ETV Bharat / state

ਕਾਗਜ਼ ਲੈ ਕੇ ਜਾ ਰਹੇ ਟਰੱਕ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ - ਬਠਿੰਡਾ ਵਿੱਚ ਟਰੱਕ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਬਠਿੰਡਾ-ਡੱਬਵਾਲੀ ਰੋਡ 'ਤੇ ਪਿੰਡ ਸਾਹਿਣੇ ਵਾਲਾ (Road accident on Bathinda Dabwali road) ਕੋਲ ਕਾਗਜ਼ ਲੈ ਕੇ ਜਾ ਰਹੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨਾਲ ਲੱਖਾਂ ਰੁਪਏ ਦਾ ਕਾਗਜ਼ ਅਤੇ ਟਰੱਕ ਸੜ੍ਹ (truck full of papers caught fire on Bathinda) ਕੇ ਸੁਆਹ ਹੋ ਗਿਆ। ਇਸ ਮੌਕੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ ਉੱਤੇ ਕਾਬੂ ਪਾਇਆ।

truck full of papers caught fire on Bathinda

author img

By

Published : Dec 31, 2022, 6:23 PM IST

ਕਾਗਜ਼ ਲੈ ਕੇ ਜਾ ਰਹੇ ਟਰੱਕ ਨੂੰ ਲੱਗੀ ਭਿਆਨਕ ਅੱਗ

ਬਠਿੰਡਾ: ਪੰਜਾਬ ਵਿੱਚ ਧੁੰਦ ਅਤੇ ਠੰਢ ਨੇ ਜਿੱਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਵੀ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਭਿਆਨਕ ਸੜਕ ਹਾਦਸਾ ਬਠਿੰਡਾ-ਡੱਬਵਾਲੀ ਰੋਡ ਉੱਤੇ ਪਿੰਡ ਸਾਹਿਣੇ (Road accident on Bathinda Dabwali road) ਵਾਲਾ ਕੋਲ ਹੋਇਆ। ਜਿਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਤੋਂ ਪਹਿਲਾਂ ਕਾਗਜ਼ ਲੈ ਕੇ ਜਾ ਰਹੇ ਟਰੱਕ ਨੂੰ ਭਿਆਨਕ (truck full of papers caught fire on Bathinda) ਅੱਗ ਲੱਗ ਗਈ। ਜਿਸ ਕਾਰਨ ਬਠਿੰਡਾ-ਦਿੱਲੀ ਨੈਸ਼ਨਲ ਹਾਈਵੇ ਮਾਰਗ ਉੱਤੇ ਵੱਡਾ ਜਾਮ ਲੱਗ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸ਼ਨ ਅਤੇ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚੇ। ਜਿਨ੍ਹਾਂ ਵੱਲੋਂ ਬੜੀ ਮੁਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।

ਟਰੱਕ ਸ੍ਰੀ ਮੁਕਤਸਰ ਸਾਹਿਬ ਤੋਂ ਬੈਂਗਲੌਰ ਚੱਲਿਆ ਸੀ:- ਇਸ ਘਟਨਾ ਦੀ ਜਾਣਕਾਰੀ ਦਿੰਦਿਆ ਟਰੱਕ ਦੇ ਮਾਲਕ ਨੇ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਬੈਂਗਲੌਰ ਕਾਗਜ਼ ਲੈ ਕੇ ਚੱਲੇ ਸਨ। ਪਰ ਬੀਤੇ ਦਿਨ ਹੀ ਗੱਡੀ ਦੀ ਸਰਵਿਸ ਕਰਵਾਈ ਸੀ, ਪਰ ਅੱਜ ਅਚਾਨਕ ਗੱਡੀ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਕਾਰਨ ਗੱਡੀ ਚਾਲਕ ਵੱਲੋਂ ਜਦੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਦਰੱਖਤ ਨਾਲ ਟਕਰਾ ਗਈ ਅਤੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮੌਕੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਫਿਕ ਜਾਮ ਖੁੱਲ੍ਹਵਾਇਆ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ। ਇਸ ਤੋਂ ਇਲਾਵਾ ਟਰੱਕ ਮਾਲਕ ਨੇ ਕਿਹਾ ਕਿ ਇਹ ਗੱਡੀ ਮੇਰੇ ਬੇਟੇ ਦੇ ਨਾਮ ਉੱਪਰ ਹੈ।

ਹਾਦਸੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ:- ਇਸ ਤੋਂ ਇਲਾਵਾ ਟਰੱਕ ਮਾਲਕਾਂ ਦਾ ਕਹਿਣਾ ਹੈ ਕਿ ਲਗਭਗ 30 ਲੱਖ ਰੁਪਏ ਦਾ ਕਾਗਜ਼ ਉਨ੍ਹਾਂ ਦੀ ਗੱਡੀ ਵਿੱਚ ਸੀ ਅਤੇ 35 ਲੱਖ ਰੁਪਏ ਦੀ ਗੱਡੀ ਇਸ ਅੱਗ ਦੀ ਭੇਂਟ ਚੜ੍ਹ ਗਈ ਹੈ। ਫਿਲਹਾਲ ਕਾਗਜ਼ ਵਿੱਚੋਂ ਧੂੰਆਂ ਹਾਲੇ ਵੀ ਨਿਕਲ ਰਿਹਾ ਸੀ ਪਰ ਪੁਲਿਸ ਮੁਲਾਜ਼ਮਾਂ ਵੱਲੋਂ ਸੜਕ ਤੋਂ ਜਾਮ ਖੁੱਲ੍ਹਿਆ ਜਾ ਰਿਹਾ ਹੈ ਅਤੇ ਫਾਇਰ ਕਰਮਚਾਰੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਹੈ।

ਇਹ ਵੀ ਪੜੋ:- ਨਵੇਂ ਸਾਲ ਦੌਰਾਨ ਜਾਰੀ ਰਹਿ ਸਕਦੀ ਹੈ ਸ਼ੀਤ ਲਹਿਰ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.