ਚੰਡੀਗੜ੍ਹ: ਭਾਰਤ ਅੱਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪੰਜਾਬ ਪੁਲਿਸ ਦੇ 15 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇੰਨ੍ਹਾਂ ਵਿੱਚ 2 ਏਡੀਜੀਪੀਜ਼ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਮਿਲੇਗਾ। ਇਸ ਦੇ ਨਾਲ ਹੀ. ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਸਮੇਤ 13 ਅਧਿਕਾਰੀਆਂ ਨੂੰ ਪੁਲਿਸ ਮੈਡਲ ਦਿੱਤਾ ਜਾਵੇਗਾ। ਇਨ੍ਹਾਂ ਅਧਿਕਾਰੀਆਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਇਨ੍ਹਾਂ ਦੇ ਨਾਮ ਐਲਾਨੇ ਗਏ ਹਨ।
ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਸਨਮਾਨਾਂ ਦੀ ਸੂਚੀ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆਂ ਅਕਾਊਂਟ ਉੱਤੇ ਵੀ ਪੋਸਟ ਪਾ ਜਾਣਕਾਰੀ ਸਾਂਝੀ ਕੀਤੀ ਹੈ।
-
On 73rd #RepublicDay, #MHA announces names of Punjab Police officers for the prestigious President’s Police Medal for Distinguished Service (PPMDS) & Police Medal for Meritorious Service (PMMS) awards. @DGPPunjabPolice congratulates the awardees. pic.twitter.com/cAgRwHRhZv
— Punjab Police India (@PunjabPoliceInd) January 25, 2022 " class="align-text-top noRightClick twitterSection" data="
">On 73rd #RepublicDay, #MHA announces names of Punjab Police officers for the prestigious President’s Police Medal for Distinguished Service (PPMDS) & Police Medal for Meritorious Service (PMMS) awards. @DGPPunjabPolice congratulates the awardees. pic.twitter.com/cAgRwHRhZv
— Punjab Police India (@PunjabPoliceInd) January 25, 2022On 73rd #RepublicDay, #MHA announces names of Punjab Police officers for the prestigious President’s Police Medal for Distinguished Service (PPMDS) & Police Medal for Meritorious Service (PMMS) awards. @DGPPunjabPolice congratulates the awardees. pic.twitter.com/cAgRwHRhZv
— Punjab Police India (@PunjabPoliceInd) January 25, 2022
- ਇਨ੍ਹਾਂ ਨੂੰ ਮਿਲੇਗਾ ਰਾਸ਼ਟਰਪਤੀ ਪੁਲਿਸ ਮੈਡਲ
- ਏਡੀਜੀਪੀ (ਲਾਅ ਐਂਡ ਆਰਡਰ) ਨਰੇਸ਼ ਕੁਮਾਰ
- ਏਡੀਜੀਪੀ (ਇੰਟੈਲੀਜੈਂਸ) ਅਮਰਦੀਪ ਸਿੰਘ ਰਾਏ
- ਇਨ੍ਹਾਂ IPS ਅਧਿਕਾਰੀਆਂ ਨੂੰ ਪੁਲਿਸ ਮੈਡਲ
- ਸੁਖਚੈਨ ਸਿੰਘ ਗਿੱਲ, ਪੁਲਿਸ ਕਮਿਸ਼ਨਰ, ਅੰਮ੍ਰਿਤਸਰ
- ਸੰਜੀਵ ਕੁਮਾਰ ਰਾਮਪਾਲ, ਡੀਆਈਜੀ, ਸਪੈਸ਼ਲ ਟਾਸਕ ਫੋਰਸ
- ਇਨ੍ਹਾਂ PPS ਅਧਿਕਾਰੀਆਂ ਨੂੰ ਪੁਲਿਸ ਮੈਡਲ
- ਕਮਾਂਡੈਂਟ ਪੀਆਰਟੀਸੀ ਜਹਾਨਖੇਲਾ ਹਰਪ੍ਰੀਤ ਸਿੰਘ ਮੰਡੇਰ
- ਐਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਰਵਿੰਦਰਪਾਲ ਸਿੰਘ
- ACP ਹੈੱਡਕੁਆਰਟਰ ਜਲੰਧਰ ਸੁਭਾਸ਼ ਚੰਦਰ ਅਰੋੜਾ
- ਹਰਸਿਮਰਨ ਸਿੰਘ ਬੱਲ, ਡੀਐਸਪੀ
- ਇਨ੍ਹਾਂ ਮੁਲਾਜ਼ਮਾਂ ਨੂੰ ਵੀ ਪੁਲਿਸ ਮੈਡਲ
- ਇੰਸਪੈਕਟਰ ਸ਼ਮਿੰਦਰ ਸਿੰਘ
- ਇੰਸਪੈਕਟਰ ਓਂਕਾਰ ਸਿੰਘ ਬਰਾੜ
- ਇੰਸਪੈਕਟਰ ਜਗਪ੍ਰੀਤ ਸਿੰਘ
- ਮਹਿਲਾ ਇੰਸਪੈਕਟਰ ਬਲਵਿੰਦਰ ਕੌਰ
- ਐਸਆਈ ਅਰੁਣ ਕੁਮਾਰ
- ਏਐਸਆਈ ਸੰਦੀਪ ਕੁਮਾਰ
- ਏਐਸਆਈ ਗੁਰਮੁੱਖ ਸਿੰਘ
- ਏਐਸਆਈ ਅਮਰੀਕ ਚੰਦ
ਡੀਜੀਪੀ ਭਾਵਰਾ ਨੇ ਮੁਲਾਜ਼ਮਾਂ ਨੂੰ ਦਿੱਤੀ ਵਧਾਈ
ਇਸ ਮੌਕੇ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਨਮਾਨ ਪੁਲਿਸ ਫੋਰਸ ਨੂੰ ਹੋਰ ਵੀ ਸਮਰਪਨ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ।
ਇਹ ਵੀ ਪੜ੍ਹੋ: 73 ਵਾਂ ਗਣਤੰਤਰ ਦਿਵਸ: ਆਓ ਜਾਣੀਏ ਗਣਤੰਤਰ ਦਿਵਸ ਨਾਲ ਜੁੜੇ ਕੁੱਝ ਤੱਥ