ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਇੱਕੀ ਸਾਲਾ ਨੌਜਵਾਨ ਨਿਤਿਨ ਸਿੰਗਲਾ ਵੱਲੋਂ ਏਸ਼ੀਅਨ ਗੇਮਜ਼ ਵਿੱਚ ਦੋ ਵੱਖ ਵੱਖ ਖੇਡਾਂ ਸਕੇਟਿੰਗ ਅਤੇ ਤਾਇਕਵਾਂਡੋ ਵਿੱਚ ਗੋਲਡ ਮੈਡਲ (Gold medals in skating and taekwondo) ਲਏ ਪਰ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਇਸ ਨੌਜਵਾਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ ਪਰ ਇਸ ਨੌਜਵਾਨ ਨੇ ਆਪਣੀ ਖੇਡਾਂ ਪ੍ਰਤੀ ਮੋਹ ਨੂੰ ਭੰਗ ਨਹੀਂ ਹੋਣ ਦਿੱਤਾ ਅਤੇ ਛੋਟੇ ਛੋਟੇ ਬੱਚਿਆਂ ਨੂੰ ਸਕੇਟਿੰਗ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ।
ਨਿਤਿਨ ਸਿੰਗਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਤੱਕ ਉਹ ਪੰਜ ਸੌ ਤੋਂ ਉੱਤੇ ਬੱਚਿਆਂ ਨੂੰ ਸਕੇਟਿੰਗ ਦੀ ਕੋਚਿੰਗ ਦੇ ਚੁੱਕੇ ਹਨ (Children have been coached in skating) ਜਿਨ੍ਹਾਂ ਵਿੱਚੋਂ ਜ਼ਿਆਦਾਤਰ ਖਿਡਾਰੀਆਂ ਵੱਲੋਂ ਗੋਲਡ ਮੈਡਲ ਸਿਲਵਰ ਮੈਡਲ ਅਤੇ ਹੋਰ ਮੈਡਲ ਜਿੱਤੇ ਗਏ ਹਨ ਉਨ੍ਹਾਂ ਦੱਸਿਆ ਕਿ ਉਹ ਭਾਰਤ ਦੇ ਪਹਿਲੇ ਖਿਡਾਰੀ ਹਨ ਜਿਨ੍ਹਾਂ ਵੱਲੋਂ ਏਸ਼ੀਅਨ ਗੇਮਜ਼ ਦੌਰਾਨ ਦੋ ਵੱਖ ਵੱਖ ਖੇਡਾਂ ਵਿੱਚ ਗੋਲਡ ਮੈਡਲ ਜਿੱਤੇ, ਪਰ ਸਰਕਾਰ ਨੇ ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੀ ਸਹਿਯੋਗ ਨਹੀਂ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਵੱਲੋਂ ਹੁਣ ਛੋਟੇ ਬੱਚਿਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ ਤਾਏ ਵੱਲੋਂ ਉਨ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੀ ਖੇਡ ਨੂੰ ਜਾਰੀ ਰੱਖ ਰਹੇ ਹਨ ਅਤੇ ਇਸ ਦੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਕੋਚਿੰਗ ਵੀ ਦੇ ਰਹੇ ਹਨ।
ਨਿਤਿਨ ਸਿੰਗਲਾ ਤੋਂ ਕੋਚਿੰਗ ਲੈਣ ਕਿ ਨੈਸ਼ਨਲ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੇ ਹਰਸ਼ (Harsh who won the gold medal in the National Games) ਨੇ ਦੱਸਿਆ ਕਿ ਉਸ ਵੱਲੋਂ ਸਕੇਟਿੰਗ ਦੀ ਕੋਚਿੰਗ ਨਿਤਿਨ ਸਿੰਗਲਾ ਤੋਂ ਲਈ ਗਈ ਕਿਤੇ ਨਾ ਕਿਤੇ ਉਸ ਦੇ ਮਨ ਵਿੱਚ ਇਹ ਗੱਲ ਜ਼ਰੂਰ ਰੜਕਦੀ ਹੈ ਕਿ ਕੋਚਿੰਗ ਦੇਣ ਵਾਲੇ ਨਿਤਿਨ ਸਿੰਗਲਾ ਦੀ ਸਰਕਾਰ ਨੇ ਬਾਂਹ ਕਿਉਂ ਨਹੀਂ ਫੜੀ ਜਿਸ ਨੇ ਦੇਸ਼ ਦਾ ਨਾਮ ਦੋ ਦੋ ਗੋਲਡ ਮੈਡਲ ਜਿੱਤ ਕੇ ਚਮਕਾਇਆ ਹਰਸ਼ ਨੇ ਕਿਹਾ ਕਿ ਜੇਕਰ ਸਰਕਾਰ ਖਿਡਾਰੀਆਂ ਦੀ ਖੇਡ ਦੀ ਕਦਰ ਕਰੇ ਤਾਂ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ਕੁਰੀਤੀਆਂ ਤੋਂ ਬਚਾਇਆ ਜਾ ਸਕਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਨਿਤਿਨ ਸਿੰਗਲਾ ਵਰਗੇ ਖਿਡਾਰੀਆਂ ਦਾ ਸਨਮਾਨ ਕਰੇ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਖੇਡਾਂ ਪ੍ਰਤੀ ਹੋਰ ਉਤਸ਼ਾਹਤ ਕਰੇ ।
ਇਹ ਵੀ ਪੜ੍ਹੋ: ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ, ਮੌਤ ਲਈ ਸਹੁਰੇ ਪਰਿਵਾਰ ਨੂੰ ਦੱਸਿਆ ਕਸੂਰਵਾਰ