ਬਠਿੰਡਾ : ਕਸਬਾ ਗੋਨਿਆਣਾ ਦੇ ਰਹਿਣ ਵਾਲੇ ਬਿਕਰਮ ਸਿੰਘ ਰਾਣਾ ਵੱਲੋਂ ਬਠਿੰਡਾ ਸ਼ਹਿਰ ਵਿਚ ਥਾਂ ਥਾਂ ਉਤੇ ਆਪਣੇ ਗੁੰਮਸ਼ੁਦਾ ਪਾਲਤੂ ਬਿੱਲੇ ਨੂੰ ਲੱਭਣ ਲਈ ਪੋਸਟਰ ਲਗਾਏ ਗਏ ਹਨ। ਉਨ੍ਹਾਂ ਪੋਸਟਰਾਂ ਵਿੱਚ ਬਿੱਲਾ ਲੱਭਣ ਵਾਲੇ ਨੂੰ 25000 ਦਾ ਇਨਾਮ ਦੇਣ ਬਾਰੇ ਵੀ ਲਿਖਿਆ ਗਿਆ ਹੈ।
ਗੱਲਬਾਤ ਦੌਰਾਨ ਬਿਕਰਮ ਸਿੰਘ ਰਾਣਾ ਨੇ ਦੱਸਿਆ ਕਿ ਉਸ ਨੇ ਇਕ ਸਾਲ ਪਹਿਲਾ ਇਸ ਪਾਲਤੂ ਬਿੱਲੇ ਨੂੰ ਸੰਗਰੂਰ ਤੋਂ ਲਿਆਂਦਾ ਸੀ। ਬਿੱਲਾ ਉਸ ਦੇ ਪਰਿਵਾਰਕ ਮੈਂਬਰ ਵਾਂਗ ਹੀ ਉਸ ਦੇ ਨਾਲ ਰਹਿੰਦਾ ਸੀ। ਬਿਕਰਮ ਸਿੰਘ ਨੇ ਦੱਸਿਆ ਕਿ ਜਦੋਂ ਵੀ ਉਹ ਘਰ ਜਾਂਦਾ ਤਾਂ ਇਸ ਬਿੱਲਾ ਉਸ ਨਾਲ ਲਾਡ-ਪਿਆਰ ਕੀਤਾ ਜਾਂਦਾ ਸੀ ਉੱਥੇ ਹੀ ਬੇਸਬਰੀ ਨਾਲ ਉਡੀਕ ਕਰਦਾ ਸੀ।
ਬਿਕਰਮ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਸ ਪਾਲਤੂ ਬਿੱਲੇ ਤੇ ਕੁਝ ਹੋਰ ਜਾਨਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਇਹ ਫ਼ਾਲਤੂ ਬਿੱਲਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਅਤੇ ਡਬਵਾਲੀ ਰੋਡ ਉਤੇ ਇਲਾਜ ਲਈ ਲੈ ਕੇ ਆਏ ਸਨ ਪਰ ਇਲਾਜ ਦੌਰਾਨ ਇਹ ਬਿੱਲਾ ਭੱਜ ਗਿਆ ਕਿਉਂਕਿ ਇਹ ਬੁਰੀ ਤਰ੍ਹਾਂ ਘਬਰਾਇਆ ਹੋਇਆ ਸੀ।
ਇਸ ਦੇ ਸਰੀਰ ਤੇ ਥਾਂ-ਥਾਂ ਜ਼ਖਮ ਸਨ ਹੁਣ ਉਹ ਇਸ ਦੀ ਤਲਾਸ਼ ਵਿੱਚ ਦਰ ਦਰ ਭਟਕ ਰਹੇ ਹਨ ਅਤੇ ਸ਼ਹਿਰ ਦੇ ਵਿੱਚ ਪੋਸਟਰ ਲਗਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜੋ ਵੀ ਪਾਲਤੂ ਬਿੱਲੇ ਨੂੰ ਲੱਭ ਕੇ ਲਿਆਵੇਗਾ ਉਸ ਨੂੰ 25000 ਰੁਪਏ ਇਨਾਮ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਪਾਲਤੂ ਬਿੱਲਾ ਹੈ ਇਹ ਸ਼ਿਕਾਰ ਕਰਕੇ ਨਹੀਂ ਖਾ ਸਕਦਾ ਅਤੇ ਇਹ ਪਰਿਵਾਰਕ ਮਾਹੌਲ ਵਿੱਚ ਹੀ ਰਹਿਣ ਦਾ ਆਦੀ ਹੈ ਇਸ ਲਈ ਉਨ੍ਹਾਂ ਨੂੰ ਡਰ ਹੈ ਕਿ ਇਹੈ ਭੁੱਖ ਨਾਲ ਨਾ ਮਰ ਜਾਵੇ ਹੈ ਪਾਲਤੂ ਜਾਨਵਰ ਹੈ ਇਹ ਮੰਗ ਕੇ ਨਹੀਂ ਖਾ ਸਕਦਾ ਅਤੇ ਕਿਸੇ ਭੁੱਖਮਰੀ ਦਾ ਸ਼ਿਕਾਰ ਹੀ ਨਾ ਹੋ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਤੇ ਇਸ ਬਿੱਲੇ ਨੂੰ ਵੇਖਦੇ ਹਨ ਜਿਸਦੇ ਗੁਲਾਬੀ ਰੰਗ ਦਾ ਪਟਾ ਪਾਇਆ ਹੋਇਆ ਤਾਂ ਤੁਰੰਤ ਉਹ ਉਨ੍ਹਾਂ ਨੂੰ ਸੂਚਿਤ ਕਰਨ।
ਇਹ ਵੀ ਪੜ੍ਹੋ:- ਸਕੂਲ ਬੱਸ ਨਾਲ ਵਾਪਰਿਆਂ ਦਰਦਨਾਕ ਹਾਦਸਾ, ਬੱਸ ਦੇ ਡਰਾਈਵਰ ਸਣੇ ਦੋ ਬੱਚਿਆਂ ਦੀ ਮੌਤ