ETV Bharat / state

ਬੂਟ ਪਾਲਸ਼ ਕਰਨ ਵਾਲਾ ਬਣਿਆ ਇੰਡੀਅਨ ਆਇਡਲ 11 ਦਾ ਜੇਤੂ - ਸੰਨੀ ਹਿੰਦੁਸਤਾਨੀ

ਇੰਡੀਅਨ ਆਈਡਲ 11 ਦੇ ਸ਼ਾਨਦਾਰ ਫਾਈਨਲ ਨੂੰ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਸੰਨੀ ਹਿੰਦੁਸਤਾਨੀ ਨੇ ਜਿੱਤ ਕੇ ਆਪਣੇ ਨਾਂਅ ਕਰ ਲਿਆ ਹੈ। ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਇਆ ਇਹ ਸ਼ੋਅ ਐਤਵਾਰ ਨੂੰ ਸੰਨੀ ਹਿੰਦੁਸਤਾਨੀ ਦੀ ਜਿੱਤ ਨਾਲ ਖ਼ਤਮ ਹੋ ਗਿਆ।

indian idol season 11, sunny hindustani
ਫ਼ੋਟੋ
author img

By

Published : Feb 24, 2020, 8:12 AM IST

ਬਠਿੰਡਾ: ਇੰਡੀਅਨ ਆਈਡਲ 11 ਦੇ ਸ਼ੋਅ ਵਿੱਚ ਉੱਭਰ ਕੇ ਸਾਹਮਣੇ ਆਏ ਸੰਨੀ ਹਿੰਦੁਸਤਾਨੀ ਦੀ ਮਿਹਨਤ ਆਖ਼ਰ ਰੰਗ ਲਿਆਈ ਹੈ। ਇਸ ਸ਼ੋਅ ਵਿੱਚ 5 ਮੁਕਾਬਲੇਬਾਜ਼ ਫ਼ਾਇਨਲ ਵਿੱਚ ਪਹੁੰਚੇ ਸਨ। ਉਨ੍ਹਾਂ ਵਿੱਚੋਂ ਸੰਨੀ ਹਿੰਦੁਸਤਾਨੀ ਨੇ ਇਸ ਸੀਜ਼ਨ ਦੀ ਟਰਾਫੀ ਜਿੱਤ ਲਈ ਹੈ। ਇਨਾਮ ਵਜੋਂ ਸੰਨੀ ਨੂੰ 25 ਲੱਖ ਰੁਪਏ ਮਿਲਣਗੇ।

ਸੰਨੀ ਹਿੰਦੁਸਤਾਨੀ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਸੰਨੀ ਪਹਿਲਾਂ ਬੂਟ ਪਾਲਿਸ਼ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੁੰਦਾ ਸੀ ਅਤੇ ਉਸ ਦੀ ਮਾਤਾ ਗ਼ੁਬਾਰੇ ਵੇਚਦੀ ਸੀ। ਇਹ ਵੀ ਦੱਸਣਯੋਗ ਹੈ ਕਿ ਸੰਨੀ ਨੇ ਗਾਇਕੀ ਦੀ ਕੋਈ ਵੀ ਪ੍ਰੋਫਸ਼ੈਨਲ ਸਿਖਲਾਈ ਨਹੀਂ ਲਈ ਸਗੋਂ ਸੁਣ ਸੁਣ ਕੇ ਮਿਊਜ਼ਿਕ ਸਿੱਖਿਆ ਹੈ, ਜੋ ਆਪਣੇ ਆਪ ਵਿੱਚ ਹੀ ਸਾਬਤ ਕਰ ਦਾ ਹੈ ਕਿ ਕੀਤੀ ਹੋਈ ਮਿਹਨਤ ਨੂੰ ਬੂਰ ਜ਼ਰੂਰ ਪੈਂਦਾ ਹੈ।

ਸ਼ੋਅ ਦੌਰਾਨ ਆਦਿਤਿਆ ਨਾਰਾਇਣ ਨੇ ਨੇਹਾ ਨਾਲ ਰੋਮਾਂਟਿਕ ਪੇਸ਼ਕਾਰੀ ਪੇਸ਼ ਕੀਤੀ। ਨੇਹਾ ਕੱਕੜ ਦੀ ਅਦਾਕਾਰੀ ਨੇ ਦਰਸ਼ਕਾਂ ਦੀ ਨਜ਼ਰ ਖਿੱਚ ਲਈ। ਇੱਕ ਇੱਕ ਕਰਕੇ, ਹਰ ਕੋਈ ਮਸ਼ਹੂਰ ਗੀਤਾਂ 'ਤੇ ਝੂਲਣ ਲਈ ਮਜ਼ਬੂਰ ਹੋਇਆ। ਸੰਨੀ ਹਿੰਦੁਸਤਾਨੀ ਨੇ ਇਕ ਭਾਵੁਕ ਕਰ ਦੇਣ ਵਾਲੀ ਪਰਫਾਰਮੈਂਸ ਦਿੱਤੀ। ਪਰਫਾਰਮੈਂਸ ਦੇਣ ਤੋਂ ਬਾਅਦ, ਸੰਨੀ ਨੇ ਆਪਣੀ ਮਾਂ ਨੂੰ ਸਿੱਧਾ ਜਾ ਕੇ ਜੱਫੀ ਪਾਈ।

ਇਹ ਵੀ ਪੜ੍ਹੋ: ਅੱਜ ਭਾਰਤ ਆਉਣਗੇ ਡੋਨਾਲਡ ਟਰੰਪ, ਸਵਾਗਤ ਦੀਆਂ ਪੂਰੀਆਂ ਨੇ ਤਿਆਰੀਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.