ਬਠਿੰਡਾ: ਜ਼ਿਲ੍ਹਾ ਬਠਿੰਡਾ ਇਸ ਸਮੇਂ ਪੂਰੀ ਤਰ੍ਹਾਂ ਸੁਰਖੀਆਂ ਵਿੱਚ ਹੈ ਅਤੇ ਇਨ੍ਹਾਂ ਸੁਰਖੀਆਂ ਦਾ ਕਾਰਣ ਹੈ ਗੋਲੀ ਚੱਲਣ ਦੀਆਂ ਘਟਨਾਵਾਂ ਦੌਰਾਨ ਹੋ ਰਹੇ ਕਤਲ। ਬੀਤੇ ਦਿਨੀ ਜਿੱਥੇ ਬਠਿੰਡਾ ਦੇ ਇੱਕ ਭੀੜ ਨਾਲ ਭਰੇ ਰਹਿਣ ਵਾਲੇ ਇਲਾਕੇ ਵਿੱਚ ਵਪਾਰੀ ਦਾ ਹਮਲਾਵਰਾਂ ਨੇ ਚਿੱਟੇ ਦਿਨ ਕਤਲ ਕਰ ਦਿੱਤਾ ਉੱਥੇ ਹੀ ਹੁਣ ਮੁੜ ਤੋਂ ਬਠਿੰਡਾ ਦੇ ਮਾਲ ਰੋਡ 'ਤੇ ਹੋਟਲ ਬਾਹੀਆ ਫੋਰਟ ਦੇ ਪਿੱਛੇ ਗੋਲੀ ਚੱਲਣ ਦੀ ਇੱਕ ਹੋਰ ਵਾਰਦਾਤ ਵਿੱਚ ਸ਼ਖ਼ਸ ਦੀ ਮੌਤ (Death of the person in the incident) ਹੋ ਗਈ।
ਦੋਸਤਾਂ ਵਿਚਕਾਰ ਖੂਨੀ ਝੜਪ: ਪੁਲਿਸ ਮੁਤਾਬਿਕ ਬਠਿੰਡਾ ਦੇ ਮਾਲ ਰੋਡ 'ਤੇ ਹੋਟਲ ਬਾਹੀਆ ਫੋਰਟ ਦੇ ਪਿੱਛੇ ਬੈਠੇ ਤਿੰਨ ਦੋਸਤਾਂ ਵਿਚਾਲੇ ਕਿਸੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਇੰਨ੍ਹਾਂ ਵੱਧ ਗਿਆ ਕਿ ਮੁਲਜ਼ਮ ਗਗਨਦੀਪ ਨੇ ਆਪਣੇ ਦੋਸਤ ਰੇਸ਼ਮ ਸਿੰਘ ਅਤੇ ਸ਼ਿਵਮ ਉੱਤੇ ਆਪਣੀ ਬੰਦੂਕ ਨਾਲ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਸ਼ਿਵਮ ਅਤੇ ਰੇਸ਼ਮ ਸਿੰਘ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾਂ ਤੋਂ ਬਾਅਦ ਹਾਲਤ ਗੰਭੀਰ ਹੋਣ ਕਾਰਣ ਡਾਕਟਰਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਬਠਿੰਡਾ ਏਮਜ਼ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖਮੀ ਸ਼ਿਵਮ ਵਾਸੀ ਗਲੀ ਨੰਬਰ 23 ਪਰਸ ਰਾਮ ਨਗਰ ਦੀ ਰਾਤ 2 ਵਜੇ ਮੌਤ ਹੋ ਗਈ। ਡਾਕਟਰਾਂ ਮੁਤਾਬਿਕ ਸ਼ਿਵਮ ਦੇ ਪੇਟ 'ਚੋਂ ਗੋਲੀ ਵੱਜੀ ਸੀ ਜਿਸ ਕਰਕੇ ਉਹ ਬਚ ਨਹੀਂ ਸਕਿਆ ਗਈ। ਇਸ ਤੋਂ ਇਲਾਵਾ ਦੂਜੇ ਜ਼ਖ਼ਮੀ ਰੇਸ਼ਮ ਸਿੰਘ ਵਾਸੀ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਰੇਸ਼ਮ ਸਿੰਘ ਪੇਸ਼ੇ ਤੋਂ ਵਕੀਲ ਦੱਸਿਆ ਜਾਂਦਾ ਹੈ ਅਤੇ ਗੋਲੀਆਂ ਦਾਗਣ ਤੋਂ ਬਾਅਦ ਮੁਲਜ਼ਮ ਗਗਨਦੀਪ ਨੇ ਰੇਸ਼ਮ ਸਿੰਘ ਨੂੰ ਛੁਰਾ ਵੀ ਮਾਰਿਆ। (Bloody clash between friends)
ਪ੍ਰਤੱਖਦਰਸ਼ੀ ਨੇ ਪਾਇਆ ਚਾਨਣਾ: ਇਸ ਘਟਨਾ ਦੇ ਪ੍ਰਤੱਖਦਰਸ਼ੀ ਸੁਖਵੰਤ ਸਿੰਘ (Murder in Bathida) ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋਂ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਇੱਕ ਨੌਜਵਾਨ ਗੰਭੀਰ ਹਾਲਤ ਵਿੱਚ ਪਿਆ ਸੀ, ਜਿਸ ਨੂੰ ਐਬੂਲੈਂਸ ਬੁਲਾ ਕੇ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਉਹਨਾਂ ਕਾਨੂੰਨ ਦੀ ਸਥਿਤੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸ਼ਰੇਆਮ ਬਠਿੰਡਾ ਸ਼ਹਿਰ ਵਿੱਚ ਗੋਲੀਆਂ ਚੱਲ ਰਹੀਆਂ ਹਨ, ਇੱਕ ਹਫਤਾ ਪਹਿਲਾਂ ਹੀ ਬਠਿੰਡਾ ਦੇ ਮਾਲ ਰੋਡ 'ਤੇ ਸ਼ਰੇਆਮ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਇੱਕ ਹਫਤੇ ਦੌਰਾਨ ਇਹ ਦੂਸਰੀ ਘਟਨਾ ਵਾਪਰੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
- Punjab Air Quality Index: ਖ਼ਰਾਬ ਹੋ ਰਹੀ ਪੰਜਾਬ ਦੀ ਆਬੋ ਹਵਾ, ਲੁਧਿਆਣਾ ਦਾ AQI 200 ਤੋਂ ਪਾਰ, ਬਠਿੰਡਾ ਦੇ ਵੀ ਵਿਗੜੇ ਹਾਲਾਤ
- Punjab Liquor Policy: ਪੰਜਾਬ ਪੁੱਜਿਆ ਦਿੱਲੀ ਸ਼ਰਾਬ ਘੁਟਾਲੇ ਦਾ ਸੇਕ, ਵਿਰੋਧੀਆਂ ਦੇ ਨਿਸ਼ਾਨੇ 'ਤੇ ਮਾਨ ਸਰਕਾਰ, ਦਿੱਲੀ ਤੋਂ ਬਾਅਦ ਕੀ ਹੁਣ ਪੰਜਾਬ ਦੀ ਵਾਰੀ !
- stubble burning reduced: ਲੁਧਿਆਣਾ 'ਚ ਹੁਣ ਤੱਕ 421 ਪਰਾਲੀ ਸਾੜਨ ਦੇ ਸਾਹਮਣੇ ਆਏ ਮਾਮਲੇ, 'ਪਿਛਲੇ ਸਾਲ ਨਾਲੋਂ ਲਗਭਗ ਅੱਧੇ ਹੋਏ ਮਾਮਲੇ'
ਇਸ ਤੋਂ ਇਲਾਵਾ ਬਠਿੰਡਾ ਪੁਲਿਸ (Bathinda Police) ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਿਵਮ ਅਤੇ ਰੇਸ਼ਮ ਦੀ ਗੋਲੀ ਚਲਾਉਣ ਵਾਲੇ ਨੌਜਵਾਨਾਂ ਨਾਲ ਲੜਾਈ ਹੋਈ ਸੀ। ਗੁੱਸੇ 'ਚ ਆਏ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਸ਼ਿਵਮ, ਰੇਸ਼ਮ ਦੋਵੇਂ ਜ਼ਖਮੀ ਹੋ ਗਏ, ਇਸ ਦੌਰਾਨ ਸ਼ਿਵਮ ਦੀ ਇਲਾਜ ਦੌਰਾਨ ਮੌਤ ਹੋ ਗਈ। ਲੜਾਈ ਦਾ ਕਾਰਨ ਨਸ਼ਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਚਾਰਾਜੋਈ ਆਰੰਭ ਦਿੱਤੀ ਹੈ।