ਚੰਡੀਗੜ੍ਹ: ਸ਼ਹਿਰ ਚੰਡੀਗੜ੍ਹ ਦੇ ਸੈਕਟਰ 42 (Sector 42 of Chandigarh) ਵਿੱਚ ਸਥਿਤ ਸਰਕਾਰੀ ਕਾਲਜ ਫਾਰ ਗਰਲਜ਼ ਵਿੱਚ ਅੱਜ ਸਵੇਰੇ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਲੜਕੀ ਦਾ ਮਾਨਸਿਕ ਇਲਾਜ ਚੱਲ ਰਿਹਾ ਸੀ। ਉਹ ਦਵਾਈ ਵੀ ਲੈ ਰਹੀ ਸੀ।
ਸੁਰੱਖਿਆ ਗਾਰਡ ਮੁਤਾਬਿਕ ਅੱਜ ਸਵੇਰੇ ਇਹ ਵਿਦਿਆਰਥਣ ਕਾਲਜ ਦੀ ਇਮਾਰਤ ਦੀ ਚੌਥੀ ਮੰਜ਼ਿਲ ਉੱਤੇ ਖੜ੍ਹੀ ਸੀ। ਸੁਰੱਖਿਆ ਗਾਰਡ ਨੇ ਸੋਚਿਆ ਕਿ ਉਹ ਕੁਝ ਕਰ ਸਕਦੀ ਹੈ। ਜਿਵੇਂ ਹੀ ਉਹ ਉਸ ਵੱਲ ਭੱਜਿਆ ਤਾਂ ਲੜਕੀ ਨੇ ਛਾਲ ਮਾਰ ਦਿੱਤੀ। ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ
ਜਾਣਕਾਰੀ ਮੁਤਾਬਕ ਲੜਕੀ ਦਾ ਨਾਂ ਇਸ਼ਿਤਾ ਹੈ। ਉਹ ਸੈਕਟਰ 39 ਵਿੱਚ ਰਹਿ ਰਹੀ ਸੀ। 19 ਸਾਲਾ ਲੜਕੀ ਕਾਲਜ ਵਿੱਚ ਬੀਏ ਦੀ ਵਿਦਿਆਰਥਣ (A 19 year old girl is a BA student in college) ਸੀ। ਇਸ਼ਿਤਾ ਦੀ ਮਾਂ ਨੇ ਦੱਸਿਆ ਕਿ ਉਹ ਮਾਨਸਿਕ ਤਣਾਅ ਵਿੱਚ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ।
ਕਾਲਜ ਦਾ ਗੇਟਕੀਪਰ ਸਾਰੀ ਘਟਨਾ ਦਾ ਚਸ਼ਮਦੀਦ ਗਵਾਹ ਹੈ। ਉਹ ਵਿਦਿਆਰਥਣ ਨੂੰ ਬਚਾਉਣ ਲਈ ਭੱਜਿਆ ਵੀ ਪਰ ਉਦੋਂ ਤੱਕ ਉਹ ਛਾਲ ਮਾਰ ਚੁੱਕੀ ਸੀ। ਇਸ ਦੇ ਨਾਲ ਹੀ ਕਾਲਜ ਦੇ ਦੋ ਵਿਦਿਆਰਥੀ ਵੀ ਇਸ ਘਟਨਾ ਦੇ ਗਵਾਹ ਹਨ। ਇਸ਼ਿਤਾ ਨੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ (No suicide note) ਹੈ।
ਜਾਣਕਾਰੀ ਮੁਤਾਬਕ ਲੜਕੀ ਦੀ ਮਾਂ ਪੰਜਾਬ ਪੁਲਸ ਵਿੱਚ ਨੌਕਰੀ ਕਰਦੀ ਹੈ। ਇਸ ਦੇ ਨਾਲ ਹੀ ਪੁਲਿਸ ਪਰਿਵਾਰ ਅਤੇ ਕਾਲਜ ਵਿਦਿਆਰਥੀਆਂ ਤੋਂ ਜਾਣਕਾਰੀ ਜੁਟਾਉਣ ਵਿੱਚ ਲੱਗੀ ਹੋਈ ਹੈ। ਬੱਚੀ ਦੀ ਲਾਸ਼ ਨੂੰ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਇੱਥੇ ਪਰਿਵਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਉਸ ਦਾ ਪੋਸਟਮਾਰਟਮ ਕੀਤਾ ਜਾ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਪਹਿਲੀ ਨਜ਼ਰੇ ਕਿਸੇ ਦੀ ਭੂਮਿਕਾ ਨਜ਼ਰ ਨਹੀਂ ਆ ਰਹੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਟ੍ਰੈਫਿਕ ਪੁਲਿਸ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਸ਼ਖ਼ਸ ਨੂੰ ਵਾਪਿਸ ਕੀਤਾ ਪੈਸਿਆਂ ਨਾਲ ਭਰਿਆ ਪਰਸ