ETV Bharat / state

ਸੂਬੇ 'ਚ ਕੋਰੋਨਾ ਦਾ ਕਹਿਰ, 9 ਪੀਸੀਐਸ ਅਧਿਕਾਰੀ ਪਾਏ ਗਏ ਕੋਰੋਨਾ ਪੀੜਤ

author img

By

Published : Jul 9, 2020, 12:55 PM IST

ਸੂਬੇ 'ਚ ਪੀਸੀਐਸ ਕੇਡਰ ਦੇ 9 ਅਧਿਕਾਰੀ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ 'ਚ ਦੋ ਐਡੀਸ਼ਨਲ ਡੀਸੀ ਅਤੇ ਪੰਜ ਐਸਡੀਐਮ ਸ਼ਾਮਲ ਹਨ।

ਕੋਵਿਡ-19
ਕੋਵਿਡ-19

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਡਾਕਟਰ ਪੁਲਿਸ ਅਧਿਕਾਰੀ ਸਾਰੇ ਹੀ ਇਸ ਮਹਾਂਮਾਰੀ ਦੀ ਚਪੇਟ 'ਚ ਆ ਰਹੇ ਹਨ। ਸੂਬੇ 'ਚ ਵੀ ਪੀਸੀਐਸ ਕੇਡਰ ਦੇ 9 ਅਧਿਕਾਰੀ, ਜਿਨ੍ਹਾਂ ਵਿੱਚ ਦੋ ਐਡੀਸ਼ਨਲ ਡੀਸੀ ਅਤੇ ਪੰਜ ਐਸਡੀਐਮ ਸ਼ਾਮਲ ਹਨ ਜੋ ਕਿ ਕੋਰੋਨਾ ਪੀੜਤ ਪਾਏ ਗਏ ਹਨ।

ਜਾਣਕਾਰੀ ਅਨੁਸਾਰ ਪੀਸੀਐਸ ਅਧਿਕਾਰੀਆਂ ਦੀ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਇੱਕ ਬੈਠਕ ਕੀਤੀ ਸੀ। ਫਿਲਹਾਲ ਬੈਠਕ 'ਚ ਸ਼ਾਮਲ 16 ਹੋਰ ਅਧਿਕਾਰੀਆਂ ਨੂੰ ਏਕਾਂਤਵਾਸ ਦੀ ਸਲਾਹ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਅਧਿਕਾਰੀ ਕਈ ਸੀਨੀਅਰ ਆਈਏਐਸ ਅਧਿਕਾਰੀਆਂ ਨਾਲ ਵੀ ਮਿਲੇ ਸਨ, ਇਸ ਨਾਲ ਕੋਰੋਨਾ ਲੱਛਣ ਦਿਖਣ ਤੋਂ ਪਹਿਲਾਂ ਇਹ ਚੀਫ ਸਕੱਤਰ ਵਿੰਨੀ ਮਹਾਜਨ ਨਾਲ ਵੀ ਮਿਲੇ ਸਨ। ਫਿਲਹਾਲ ਵਿੰਨੀ ਮਹਾਜਨ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।

ਦੱਸਣਯੋਗ ਹੈ ਕਿ ਬੀਤੇ ਹਫ਼ਤੇ ਸਥਾਨਕ ਵਿਭਾਗ ਦਾ ਇੱਕ ਅਧਿਕਾਰੀ ਵੀ ਕੋਰੋਨਾ ਪੀੜਤ ਪਾਇਆ ਗਿਆ ਸੀ ਜਿਸ ਤੋਂ ਬਾਅਦ ਵਿਭਾਗ ਨੂੰ ਸੈਨੇਟਾਈਜੇਸ਼ਨ ਲਈ ਬੰਦ ਕੀਤਾ ਗਿਆ ਸੀ। ਜ਼ਿਕਰ-ਏ-ਖ਼ਾਸ ਹੈ ਕਿ ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਸੂਬੇ 'ਚ ਹੁਣ ਤਕ ਕੋਰੋਨਾ ਪੀੜਤਾਂ ਦੀ ਗਿਣਤੀ 7 ਹਜ਼ਾਰ ਦੇ ਕਰੀਬ ਹੋ ਗਈ ਹੈ ਜਦ ਕਿ ਸਿਹਤ ਮੰਤਰਾਲਾ ਨੇ 178 ਮੌਤਾਂ ਦੀ ਪੁਸ਼ਟੀ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.