ETV Bharat / state

ਪਾਰਲੀਮੈਂਟ ਅੱਗੇ ਧਰਨਾ ਦੇਣ ਨੂੰ ਲੈਕੇ ਸੂਬੇ ਦੇ ਕਿਸਾਨਾਂ ਨੇ ਤਿਆਰ ਕੀਤਾ ਮਾਸਟਰਪਲਾਨ... - ਕਿਸਾਨ ਸੰਯੁਕਤ ਮੋਰਚਾ

ਖੇਤੀ ਕਾਨੂੰਨਾਂ ਖਿਲਾਫ਼ ਪਾਰਲੀਮੈਂਟ ਮੂਹਰੇ ਧਰਨਾ ਦੇਣ ਨੂੰ ਲੈਕੇ ਕਿਸਾਨਾਂ ਦੇ ਵੱਲੋਂ ਸੂਬੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਕਿਸਾਨਾਂ ਦਾ ਕਹਿਣੈ ਕਿ ਜੇਕਰ ਉਨ੍ਹਾਂ ਧਰਨਾ ਦੇਣ ਸਮੇਂ ਗ੍ਰਿਫਤਾਰ ਕੀਤਾ ਤਾਂ ਉਹ ਆਪਣੀ ਜਮਾਨਤ ਤੱਕ ਨਹੀਂ ਲੈਣਗੇ।

ਪਾਰਲੀਮੈਂਟ ਮੂਹਰੇ ਧਰਨਾ ਦੇਣ ਨੂੰ ਲੈਕੇ ਸੂਬੇ ਦੇ ਕਿਸਾਨਾਂ ਨੇ ਤਿਆਰ ਕੀਤਾ ਇਹ ਮਾਸਟਰਪਲਾਨ.

author img

By

Published : Jul 21, 2021, 11:41 AM IST

ਬਠਿੰਡਾ: ਕੇਂਦਰ ਸਰਕਾਰ ਵੱਲੋਂ ਕਿਸਾਨਾਂ ‘ਤੇ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਪਿਛਲੇ ਸੱਤ ਮਹੀਨੇ ਤੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਜਿਸ ਦੇ ਚਲਦਿਆਂ ਸੰਯੁਕਤ ਮੋਰਚੇ ਵੱਲੋਂ ਸਮੇਂ ਸਮੇਂ ਸਿਰ ਵੱਖ ਵੱਖ ਆਦੇਸ਼ ਅਤੇ ਵੱਖ ਵੱਖ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾਂਦੇ ਹਨ।

ਪਾਰਲੀਮੈਂਟ ਮੂਹਰੇ ਧਰਨਾ ਦੇਣ ਨੂੰ ਲੈਕੇ ਸੂਬੇ ਦੇ ਕਿਸਾਨਾਂ ਨੇ ਤਿਆਰ ਕੀਤਾ ਇਹ ਮਾਸਟਰਪਲਾਨ.

ਇਸ ਵਾਰ ਸੰਯੁਕਤ ਮੋਰਚੇ ਵੱਲੋਂ ਪਾਰਲੀਮੈਂਟ ਮੂਹਰੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਭਲਕੇ ਕਿਸਾਨਾਂ ਵੱਲੋਂ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਰਲੀਮੈਂਟ ਤੱਕ ਨਹੀਂ ਜਾਣ ਦਿੱਤਾ ਜਾਂਦਾ ਤਾਂ ਉਹ ਗ੍ਰਿਫਤਾਰੀਆਂ ਦੇਣਗੇ। ਕਿਸਾਨਾ ਦਾ ਕਹਿਣੇ ਕਿ ਗ੍ਰਿਫ਼ਤਾਰੀਆਂ ਦੇਣ ਤੋਂ ਬਾਅਦ ਉਨ੍ਹਾਂ ਵੱਲੋਂ ਕਿਸੇ ਵੀ ਕਿਸਾਨ ਦੀ ਕਿਸੀ ਜ਼ਮਾਨਤ ਵੀ ਨਹੀਂ ਕਰਵਾਈ ਜਾਵੇਗੀ।

ਇਸ ਬਾਰੇ ਬੋਲਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਪਿੰਡਾਂ ‘ਚੋਂ ਪੰਜ-ਪੰਜ ਕਿਸਾਨ ਜੇਲ੍ਹਾਂ ਵਿਚ ਭੇਜਣ ਲਈ ਤਿਆਰ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਇੰਨਾ ਕੁ ਸਹਿਯੋਗ ਮਿਲ ਰਿਹਾ ਹੈ ਕਿ ਉਹ ਖੁਦ ਹੀ ਦਸ ਦਸ ਹੋ ਹੋ ਕੇ ਜੇਲ੍ਹਾਂ ਵਿੱਚ ਜਾਣ ਨੂੰ ਤਿਆਰ ਹਨ ।

ਕਿਸਾਨ ਆਗੂ ਦਾ ਕਹਿਣਾ ਹੈ ਕਿ ਦਿੱਲੀ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਇਸ ਵਾਰ ਉਹ ਪੂਰੀ ਤਿਆਰੀ ਵਿੱਚ ਹਨ ਪਰ ਉਹ ਪਾਰਲੀਮੈਂਟ ਮੂਹਰੇ ਧਰਨਾ ਦੇ ਕੇ ਹੀ ਦਮ ਲੈਣਗੇ।

ਇਹ ਵੀ ਪੜ੍ਹੋ:ਦਿੱਲੀ ਪੁਲਿਸ ਅਤੇ ਕਿਸਾਨ ਆਗੂਆਂ ਦੀ ਬੈਠਕ ਰਹੀ ਅਸਫ਼ਲ

ETV Bharat Logo

Copyright © 2024 Ushodaya Enterprises Pvt. Ltd., All Rights Reserved.