ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 890 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 25 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,23,317 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 9752 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 3798 ਲੋਕਾਂ ਦੀ ਮੌਤ ਹੋਈ ਹੈ।
ਦਿਨ ਸ਼ਨੀਵਾਰ ਨੂੰ ਜੋ ਨਵੇਂ 890 ਮਾਮਲੇ ਆਏ ਹਨ, ਉਨ੍ਹਾਂ ਵਿੱਚ 43 ਲੁਧਿਆਣਾ, 77 ਜਲੰਧਰ, 69 ਅੰਮ੍ਰਿਤਸਰ, 54 ਪਟਿਆਲਾ, 16 ਸੰਗਰੂਰ, 125 ਮੋਹਾਲੀ, 40 ਹੁਸ਼ਿਆਰਪੁਰ, 109 ਗੁਰਦਾਸਪੁਰ, 30 ਫਿਰੋਜ਼ਪੁਰ, 48 ਪਠਾਕਨੋਟ, 10 ਤਰਨਤਾਰਨ, 64 ਬਠਿੰਡਾ, 13 ਫ਼ਤਿਹਗੜ੍ਹ ਸਾਹਿਬ, 15 ਮੋਗਾ, 8 ਐੱਸਬੀਐੱਸ ਨਗਰ, 20 ਫ਼ਰੀਦਕੋਟ, 31 ਫ਼ਾਜ਼ਿਲਕਾ, 32 ਕਪੂਰਥਲਾ, 28 ਰੋਪੜ, 22 ਮੁਕਤਸਰ, 11 ਬਰਨਾਲਾ ਅਤੇ 25 ਮਾਨਸਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 1,23,317 ਮਰੀਜ਼ਾਂ ਵਿੱਚੋਂ 1,09,767 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 9752 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 21,17,713 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।