ਬਠਿੰਡਾ: ਬਠਿੰਡਾ ਦੀ ਸ਼ਾਨ ਅਤੇ ਪਹਿਚਾਣ ਕਹੇ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਨੂੰ ਢਹਿ ਢੇਰੀ ਕਰਨ ਦਾ ਮੁੱਦਾ ਹੁਣ ਸਿਆਸੀ ਬਣਦਾ ਜਾਂ ਰਿਹਾ ਹੈ ਅਤੇ ਇਸ ਦਾ ਖ਼ਾਸ ਕਰ ਅਸਰ ਬਠਿੰਡਾ ਅਰਬਨ ਸੀਟ ਉੱਪਰ 2022 ਦੀਆਂ ਚੋਣਾਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ। 2017 ਵਿੱਚ ਬਠਿੰਡਾ ਤੋਂ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ(Finance Minister Manpreet Singh Badal) ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਹਾਲਤ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਨੂੰ ਚਲਾ ਕੇ ਰਹਿਣਗੇ ਅਤੇ ਇਸ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਨਿਕਲਦਾ ਵੇਖਣਾ ਚਾਹੁੰਦੇ ਹਨ।
ਕਾਂਗਰਸ ਵੱਲੋਂ ਬੰਬੇ ਦੀ ਪ੍ਰਾਈਵੇਟ ਕੰਪਨੀ ਨੂੰ ਵੇਚਣਾ
ਪਰ ਕਾਂਗਰਸ ਸਰਕਾਰ (Congress Government) ਵੱਲੋਂ ਮਾਤਰ 164 ਕਰੋੜ ਵਿੱਚ ਬੰਬੇ ਦੀ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤਾ। ਉੱਥੇ ਹੀ ਉਸ ਕੰਪਨੀ ਵੱਲੋਂ ਇਸ ਨੂੰ ਢਹਿ ਢੇਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਕਾਰਨ ਆਮ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ. ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਹੈ, ਕਿ ਥਰਮਲ ਪਲਾਂਟ (Sri Guru Nanak Dev Thermal Plant) ਬੰਦ ਹੋਣ ਨਾਲ ਜਿੱਥੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੁੱਸਿਆ ਹੈ। ਉਥੇ ਹੀ ਇੱਥੇ ਕੰਮ ਕਰਨ ਵਾਲੇ ਅਤੇ ਕਰ ਚੁੱਕੇ ਹਜ਼ਾਰਾਂ ਲੋਕਾਂ ਦੇ ਮਨ ਉਦਾਸ ਸਨ। ਕਿਉਂਕਿ ਬਠਿੰਡਾ ਦੀ ਪਹਿਚਾਣ ਕਹਿ ਕਹੇ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਨੂੰ ਢਹਿ ਢੇਰੀ ਕਰਨ ਲਈ ਅਸਲ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸੀ, ਕਿ ਜਦੋਂ ਉਹ ਗਿੱਦੜਬਾਹਾ ਤੋਂ ਬਠਿੰਡਾ ਆਉਂਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਟੀਸ ਉੱਠਦੀ ਹੈ, ਕਿ ਕਦੋਂ ਉਹ ਚਿਮਨੀਆਂ ਵਿੱਚੋਂ ਧੂੰਆਂ ਕੱਢਣਗੇ। ਪਰ ਵਿੱਤ ਮੰਤਰੀ ਵੱਲੋਂ ਪਹਿਲੀ ਪਾਤਸ਼ਾਹੀ ਦੀ ਪਹਿਚਾਣ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਨੂੰ ਚਲਾਉਣ ਦੀ ਬਜਾਏ ਪਰਮਾਨੈਂਟ ਹੀ ਬੰਦ ਕਰ ਦਿੱਤਾ। ਜਿਸ ਕਾਰਨ ਬਠਿੰਡਾ ਵਾਸੀਆਂ ਵਿੱਚ ਭਾਰੀ ਰੋਸ ਹੈ ਅਤੇ ਇਸ ਦਾ ਖਮਿਆਜ਼ਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 2022 ਦੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ।
ਯੂਥ ਅਕਾਲੀ ਦਲ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਅਨੁਸਾਰ
ਯੂਥ ਅਕਾਲੀ ਦਲ ਬਠਿੰਡਾ ਦੇ ਪ੍ਰਧਾਨ ਯੂਥ ਹਰਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ (Sri Guru Nanak Dev Thermal Plant) ਦੀ ਪਹਿਚਾਣ ਸੀ ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਸ ਨੂੰ ਢਹਿ ਢੇਰੀ ਕਰਨ ਨਾਲ ਜਿੱਥੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਗਿਆ ਹੈ ਉਥੇ ਹੀ ਕਾਂਗਰਸ ਦੀ ਮਾੜੀ ਸੋਚ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਵਿੱਚ ਵੱਡੇ ਵੱਡੇ ਦਾਅਵੇ ਕਰਕੇ ਸਰਕਾਰ ਬਣਾਉਣ ਵਾਲੇ ਕਾਂਗਰਸੀਆਂ ਵੱਲੋਂ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਨਾ ਹੀ ਨਸ਼ਿਆਂ ਦੇ ਮੁੱਦੇ ਤੇ ਕੋਈ ਕੰਮ ਕੀਤਾ ਗਿਆ ਹੈ ਉਲਟਾ ਇਨ੍ਹਾਂ ਦਾ ਆਪਣਾ ਪਾਰਟੀ ਵਿਚਲਾ ਗਾੲਿਕ ਕਲੇਸ਼ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈ ਕੇ ਜਾ ਰਿਹਾ ਹੈ ਕਾਂਗਰਸ ਦਾ ਇਹ ਕਾਟੋ ਕਲੇਸ਼ ਜਿੱਥੇ ਪੰਜਾਬ ਤੇ ਭਾਰੀ ਪੈ ਰਿਹਾ ਹੈ ਉੱਥੇ ਬਠਿੰਡਾ ਦੇ ਵਿਚ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਢਹਿ ਢੇਰੀ ਕਰਨ ਦਾ ਖਮਿਆਜ਼ਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭੁਗਤਣਾ ਪਵੇਗਾ।
ਆਪ ਸਪੋਕਸਮੈਨ ਨੀਲ ਗਰਗ ਅਨੁਸਾਰ
ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੀਲ ਗਰਗ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਸਿਰਫ ਬਿਜਲੀ ਹੀ ਨਹੀਂ ਸੀ ਪੈਦਾ ਕਰਦਾ ਹੈ ਇਕ ਪਹਿਚਾਣ ਸੀ ਜਿਸ ਨੂੰ 1969ਵਿੱਚ ਲਗਾਇਆ ਗਿਆ ਸੀ ਅਤੇ ਇਹ ਥਰਮਲ ਪਲਾਂਟ (Sri Guru Nanak Dev Thermal Plant) ਜਿੱਥੇ ਪੰਜਾਬ ਦੀ ਤਰੱਕੀ ਵਿਚ ਅਹਿਮ ਭੂਮਿਕਾ ਅਦਾ ਕਰਦਾ ਸੀ ਉੱਥੇ ਹੀ ਹਜ਼ਾਰਾਂ ਲੋਕਾਂ ਨੂੰ ਇਸ ਨੇ ਰੁਜ਼ਗਾਰ ਦਿੱਤਾ ਸੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਇਸ ਨੂੰ ਬੰਦ ਕੀਤਾ ਗਿਆ ਉਥੇ ਹੀ ਕਾਂਗਰਸ ਸਰਕਾਰ (Congress Government) ਨੇ ਇਸ ਨੂੰ ਢਹਿ ਢੇਰੀ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਨਾਲ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Finance Minister Manpreet Singh Badal) ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਉਨ੍ਹਾਂ ਵੱਲੋਂ ਇਸ ਥਰਮਲ ਪਲਾਂਟ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਕੱਢਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਥਰਮਲ ਪਲਾਂਟ ਨੂੰ ਚਲਾਉਣ ਲਈ ਸੱਤ ਸੌ ਕਰੋੜ ਰੁਪਏ ਦੇ ਕਰੀਬ ਖਰਚਿਆ ਗਿਆ। ਉਸ ਨੂੰ ਮਾਤਰ ਇੱਕ ਸੌ ਚੌਂਹਠ ਕਰੋੜ ਵਿਚ ਵੇਚਿਆ ਜਾ ਰਿਹਾ ਹੈ ਜਿਸ ਤੋਂ ਕਾਂਗਰਸ ਸਰਕਾਰ ਦੀ ਮਨਸ਼ਾ ਸਾਫ ਜ਼ਾਹਰ ਹੋ ਰਹੀ ਹੈ ਕਿ ਇਸ ਵਿੱਚ ਵੱਡਾ ਘਪਲਾ ਹੈ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੋ ਹਜਾਰ ਬਾਈ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਨੂੰ ਬੰਦ ਕਰਨ ਦਾ ਖਮਿਆਜ਼ਾ ਭੁਗਤਣਾ ਮੰਗੇ।
ਬੇਰੁਜ਼ਗਾਰ ਨੌਜਵਾਨ ਮਨਿੰਦਰ ਸਿੰਘ ਅਨੁਸਾਰ
ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਬੰਦ ਕੀਤੇ ਜਾਣ ਤੇ ਬਠਿੰਡਾ ਦੇ ਆਮ ਨੌਜਵਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਬੰਦ ਕਰਕੇ ਹਜ਼ਾਰਾਂ ਨੌਜਵਾਨਾਂ ਦਾ ਰੁਜ਼ਗਾਰ ਖੋਹ ਲਿਆ ਹੈ ਜਿਸ ਤੋਂ ਸਾਫ ਜ਼ਾਹਰ ਹੈ ਕਿ ਸੱਤਾ ਪ੍ਰਾਪਤੀ ਲਈ ਵੱਡੇ ਵੱਡੇ ਝੂਠੇ ਦਾਅਵੇ ਕਰਨ ਵਾਲੇ ਕਾਂਗਰਸ ਸਰਕਾਰ (Congress Government) ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਣਾ ਚਾਹੁੰਦੀ।
ਇਹ ਵੀ ਪੜ੍ਹੋ:- ਕੀ ਕਿਸਾਨਾਂ ਦੀਆਂ ਚਿਤਾਵਾਂ ਤੇ ਸਿਆਸੀ ਰੋਟੀਆਂ ਸੇਕਦੇ ਹਨ ਸਿਆਸਤਦਾਨ