ਬਠਿੰਡਾ : ਬਠਿੰਡਾ ਚ ਕਿਸਾਨਾਂ ਦੇ ਜਬਰਦਸ਼ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਬੀਜੇਪੀ ਆਗੂ ਸ਼ਵੇਚ ਮਲਿਕ ਸਬੰਧੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਵੀਡੀਓ ਚ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਵਿਰੋਧ ਕਾਰਨ ਸ਼ਵੇਤ ਮਲਿਕ ਨੂੰ ਕੰਥ ਟੱਪ ਕੇ ਭੱਜਣਾ ਪਿਆ।
ਬਕਾਇਦ ਸ਼ਵੇਤ ਮਲਿਕ ਨੂੰ ਬਾਹਰ ਕੱਢਣ ਲਈ ਕੰਧ ਉਤੇ ਲੱਗੀਆਂ ਗਰਿੱਲਾਂ ਵੀ ਕੱਟੀਆਂ ਗਈਆਂ। ਹਲਾਂਕਿ ਇਸ ਵਾਈਰਲ ਵੀਡੀਓ ਦੀ ਈ.ਟੀ.ਵੀ ਭਾਰਤ ਪੁਸ਼ਟੀ ਨਹੀਂ ਕਰਦਾ ਹੈ।
ਦਰਅਸਲ ਕਿਸਾਨੀ ਅੰਦੋਲਨ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆ ਵਲੋਂ ਪਿੰਡਾ ਵਿੱਚ ਕਿਸੇ ਸਿਆਸੀ ਆਗੂਆ ਨੂੰ ਨਾ ਵੜਨ ਦਿੱਤੇ ਜਾਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ। ਕਿਸਾਨੀ ਅੰਦੋਲਨ ਕਰਕੇ ਬੀਜੇਪੀ ਆਗੂਆ ਦਾ ਹਰ ਜਗ੍ਹਾਂ ਵਿਰੋਧ ਕੀਤਾ ਜਾਂਦਾ ਹੈ
ਇਸ ਦੇ ਚੱਲਦੇ ਹੀ ਅੱਜ ਬੰਠਿਡਾ ਦੇ ਏਮਜ਼ ਹਸਪਤਾਲ ਵਿੱਚ ਪਹੁੰਚੇ ਭਾਜਪਾ ਦੇ ਸ਼ਵੇਤ ਮਲਿਕ ਜਿਨ੍ਹਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ। ਸ਼ਵੇਤ ਮਲਿਕ ਦੀ ਗੱਡੀ ਦਾ ਘਿਰਾਓ ਕਰਨ ਆਏ ਕਿਸਾਨਾਂ ਅਤੇ ਪੁਲੀਸ ਵਿਚਕਾਰ ਹੋਈ ਧੱਕਾ ਮੁੱਕੀ ਵੀ ਹੋਈ।