ETV Bharat / state

ਦਲਜੀਤ ਚੀਮਾ ਨੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ - chandigarh

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਸਕੀਮ ਨੂੰ ਲੈ ਕੇ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦੀ ਸਥਿਤੀ 'ਤੇ ਟਿੱਪਣੀ ਕੀਤੀ ਹੈ।

author img

By

Published : Feb 22, 2019, 10:36 PM IST

ਚੰਡੀਗ੍ਹੜ:ਚੀਮਾ ਨੇ ਕਿਹਾ, "ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਸਕੀਮ ਤੋਂ ਜੇ ਅਧਿਆਪਕ ਨਾਖ਼ੁਸ਼ ਹਨ ਤਾਂ ਇਹ ਮਸਲਾ ਇੱਕਠੇ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਨਾ ਕਿ ਸਕੂਲਾਂ ਦੇ ਵਿੱਚ ਪੁਲਿਸ ਭੇਜ ਕੇ ਜਾਂ ਫ਼ਿਰ ਅਧਿਆਪਕਾਂ ਨੂੰ ਅਫ਼ਸਰਾਂ ਦੇ ਨਾਲ ਲੜ੍ਹਾ ਕੇ।"
ਦਸਣਯੋਗ ਹੈ ਕਿ ਸ਼ੁਕਰਵਾਰ ਨੂੰ ਇਸ ਸਕੀਮ ਨੂੰ ਲੈ ਕਿ ਪੂਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਰਿਹਾ। ਅਧਿਆਪਕ ਇਸ ਸਕੀਮ ਦੇ ਖਿਲਾਫ਼ ਸਕੂਲਾਂ 'ਚ ਪ੍ਰਦਰਸ਼ਨ ਕਰ ਰਹੇ ਸੀ ਅਤੇ ਇਸ ਨੂੰ ਪ੍ਰਦਰਸ਼ਨ ਨੂੰ ਰੋਕਣ ਲਈ ਸਰਕਾਰ ਨੇ ਸਕੂਲਾਂ 'ਚ ਪੁਲਿਸ ਭੇਜ ਦਿੱਤੀ ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ।

ਦਲਜੀਤ ਚੀਮਾ ਨੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ
ਆਖ਼ਿਰ ਕੀ ਹੈ ਇਹ ਸਕੀਮ?ਇਸ ਸਕੀਮ ਦੇ ਤਹਿਤ ਹਰ 10-15 ਦਿਨਾਂ ਬਾਅਦ ਪੰਜਾਬ ਦੇ ਸਕੂਲਾਂ ਵਿੱਚ ਇਕ ਟੀਮ ਆਵੇਗੀ ਜੋ ਬੱਚਿਆਂ ਦੇ ਟੈਸਟ ਲਵੇਗੀ। ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਟੈਸਟ 10-15 ਦਿਨਾਂ ਬਾਅਦ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ 'ਤੇ ਕੁਝ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਇਹ ਸਕੀਮ ਅਧਿਆਪਕਾਂ ਨੂੰ ਬਦਨਾਮ ਕਰਨ ਲਈ ਸਰਕਾਰ ਦੀ ਸਾਜਿਸ਼ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸਕੀਮ ਤਹਿਤ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਟੈਟਸ ਲੈਣ ਟੀਮ ਆਉਂਦੀ ਸੀ ਪਰ ਹਰ ਤਿੰਨ ਮਹੀਨੇ ਬਾਅਦ। ਸਰਕਾਰ ਨੇ ਇਸ ਨਿਯਮ 'ਚ ਬਦਲਾਅ ਕਰਦੇ ਹੋਏ ਟੈਸਟ ਪ੍ਰਕਿਰਿਆ 10-15 ਦਿਨ੍ਹਾਂ ਬਾਅਦ ਦੀ ਕਰ ਦਿੱਤੀ ਹੈ ।ਜ਼ਿਕਰਯੋਗ ਹੈ ਕਿ 10 ਫ਼ਰਵਰੀ ਨੂੰ ਪਟਿਆਲਾ ਵਿਖੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਦੌਰਾਨ ਹੋਏ ਅਧਿਆਪਕਾਂ 'ਤੇ ਲਾਠੀਚਾਰਜ ਤੋਂ ਬਾਅਦ ਅਧਿਆਪਕਾਂ ਦਾ ਸਰਕਾਰ ਖ਼ਿਲਾਫ ਰੋਸ ਵੱਧ ਚੁੱਕਿਆ ਹੈ ।ਮਾਪਿਆਂ ਨੇ ਵੀ ਕੀਤਾ ਪ੍ਰਦਰਸ਼ਨਬੱਚਿਆਂ ਦੇ ਮਾਪਿਆਂ ਵੱਲੋਂ ਵੀ ਇਸ ਸਕੀਮ ਦਾ ਵਿਰੋਧ ਕੀਤਾ ਗਿਆ 'ਤੇ ਸਿਖਿਆ ਸਕੱਤਰ ਅਤੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸੇ ਤਹਿਤ ਮਾਨਸਾ ਦੇ ਪਿੰਡ ਕਰਮਗੜ੍ਹ ਔਤਾਵਾਲੀ ਵਿਖੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਡੀਈਓ ਤੇ ਐਸਡੀਐਮ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ।

Intro:Body:

1

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.