ਚੰਡੀਗੜ੍ਹ ਡੈਸਕ : ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਵਿੱਚ ਕਈ ਬਿੱਲ ਪਾਸ ਕੀਤੇ ਜਾਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਕਈ ਲੋਕ ਹਿੱਤ ਬਿੱਲ ਪਾਸ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਬਿੱਲਾਂ ਦਾ ਖੁਲਾਸਾ ਨਹੀਂ ਕੀਤਾ। ਦੂਜੇ ਪਾਸੇ ਸਦਨ ਦੇ ਬਾਹਰ ਵਿਰੋਧੀ ਸਰਕਾਰ ਨੂੰ ਸੂਬੇ ਦੇ ਕਾਨੂੰਨ ਪ੍ਰਬੰਧ ਅਤੇ ਧਰਨੇ ਪ੍ਰਦਰਸ਼ਨਾਂ ਦੇ ਦੌਰ ਨੂੰ ਲੈ ਕੇ ਘੇਰ ਰਹੇ ਹਨ।
ਕੀ ਬੋਲੇ ਸਾਬਕਾ ਮੰਤਰੀ ਪਰਗਟ ਸਿੰਘ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਮਾਇਨਿੰਗ ਨੂੰ ਲੈ ਕੇ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਹਾਲਾਂਕਿ ਸਰਕਾਰ ਕਿਸੇ ਵੀ ਚੀਜ ਨੂੰ ਨਹੀਂ ਮੰਨ ਰਹੀ ਹੈ। ਸੁਲਤਾਨਪੁਰ ਲੋਧੀ ਵਿਚ ਦੋ ਪੱਤਰਕਾਰਾਂ ਨਾਲ ਵੀ ਧੱਕਾ ਹੋਇਆ ਹੈ। ਸਾਰਾ ਮੀਡੀਆ ਅੰਦਰੋਂ ਅੰਦਰ ਕੁੜ ਰਿਹਾ ਹੈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਪਹਿਲਾਂ ਕਦੇ ਨਹੀਂ ਹੋਏ। ਸੰਗਰੂਰ ਦੇ ਇਲਾਕੇ ਵਿੱਚ ਕੇਬਲ ਅਪਰੇਟਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਧਰਨਾਕਾਰੀਆਂ ਦੀ ਸੁਣਨੀ ਚਾਹੀਦੀ ਹੈ ਗੱਲ : ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਸੋਚਣਾ ਪੈਣਾ ਹੈ ਕਿ ਇਕ ਦਿਨ ਦਿੱਲੀ ਦੇ ਹੁਕਮਰਾਨ ਫੋਨ ਬੰਦ ਕਰ ਲੈਣਗੇ ਅਤੇ ਭੁਗਤਣਾ ਭਗਵੰਤ ਮਾਨ ਨੂੰ ਹੀ ਪੈਣਾ ਹੈ, ਕਿਉਂਕਿ ਮਾਨ ਪੰਜਾਬ ਦੇ ਲੋਕਾਂ ਦੇ ਚਹੇਤੇ ਹਨ। ਇਸ ਲਈ ਪੰਜਾਬ ਦੇ ਖਿਲਾਫ ਕੋਈ ਕੰਮ ਮਾਨ ਨੂੰ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰੇਕ ਵਰਗ ਧਰਨੇ ਦੇ ਰਿਹਾ ਹੈ। 1158 ਅਧਿਆਪਕਾਂ ਦੇ ਮਾਮਲੇ ਵਿੱਚ ਇਕ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਗੱਲ ਜਰੂਰ ਸੁਣਨੀ ਚਾਹੀਦੀ ਹੈ। ਜੇ ਪਿਛਲੀ ਸਰਕਾਰ ਨੇ ਕੋਈ ਉਣਤਾਈ ਕੀਤੀ ਹੈ ਤਾਂ ਵੀ ਉਸਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਕਿਸੇ ਦੀ ਵੀ ਗੱਲ ਨਹੀਂ ਸੁਣ ਰਹੇ ਹਨ। ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਨੌਕਰੀਆਂ ਫਲੌਰ ਆਫ ਹਾਊਸ ਉੱਤੇ ਰੱਖ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਰਿਕਾਰਡ ਦਾ ਹਿੱਸਾ ਬਣ ਸਕਣ।
- Farmers Protest: ਚੰਡੀਗੜ੍ਹ ਦੀਆਂ ਬਰੂਹਾਂ 'ਤੇ ਤੀਜੇ ਦਿਨ ਵੀ ਡਟੇ ਕਿਸਾਨ, ਅੱਜ ਰਾਜਪਾਲ ਨਾਲ ਕਿਸਾਨ ਆਗੂਆਂ ਦੀ ਹੋਵੇਗੀ ਮੀਟਿੰਗ
- Elli Mangat targeted: ਗੈਂਗਸਟਰ ਅਰਸ਼ ਡੱਲਾ ਦੇ ਸ਼ਾਰਪ ਸ਼ੂਟਰਾਂ ਦਾ ਖੁਲਾਸਾ, ਪੰਜਾਬੀ ਗਾਇਕ ਐਲੀ ਮਾਂਗਟ ਸੀ ਟਾਰਗੇਟ 'ਤੇ, ਬਠਿੰਡਾ 'ਚ ਵੀ ਕੀਤੀ ਸੀ ਕਤਲ ਕਰਨ ਦੀ ਕੋਸ਼ਿਸ਼
- ਪੰਜਾਬ ਦੇ ਪੁੱਤ ਹੱਥ ਗੁਜਰਾਤ ਟਾਈਟਨਸ ਦੀ ਕਮਾਨ, ਆਈਪੀਐੱਲ 2024 'ਚ ਸ਼ੁਭਮਨ ਗਿੱਲ ਨਿਭਾਉਣਗੇ ਅਹਿਮ ਭੂਮਿਕਾ
ਕਾਨੂੰਨ ਪ੍ਰਬੰਧ ਨੂੰ ਲੈ ਕੇ ਬੋਲੇ ਰਾਜਾ ਵੜਿੰਗ : ਇਸ ਮੌਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਪ੍ਰਬੰਧ ਵਿਗੜਿਆ ਹੋਇਆ ਹੈ। ਹੁਣ ਖਾਣ ਪੀਣ ਦੀਆਂ ਦੁਕਾਨਾਂ ਵੀ ਲੁੱਟੀਆਂ ਜਾ ਰਹੀਆਂ ਹਨ। ਉਨ੍ਹਾਂ ਕਿ ਸੈਸ਼ਨ ਵਿੱਚ ਛੇ ਮਹੀਨੇ ਪੁਰਾਣੇ ਸਵਾਲ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਦਿਨ ਦਾ ਸੈਸ਼ਨ ਹੈ ਤੇ ਜੇਕਰ ਸਰਕਾਰ ਮੰਨਦੀ ਹੈ ਕਿ ਪਹਿਲਾਂ ਸੈਸ਼ਨ ਨਹੀਂ ਹੋਏ ਹਨ ਤਾਂ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਗੰਭੀਰ ਹੋਣਾ ਪੈਣਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੇਕਰ ਗੈਂਗਸਟਰਾਂ ਨੂੰ ਨੱਥ ਪਾਈ ਜਾਂਦੀ ਤਾਂ ਇਨ੍ਹਾਂ ਦੇ ਹੌਂਸਲੇ ਬੁਲੰਦ ਨਹੀਂ ਹੋਣੇ ਸਨ। ਇਸੇ ਕਾਰਨ ਹੋਰ ਕਲਾਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਮੁੱਖ ਮੰਤਰੀ ਖੁੱਦ ਕਲਾਕਾਰ ਹਨ ਪਰ ਪੰਜਾਬ ਦੇ ਕਲਾਕਾਰ ਸੁਰੱਖਿਅਤ ਨਹੀਂ ਹਨ।
ਕੀ ਬੋਲੇ ਪ੍ਰਤਾਪ ਬਾਜਵਾ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 1 ਨਵੰਬਰ ਦੀ ਬਹਿਸ ਨਹੀਂ ਸੀ ਇਹ ਆਪ ਹੀ ਜੱਜ ਸਨ ਅਤੇ ਆਪ ਹੀ ਇਹ ਸਾਰਾ ਕੁੱਝ ਸਨ। ਉੱਥੇ ਸਿਰਫ ਚੀਕਾਂ ਮਰਵਾਉਣੀਆਂ ਸੀ। ਉਨ੍ਹਾਂ ਕਿਹਾ ਕਿ ਪੀਏਸੀ ਦੀ ਬੈਠਕ ਹੋਈ ਹੈ। ਇਸ ਦੌਰਾਨ ਹਰਪਾਲ ਚੀਮਾ ਤੇ ਹੋਰ ਆਗੂ ਵੀ ਸਨ। ਬਾਜਵਾ ਨੇ ਕਿਹਾ ਕਿ ਮੈਂ ਸੈਸ਼ਨ ਵਧਾਉਣ ਦੀ ਮੰਗ ਕੀਤੀ ਹੈ। ਅਸੀਂ ਕੋਈ ਪ੍ਰਾਇਵੇਟ ਮੈਂਬਰ ਬਿਲ ਵੀ ਨਹੀਂ ਲਿਆ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਪੀਕਰ ਤੋਂ ਭਰੋਸਾ ਮਿਲਿਆ ਤਾਂ ਹੈ ਪਰ ਉਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਹੀ ਪੁੱਛ ਕੇ ਕਰਨਗੇ।