ETV Bharat / state

AAP MLA Bribery Case: ਕਸੂਤਾ ਫਸਣਗੇ ਆਪ ਵਿਧਾਇਕ ਅਮਿਤ ਰਤਨ, ਬਠਿੰਡਾ 'ਚ ਇਕੱਠੇ ਹੋਏ ਸਰਪੰਚਾਂ ਨੇ ਕਰ 'ਤਾ ਵੱਡਾ ਐਲਾਨ - Sarpanch united in Bathinda for action against MLA

ਆਪ ਵਿਧਾਇਕ ਅਤੇ ਉਸਦੇ ਸਹਿਯੋਗੀ ਵਲੋਂ ਰਿਸ਼ਵਤ ਲੈਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਬਠਿੰਡਾ ਦੇ ਸਰਪੰਚ ਦੇ ਪਤੀ ਵਲੋਂ ਪਹਿਲਾਂ ਵੀ ਉਸਦੇ ਸਹਿਯੋਗੀ ਦੇ ਨਾਲ ਨਾਲ ਵਿਧਾਇਕ ਖਿਲਾਫ ਸਖਤ ਕਾਰਵਾਈ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ ਸੀ। ਹੁਣ ਉਸਦੇ ਸਾਥੀ ਸਰਪੰਚਾਂ ਨੇ ਵੀ ਇਕੱਠੇ ਹੋ ਕੇ ਵਿਧਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਸੂਬੇ ਵਿੱਚ ਪ੍ਰਦਰਸ਼ਨ ਹੋਵੇਗਾ।

Sarpanch united in Bathinda for action against AAP MLA
AAP MLA Bribery Case : ਕਸੂਤਾ ਫਸਣਗੇ ਆਪ ਵਿਧਾਇਕ ਅਮਿਤ ਰਤਨ, ਬਠਿੰਡਾ 'ਚ ਇਕੱਠ ਹੋਏ ਸਰਪੰਚਾਂ ਨੇ ਕਰ 'ਤਾ ਵੱਡਾ ਐਲਾਨ
author img

By

Published : Feb 19, 2023, 4:35 PM IST

AAP MLA Bribery Case : ਕਸੂਤਾ ਫਸਣਗੇ ਆਪ ਵਿਧਾਇਕ ਅਮਿਤ ਰਤਨ, ਬਠਿੰਡਾ 'ਚ ਇਕੱਠ ਹੋਏ ਸਰਪੰਚਾਂ ਨੇ ਕਰ 'ਤਾ ਵੱਡਾ ਐਲਾਨ

ਬਠਿੰਡਾ: ਬਠਿੰਡਾ ਦੇ ਹਲਕਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਸਹਿਯੋਗੀ ਪਰ ਪੀਏ ਦੱਸੇ ਜਾ ਰਹੇ ਰਸ਼ੀਮ ਗਰਗ ਨੂੰ ਵਿਜੀਲੈਂਸ ਵੱਲੋਂ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਇਹ ਮਾਮਲਾ ਵਿਧਾਇਕ ਦੁਆਲੇ ਘੁੰਮ ਰਿਹਾ ਹੈ। ਵਿਧਾਇਕ ਰਤਨ ਇਸ ਮਾਮਲੇ ਵਿੱਚ ਕਸੂਤੇ ਫਸਦੇ ਨਜ਼ਰ ਆ ਰਹੇ ਹਨ। ਰਿਸ਼ਵਤ ਲਏ ਜਾਣ ਤੋਂ ਬਾਅਦ ਸ਼ਿਕਾਇਤਕਰਤਾ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਨੇ ਅੱਜ ਸਰਪੰਚ ਯੂਨੀਅਨ ਨਾਲ ਬੈਠਕ ਕੀਤੀ ਅਤੇ ਵਿਧਾਇਕ ਖਿਲਾਫ ਕਾਰਵਾਈ ਕਰਵਾਉਣ ਲਈ ਅਗਲੀ ਰਣਨੀਤੀ ਤੈਅ ਕੀਤੀ ਹੈ।

ਵਿਧਾਇਕ ਖਿਲਾਫ ਸੂਬਾ ਪੱਧਰੀ ਸੰਘਰਸ਼ ਵਿੰਢਣ ਦੀ ਚੇਤਾਵਨੀ : ਮੀਟਿੰਗ ਤੋਂ ਬਾਅਦ ਸਰਪੰਚ ਯੂਨੀਅਨ ਬਠਿੰਡਾ ਜਿਲ੍ਹਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਦਿਨੀਂ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਪੀਏ ਨੂੰ ਰਿਸ਼ਵਤ ਲੈਂਦਾ ਫੜਿਆ ਗਿਆ ਹੈ ਪਰ ਵਿਧਾਇਕ ਖਿਲਾਫ ਕਿਸੇ ਤਰਾਂ ਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਉਂਦੇ ਦਿਨਾਂ ਵਿੱਚ ਵਿਧਾਇਕ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਇਹ ਸੰਘਰਸ਼ ਸਰਕਾਰ ਖਿਲਾਫ ਵਿੰਢਿਆ ਜਾਵੇਗਾ ਅਤੇ ਸੂਬੇ ਭਰ ਦੇ ਸਰਪੰਚਾਂ ਨੂੰ ਇਕੱਠਾ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਕਿਉਂਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨਗੇ ਪਰ ਉਨ੍ਹਾਂ ਦੇ ਮੰਤਰੀ ਆਪ ਭ੍ਰਿਸ਼ਟਾਚਾਰ ਵਿੱਚ ਲਿਬੜੇ ਹੋਏ ਹਨ।

ਇਹ ਵੀ ਪੜ੍ਹੋ: Pak drone shot down in Gurdaspur: 4 ਪੈਕਟ ਹੈਰੋਇਨ ਬਰਾਮਦ, ਪਾਕਿ ਡਰੋਨ ਰਾਹੀਂ ਹੋਣੀ ਸੀ ਸਪਲਾਈ

ਵਿਧਾਇਕ ਉੱਤੇ ਹੋਰ ਵੀ ਕਈ ਇਲਜਾਮ: ਦੂਜੇ ਪਾਸੇ 4 ਲੱਖ ਦੀ ਰਿਸ਼ਵਤ ਕਾਂਡ ਵਿਚ ਸ਼ਿਕਾਇਤ ਕਰਨ ਵਾਲੇ ਪ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸਿੱਧੇ ਤੌਰ ਉੱਤੇ ਬਠਿੰਡਾ ਦਿਹਾਤੀ ਵਿਧਾਇਕ ਅਮਿਤ ਰਤਨ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਆਉਂਦੇ ਦਿਨਾਂ ਵਿੱਚ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਸਰਪੰਚ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਇਸੇ ਤਰ੍ਹਾਂ ਸਰਪੰਚ ਯੂਨੀਅਨ ਬਲਾਕ ਸੰਗਤ ਦੇ ਪ੍ਰਧਾਨ ਸਰਨਜੀਤ ਸਿੰਘ ਨੇ ਕਿਹਾ ਕਿ ਵਿਧਾਇਕ ਮਿੱਤਲ ਵੱਲੋਂ ਪਹਿਲਾਂ ਵੀ ਕਈ ਪੰਚਾਂ-ਸਰਪੰਚਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਲਈ ਆਈਆਂ ਹੋਈਆਂ ਗ੍ਰਾਂਟਾਂ ਨੂੰ ਜਾਰੀ ਨਹੀਂ ਸੀ ਕੀਤਾ ਜਾਣ ਦਿੱਤਾ। ਹੁਣ ਜਦੋਂ ਇਹ ਸਾਰਾ ਭ੍ਰਿਸ਼ਟਾਚਾਰ ਜੱਗ ਜਾਹਿਰ ਹੋ ਚੁੱਕਿਆ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਧਾਇਕ ਖਿਲਾਫ ਸਖਤ ਕਾਰਵਾਈ ਕਰੇ ਤਾਂ ਜੋ ਇਨਸਾਫ ਮਿਲ ਸਕੇ।

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.