਂ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਨਾ ਸਿਰਫ ਬਿਆਨ ਦਿੱਤੇ ਹਨ, ਸਗੋਂ ਤਸਵੀਰਾਂ ਅਤੇ ਵੀਡੀਓਜ਼ ਸਮੇਤ ਸਬੂਤ ਵੀ ਪੇਸ਼ ਕੀਤੇ ਹਨ, ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਲਾਲਪੁਰਾ ਦੇ ਨਿਸ਼ਾਨ ਸਿੰਘ ਦੇ ਸਾਲੇ ਦੇ ਘਰ ਮਾਈਨਿੰਗ ਲਈ ਜੇਸੀਬੀ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗਵਰਨਰ ਸਾਹਿਬ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਨਾ ਸਿਰਫ ਉਨ੍ਹਾਂ ਨੂੰ ਮਿਲਣ, ਸਗੋਂ ਉਨ੍ਹਾਂ ਦੇ ਸੰਸਕਰਣਾਂ ਅਨੁਸਾਰ ਸਾਈਟਾਂ 'ਤੇ ਵੀ ਜਾਣ। ਉਸ ਦੇ ਸਾਹਮਣੇ ਅਤੇ ਪੂਰੇ ਪੰਜਾਬ ਸਾਹਮਣੇ ਸਭ ਕੁਝ ਸਪੱਸ਼ਟ ਹੋ ਜਾਵੇਗਾ। - ਬਿਕਰਮ ਸਿੰਘ ਮਜੀਠੀਆ,ਸੀਨੀਅਰ ਅਕਾਲੀ ਆਗੂ

ETV Bharat Logo

Copyright © 2024 Ushodaya Enterprises Pvt. Ltd., All Rights Reserved.