ਚੰਡੀਗੜ੍ਹ : ਸ਼ਿਕਾਇਤ ਪ੍ਰਾਪਤ ਕਰਨ ਲਈ ਸਥਾਪਤ ਕੀਤੇ ਗਏ ਕੰਟਰੋਲ ਰੂਮ ਬਾਰੇ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਲੋਕ ਟੋਲ ਫਰੀ ਨੰਬਰ 18001804814 'ਤੇ ਚੋਣ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਚੋਣ ਜ਼ਾਬਤੇ ਦੌਰਾਨ ਜੇਕਰ ਕਿਸੇ ਵੀ ਥਾਂ ਵੱਡੇ ਪੱਧਰ ਤੇ ਨਗਦੀ ਲਿਜਾ ਰਹੇ ਲੋਕਾਂ ਬਾਰੇ ਜਾ ਕਿਸੀ ਅਜਿਹੀ ਚੀਜਾਂ ਜਿਸਦੀ ਵਰਤੋਂ ਵੋਟਰਾਂ ਨੂੰ ਰਿਸ਼ਵਤ ਦੇਣ ਜਾਂ ਭਰਮਾਉਣ ਲਈ ਕੀਤੀ ਜਾ ਸਕਦੀ ਹੋਵੇ ਇਸ ਬਾਰੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਹ ਕੰਟਰੋਲ ਰੂਮ ਹਫ਼ਤੇ ਦੇ 7 ਦਿਨ 24 ਘੰਟੇ ਕੰਮ ਕਰੇਗਾ ਜੋ ਕਿ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਜਾਰੀ ਰਹੇਗਾ।
ਬੁਲਾਰੇ ਨੇ ਕਿਹਾ ਕਰ ਵਿਭਾਗ ਵੱਲੋਂ 10 ਲੱਖ ਤੋਂ ਵੱਧ ਦੀ ਨਗਦੀ ਜਾਂ ਅਜਿਹੀ ਵਸਤਾਂ ਜਿਸਦੀ ਵਰਤੋਂ ਵੋਟਰਾਂ ਨੂੰ ਰਿਸ਼ਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ ਅਤੇ ਉਸ ਦੀ ਕੀਮਤ 10 ਲੱਖ ਤੋਂ ਵੱਧ ਹੋਵੇ ਲੈ ਕੇ ਚੱਲ ਰਹੇ ਹਨ ਤਾਂ ਉਸ ਦੇ ਸਰੋਤ ਸਬੰਧੀ ਪੂਰੇ ਦਸਤਾਵੇਜ਼ ਕੋਲ ਹੋਣੇ ਚਾਹੀਂਦੇ ਹਨ ।
ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋ ਸੂਬੇ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ 50 ਹਜਾਰ ਤੋਂ ਵੱਧ ਦੀ ਰਾਸ਼ੀ ਜਾਂ ਵਸਤੂਆਂ ਲਿਜਾਉਣ ਸਮੇਂ ਆਪਣੇ ਨਾਲ ਲੋੜੀਂਦੇ ਦਸਤਾਵੇਜ ਜ਼ਰੂਰ ਰੱਖਣ। ਚੋਣ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਟੋਲ ਫਰੀ ਨੰਬਰ 18001804814 'ਤੇ ਕੀਤੀ ਜਾ ਸਕਦੀ ਹੈ।