ETV Bharat / state

ਵਿਦਿਆਰਥੀਆਂ ਲਈ ਮਸੀਹਾ ਬਣੇ ਸੰਜੀਵ ਕੁਮਾਰ

author img

By

Published : Sep 4, 2021, 3:42 PM IST

ਬਠਿੰਡਾ ‘ਚ ਸੰਜੀਵ ਕੁਮਾਰ ਨਾਮ ਦੇ ਅਧਿਆਪਕ ਵੱਲੋਂ ਬੱਚਿਆ ਨੂੰ ਮੁਫ਼ਤ ਆਨਲਾਈਨ ਕਲਾਸਿਸ ਦਿੱਤੀ ਜਾ ਰਹੀ ਹੈ। ਇਸ ਸਮੇਂ ਕਰੀਬ ਸੰਜੀਵ ਕੁਮਾਰ ਦੇਸ਼ ਤੇ ਵਿਦੇਸ਼ਾਂ ਦੇ 4 ਹਜ਼ਾਰ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇ ਰਹੇ ਹਨ।

ਵਿਦਿਆਰਥੀਆਂ ਲਈ ਮਸੀਹਾ ਬਣੇ ਸੰਜੀਵ ਕੁਮਾਰ
ਵਿਦਿਆਰਥੀਆਂ ਲਈ ਮਸੀਹਾ ਬਣੇ ਸੰਜੀਵ ਕੁਮਾਰ

ਬਠਿੰਡਾ: ਇੱਕ ਪਾਸੇ ਜਿੱਥੇ ਭਾਰਤ ਦੇ ਜ਼ਿਆਦਾਤਰ ਸਕੂਲ ਸਿੱਖਿਆ ਦੇ ਨਾਮ ਤੇ ਮੋਟੀਆ ਫੀਸਾਂ ਵਸੂਲਣ ਵਿੱਚ ਲੱਗੇ ਹੋਏ ਹਨ, ਅਤੇ ਲਾਕਡਾਊਨ ਵਿੱਚ ਬੱਚਿਆ ਤੋਂ ਫੀਸਾਂ ਨਾ ਮਿਲਣ ਕਾਰਨ ਕਈ ਸਕੂਲਾਂ ਵੱਲੋਂ ਕਈ ਬੱਚਿਆ ਦੀ ਪੜ੍ਹਾਈ ਰੋਕ ਦਿੱਤੀ ਗਈ ਹੈ। ਜਿਸ ਨਾਲ ਕਾਫ਼ੀ ਬੱਚਿਆ ਦਾ ਭਵਿੱਖ ਧੂੰਦਲਾ ਹੋ ਗਿਆ। ਪਰ ਅਜਿਹੇ ਸਮੇਂ ਵਿੱਚ ਇੱਕ ਅਜਿਹਾ ਸ਼ਖ਼ਸ ਵੀ ਹੈ, ਜੋ ਸਿੱਖਿਆ ਨੂੰ ਕੇਵਲ ਸਿੱਖਿਆ ਵਾਗ ਹੀ ਲੈਦਾ ਹੈ, ਜੀ ਹਾਂ ਇਸ ਸ਼ਖਸ ਨੇ ਸਿੱਖਿਆ ਦੇਣ ਨੂੰ ਪੈਸੇ ਕਮਾਉਣ ਦਾ ਧੰਦਾ ਨਹੀਂ ਬਣਾਇਆ। ਅੱਜ ਅਸੀਂ ਇਸ ਸ਼ਖਸ ਬਾਰੇ ਤੁਹਾਨੂੰ ਪੂਰਨ ਜਾਣਕਾਰੀ ਦਿੰਦੇ ਹਾਂ। ਇਨ੍ਹਾਂ ਦਾ ਨਾਮ ਹੈ ਸੰਜੀਵ ਕੁਮਾਰ ਜੋ ਇੱਕ ਸਰਕਾਰੀ ਅਧਿਆਪਕ ਹਨ।

ਵਿਦਿਆਰਥੀਆਂ ਲਈ ਮਸੀਹਾ ਬਣੇ ਸੰਜੀਵ ਕੁਮਾਰ

ਸੰਜੀਵ ਕੁਮਾਰ ਬਠਿੰਡਾ ਦੇ ਭਾਰਤ ਨਗਰ ਵਿੱਚ ਰਹਿੰਦੇ ਹਨ, ਸੰਜੀਵ ਕੁਮਾਰ ਨੇ ਲਾਕਡਾਊਨ ਦੌਰਾਨ ਵਿਦਿਆਰਥੀਆਂ ਦੇ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਵੇਖਦਿਆ, ਬੱਚਿਆ ਨੂੰ ਮੁਫ਼ਤ ਸਿੱਖਿਆ ਦੇਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਨਲਾਈਨ ਕਲਾਸਿਸ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਉਨ੍ਹਾਂ ਕੋਲ ਦੇਸ਼ ਤੇ ਵਿਦੇਸ਼ਾਂ ਦੇ 4 ਹਜ਼ਾਰ ਵਿਦਿਆਰਥੀਆਂ ਮੁਫ਼ਤ ‘ਚ ਸਿੱਖਿਆ ਲੈ ਰਹੇ ਹਨ।

ਬੱਚਿਆ ਨੂੰ ਆਨਲਾਈਨ ਕਲਾਸਿਸ ਦੇਣ ਦੇ ਲਈ ਉਨ੍ਹਾਂ ਵੱਲੋਂ ਕਰੀਬ 4 ਲੱਖ ਦਾ ਖਰਚ ਵੀ ਖੁਦ ਵੱਲੋਂ ਹੀ ਕੀਤਾ ਗਿਆ ਹੈ। ਸੰਜੀਵ ਕੁਮਾਰ ਕਿਸੇ ਵੀ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲੈਂਦੇ। ਜਿਸ ਲਈ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ ਜਾ ਰਿਹਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ, ਕਿ ਮੁਫ਼ਤ ਆਨਲਾਈਨ ਕਲਾਸਿਜ਼ ਲਈ ਹਰ ਮਹੀਨੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕਰੀਬ 15 ਹਜ਼ਾਰ ਦਾ ਖ਼ਰਚਾ ਝੱਲਣਾ ਪੈਂਦਾ ਹੈ, ਪਰ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ, ਜਦੋਂ ਉਨ੍ਹਾਂ ਦੇ ਆਨਲਾਈਨ ਕਲਾਸਿਜ਼ ਲਾਉਣ ਤੋਂ ਬਾਅਦ ਵਿਦਿਆਰਥੀ ਆਪਣੀਆਂ ਪ੍ਰਾਪਤੀਆਂ ਦੱਸ ਦੇ ਹਨ।

ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਭੇਜੇ ਗਏ ਪੱਤਰ ਦਿਖਾਉਂਦਿਆਂ ਕਿਹਾ, ਕਿ ਇਹ ਪਿਆਰ ਹੈ, ਜੋ ਉਨ੍ਹਾਂ ਨੂੰ ਵਿਦਿਆਰਥੀ ਕਰਦੇ ਹਨ, ਉਨ੍ਹਾਂ ਕਿਹਾ, ਕਿ ਆਉਂਦੇ ਸਮੇਂ ਦੇ ਵਿੱਚ ਵੀ ਇਹ ਆਨਲਾਈਨ ਕਲਾਸਿਜ਼ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਆਨਲਾਈਨ ਕਲਾਸਿਜ਼ ਲਾਉਣ ਵਾਲੇ ਵਿਦਿਆਰਥੀਆਂ ਤੋਂ ਨਹੀਂ ਲਿਆ ਜਾਵੇਗਾ।
ਇਹ ਵੀ ਪੜ੍ਹੋ:ਪਠਾਨਕੋਟ : ਸਰਕਾਰੀ ਸਕੂਲ ਦੇ 3 ਵਿਦਿਆਰਥੀ ਪਾਏ ਗਏ ਕੋਰੋਨਾ ਪੌਜ਼ੀਟਿਵ

ETV Bharat Logo

Copyright © 2024 Ushodaya Enterprises Pvt. Ltd., All Rights Reserved.